

'ਤੇ ਕੀ ਲੈਣਾ ਚਾਹੁੰਨੈ ਏਹਦਾ ?"
'ਮੈਨੂੰ ਨਹੀਂ ਪਤਾ। ਮੇਰੀ ਵਹੁਟੀ ਨੇ ਆਖਿਆ ਸੀ ਕਿ ਜੇ ਮਿਲੇ ਲੈ ਆਵੀ।"
"ਫੇਰ ਆਹ ਲੈ ਫੜ ਦਸ ਹਜ਼ਾਰ ਰੂਬਲ ਤੀਰ-ਅੰਦਾਜ਼ਾ।"
ਆਂਦਰੇਈ ਨੇ ਪੈਸੇ ਫੜੇ, ਗਲੀਚਾ ਉਹਦੇ ਹੱਥ ਫੜਾਇਆ ਤੇ ਘਰ ਚਲਾ ਗਿਆ। ਤੇ ਜਾਰ ਦਾ ਮੰਤਰੀ ਮਹਿਲੀ ਪਹੁੰਚਾ ਅਤੇ ਗਲੀਚਾ ਜਾਰ ਨੂੰ ਵਿਖਾਇਆ।
ਜ਼ਾਰ ਆਪਣੀ ਸਾਰੀ ਬਾਦਸ਼ਾਹੀ ਨੂੰ ਆਪਣੀਆਂ ਅੱਖਾਂ ਅੱਗੇ ਪਸਰੀ ਵੇਖ ਕੇ ਦੰਗ ਰਹਿ ਗਿਆ। ਉਹਦਾ ਹੇਠਲਾ ਸਾਹ ਹੇਠਾਂ ਤੋਂ ਉਤਲਾ ਸਾਹ ਉਤੇ।
"ਜੋ ਮਰਜ਼ੀ ਆਖ ਪਰ ਇਹ ਗਲੀਚਾ ਮੈਂ ਤੈਨੂੰ ਵਾਪਸ ਨਹੀਂ ਮੋੜਨਾ " ਜਾਰ ਨੇ ਆਖਿਆ। ਉਸ ਨੇ ਵੀਹ ਹਜ਼ਾਰ ਰੂਬਲ ਕੱਢੇ ਤੇ ਆਪਣੇ ਮੰਤਰੀ ਦੇ ਹੱਥ ਫੜਾਏ। ਮੰਤਰੀ ਨੇ ਪੈਸੇ ਫੜ ਲਏ ਤੇ ਸੋਚਿਆ :
'ਕੋਈ ਗੱਲ ਨਹੀਂ, ਮੈਂ ਆਪਣੇ ਲਈ ਇਕ ਇਸ ਤੋਂ ਵੀ ਚੰਗਾ ਬਣਵਾ ਲਾਂਗਾ।"
ਉਹ ਮੁੜ ਆਪਣੀ ਬਘੀ ਵਿਚ ਬੈਠਾ ਤੇ ਸ਼ਹਿਰ ਦੇ ਬਾਹਰਵਾਰ ਆ ਗਿਆ। ਉਸ ਨੇ ਉਸ ਝੁੱਗੀ ਦਾ ਪਤਾ ਲਾਇਆ ਜਿਸ ਵਿਚ ਤੀਰ-ਅੰਦਾਜ਼ ਆਂਦਰੇਈ ਰਹਿੰਦਾ ਸੀ ਤੇ ਬੂਹਾ ਖੜਕਾਇਆ। ਰਾਜਕੁਮਾਰੀ ਮਾਰੀਆ ਨੇ ਬੂਹਾ ਖੋਹਲਿਆ। ਜਾਰ ਦੇ ਮੰਤਰੀ ਨੇ ਇਕ ਪੈਰ ਦਹਿਲੀਜ਼ਾਂ ਦੇ ਅੰਦਰ ਰਖਿਆ, ਪਰ ਉਹਦਾ ਦੂਜਾ ਪੈਰ ਤਾਂ ਜਮੀਨ ਵਿਚ ਹੀ ਗੱਡਿਆ ਗਿਆ। ਉਹਦੇ ਮੂੰਹੋ ਕੋਈ ਗੱਲ ਨਾ ਨਿਕਲੀ ਤੇ ਉਹ ਭੁਲ ਗਿਆ ਕਿ ਉਹ ਕਾਹਦੇ ਲਈ ਆਇਆ ਸੀ। ਉਹਦੇ ਸਾਮ੍ਹਣੇ ਇਕ ਮੁਟਿਆਰ ਖੜੀ ਸੀ, ਏਡੀ ਸੁਹਣੀ ਕਿ ਸਾਰੀ ਉਮਰ ਉਸ ਨੂੰ ਵੇਖ ਵੇਖ ਉਹਦੀਆਂ ਅੱਖਾਂ ਨਾ ਰੱਜਣ।
ਰਾਜਕੁਮਾਰੀ ਮਾਰੀਆ ਇਸ ਉਡੀਕ ਵਿਚ ਸੀ ਕਿ ਉਹ ਬੋਲੇ, ਤੇ ਜਦੋ ਉਹਨੇ ਮੂੰਹ ਹੀ ਨਾ ਖੋਹਲਿਆ. ਤਾਂ ਉਹਨੇ ਉਸ ਦਾ ਮੂੰਹ ਭੁਆ ਕੇ ਉਹਨੂੰ ਬਾਹਰ ਕੀਤਾ ਤੇ ਬੂਹਾ ਬੰਦ ਕਰ ਲਿਆ। ਥੋੜੇ ਚਿਰ ਮਗਰੋਂ ਉਹਦੀ ਸੁਰਤ ਟਿਕਾਣੇ ਆਈ ਤੇ ਉਹ ਘਰ ਨੂੰ ਤੁਰ ਪਿਆ। ਪਰ ਓਸੇ ਦਿਨ ਤੋਂ ਉਸ ਨੇ ਨਾ ਕੁਝ ਖਾਧਾ ਨਾ ਕੁਝ ਪੀਤਾ. ਬਸ ਤੀਰ-ਅੰਦਾਜ਼ ਦੀ ਵਹੁਟੀ ਬਾਰੇ ਹੀ ਸੋਚਦਾ ਰਿਹਾ।
ਜਾਰ ਨੇ ਵੇਖਿਆ ਕਿ ਮੰਤਰੀ ਦਾ ਜੀਅ ਰਾਜ਼ੀ ਨਹੀਂ ਤੇ ਉਹਨੇ ਉਸ ਨੂੰ ਪੁਛਿਆ ਕਿ ਗੱਲ ਕੀ ਹੈ।
"ਓਹ. ਹਜ਼ੂਰ, ਮੈਂ ਤੀਰ-ਅੰਦਾਜ਼ ਦੀ ਵਹੁਟੀ ਵੇਖੀ ਏ ਤੇ ਮੈਂ ਉਹਨੂੰ ਆਪਣੇ ਦਿਲ ਦਿਮਾਗ ਵਿਚੋਂ ਕੱਢ ਹੀ ਨਹੀਂ ਸਕਦਾ। ਉਸ ਨੇ ਮੇਰੇ ਉਤੇ ਜਾਦੂ ਕਰ ਦਿਤੈ ਤੇ ਮੈਂ ਇਸ ਜਾਦੂ ਨੂੰ ਤੋੜ ਨਹੀਂ ਸਕਦਾ।" ਸੋ ਜ਼ਾਰ ਨੇ ਸੋਚਿਆ ਕਿ ਉਹ ਵੀ ਤੀਰ-ਅੰਦਾਜ਼ ਦੀ ਵਹੁਟੀ ਤੇ ਝਾਤ ਪਾਕੇ ਵੇਖੇ। ਉਸ ਨੇ ਸਾਧਾਰਨ ਜਿਹੇ ਕਪੜੇ ਪਾ ਲਏ, ਸ਼ਹਿਰ ਦੇ ਬਾਹਰਵਾਰ ਗਿਆ. ਉਹ ਝੁੱਗੀ ਲਭੀ ਜਿਸ ਵਿਚ