Back ArrowLogo
Info
Profile

ਉਹਨੇ ਵਹੁਟੀ ਦੇ ਹਵਾਲੇ ਕੀਤਾ, ਜਿਹੜੀ ਆਖਣ ਲੱਗੀ :

ਜਾ ਹੁਣ ਸੋ ਜਾ ਕੇ, ਸਵੇਰੇ ਵੇਖੀ ਜਾਉ।

ਆਂਦਰੇਈ ਬਿਸਤਰੇ ਵਿਚ ਜਾ ਪਿਆ ਤੇ ਰਾਜਕੁਮਾਰੀ ਮਾਰੀਆ ਉਣਨ ਬਹਿ ਗਈ। ਸਦੀ ਰਾਤ ਉਹ ਉਣਦੀ ਰਹੀ ਤੇ ਉਹਨੇ ਇਕ ਗਲੀਚਾ ਬਣਾ ਲਿਆ ਜਿਹੇ ਜਿਹਾ ਦੁਨੀਆਂ ਨੇ ਕਦੇ ਵੇਖਿਆ ਨਹੀਂ ਸੀ। ਇਹਦੇ ਉਤੇ ਪੂਰੀ ਬਾਦਸ਼ਾਹੀ ਦੀ ਤਸਵੀਰ ਸੀ। ਬਾਦਸ਼ਾਹੀ ਦੇ ਸਾਰੇ ਸ਼ਹਿਰ ਤੇ ਪਿੰਡ. ਸਾਰੇ ਜੰਗਲ ਤੇ ਖੇਤ, ਇਸ ਦੇ ਅਸਮਾਨਾਂ ਦੇ ਪੰਛੀ, ਇਸ ਦੇ ਜੰਗਲਾਂ ਦੇ ਜਾਨਵਰ. ਸਗਰਾਂ ਦੀਆਂ ਮੱਛੀਆਂ, ਤੇ ਇਹਨਾਂ ਸਾਰਿਆਂ ਦੇ ਉਤੇ ਕਿਰਨਾਂ ਸੁਟਦੇ ਚੰਨ ਤੇ ਸੂਰਜ।

ਸਵੇਰੇ ਰਾਜਕੁਮਾਰੀ ਮਾਰੀਆ ਨੇ ਗਲੀਚਾ ਆਪਣੇ ਪਤੀ ਨੂੰ ਦਿੱਤਾ ਤੇ ਆਖਿਆ :

"ਏਹਨੂੰ ਵਪਾਰੀਆਂ ਦੇ ਬਾਜ਼ਾਰ ਲੈ ਜਾ ਤੇ ਵੇਚ ਦੇ, ਪਰ ਯਾਦ ਰੱਖੀ ਏਹਦਾ ਮੁਲ ਆਪ ਨਾ ਦੱਸੀ। ਜੋ ਤੈਨੂੰ ਮਿਲੇ ਲੈ ਲਵੀ।"

ਆਂਦਰੇਈ ਨੇ ਗਲੀਚਾ ਚੁਕਿਆ, ਆਪਣੀ ਥਾਂਹ ਉਤੇ ਲਟਕਾਇਆ ਤੇ ਵਪਾਰੀਆਂ ਦੇ ਬਾਜ਼ਾਰ ਚਲਾ ਗਿਆ।

ਫੋਰਨ ਇਕ ਵਪਾਰੀ ਭੱਜ ਕੇ ਉਹਦੇ ਕੋਲ ਆਇਆ ਤੇ ਬੋਲਿਆ:

ਕੀ ਲੈਣਾ ਈ ਏਹਦਾ, ਮਿਤਰਾ ? "

ਤੁਸੀਂ ਵਪਾਰੀ ਓ, ਆਪ ਹੀ ਮੁਲ ਪਾ ਦਿਓ।"

ਵਪਾਰੀ ਸੋਚੀ ਗਿਆ, ਸੋਚੀ ਗਿਆ, ਪਰ ਉਹ ਗਲੀਚੇ ਦਾ ਮੁਲ ਨਾ ਪਾ ਸਕਿਆ। ਉਸ ਤੋਂ -ਛੇ ਇਕ ਹੋਰ ਵਪਾਰੀ ਆ ਗਿਆ, ਫੇਰ ਇਕ ਹੋਰ ਤੇ ਇਸ ਤੋਂ ਮਗਰੋਂ ਇਕ ਹੋਰ ਛੇਤੀ ਹੋ ਓਥੇ ਵਪਾਰੀਆਂ ਦੀ ਇਕ ਭੀੜ ਜਮ੍ਹਾਂ ਹੋ ਗਈ। ਉਹ ਸਾਰੇ ਗਲੀਚੇ ਵੱਲ ਵੇਖੀ ਜਾਣ ਤੇ ਅਸ਼ ਅਸ਼ ਕਰੀ ਜਾਣ, ਪਰ ਉਸ ਦਾ ਮੁਲ ਕੋਈ ਨਾ ਪਾ ਸਕਿਆ। ਤਾਹੀਓਂ ਖਬਰ ਜਾਰ ਦੇ ਮੰਤਰੀ ਦੀ ਬਘੀ ਕੋਲੋਂ ਦੀ ਲੰਘੀ ਤੇ ਉਹ ਇਹ ਸਾਰਾ ਹੱਲਾ ਗੁੱਲਾ ਵੇਖ ਕੇ ਹੈਰਾਨ ਹੋ ਗਿਆ। ਉਹ ਆਪਣੀ ਬਘੀ ਵਿਚੋਂ ਉਤਰਿਆ ਭੀੜ ਵਿਚ ਅਰਕਾਂ ਹੁਝਾਂ ਸਰਦਾ ਅਗਾਂਹ ਲੰਘਿਆ ਤੇ ਬੋਲਿਆ :

ਸ਼ੁਭ ਪ੍ਰਭਾਤ ਵਪਾਰੀਓ। ਕੀ ਹੋ ਰਿਹੈ ਏਥੇ ?"

'ਅਸੀ ਇਸ ਗਲੀਚੇ ਦਾ ਮੁਲ ਨਹੀਂ ਪਾ ਸਕਦੇ." ਉਹਨਾਂ ਆਖਿਆ।

ਜ਼ਾਰ ਦੇ ਮੰਤਰੀ ਨੇ ਗਲੀਚੇ ਤੇ ਨਜ਼ਰ ਮਾਰੀ ਤੇ ਹੱਕਾ ਬੱਕਾ ਰਹਿ ਗਿਆ।

ਸੱਚ ਸੱਚ ਦੱਸ, ਤੀਰ-ਅੰਦਾਜ਼ਾ, ਏਹ ਸ਼ਾਨਦਾਰ ਗਲੀਚਾ ਤੂੰ ਕਿਥੋ ਲਿਐ ?" ਉਹਨੇ ਪੁਛਿਆ।

ਮੇਰੀ ਵਹੁਟੀ ਨੇ ਬਣਾਇਐ. " ਤੀਰ-ਅੰਦਾਜ਼ ਨੇ ਦਸਿਆ।

157 / 245
Previous
Next