

ਤੱਤ-ਅੰਦਾਜ਼ ਆਂਦਰੇਈ ਰਹਿੰਦਾ ਸੀ ਤੇ ਬੂਹਾ ਖੜਕਾਇਆ। ਰਾਜਕੁਮਾਰੀ ਮਾਰੀਆ ਨੇ ਬੂਹਾ ਮੋਹਲਿਆ। ਜਾਰ ਨੇ ਇਕ ਪੈਰ ਦਹਿਲੀਜ਼ਾਂ ਦੇ ਅੰਦਰ ਰਖਿਆ, ਪਰ ਉਹਦਾ ਦੂਜਾ ਪੈਰ ਤਾਂ ਜਮੀਨ ਵਿਚ ਹੀ ਗੱਡਿਆ ਗਿਆ. ਤੇ ਉਹ ਆਪਣੇ ਸਾਮ੍ਹਣੇ ਇਕ ਨੂਰਾਨੀ ਚਿਹਰਾ ਵੇਖ ਕੇ ਭੇਚੰਕਾ ਰਹੇ ਗਿਆ।
ਰਾਜਕੁਮਾਰੀ ਮਾਰੀਆ ਇਸ ਉਡੀਕ ਵਿਚ ਸੀ ਕਿ ਜ਼ਾਰ ਬੋਲੇ, ਤੇ ਜਦੋਂ ਉਹਨੇ ਮੂੰਹ ਹੀ ਨਾ ਪਹਲਿਆ, ਤਾਂ ਉਹਨੇ ਉਹਦਾ ਮੂੰਹ ਭੁਆ ਕੇ ਉਹਨੂੰ ਬਾਹਰ ਕੀਤਾ ਤੇ ਬੂਹਾ ਬੰਦ ਕਰ ਲਿਆ।
ਜਾਰ ਬੁਰੀ ਤਰ੍ਹਾਂ ਮੋਹਿਆ ਗਿਆ। "ਮੈ ਕੱਲਾ ਹੀ ਕਿਉਂ ਰਹਾਂ ?" ਉਸ ਨੇ ਸੋਚਿਆ। ਮੇਰੇ ਵਾਸਤੇ ਖੂਬਸੂਰਤ ਲਾੜੀ ਜੋ ਹੈ। ਉਹ ਜਾਰ ਦੀ ਵਹੁਟੀ ਬਣਨ ਵਾਸਤੇ ਪੈਦਾ ਹੋਈ ਏ. ਤੱਤ-ਅੰਦਾਜ਼ ਦੀ ਵਹੁਟੀ ਬਣਨ ਵਾਸਤੇ ਨਹੀਂ।"
ਜਦੋਂ ਉਹ ਵਾਪਸ ਮਹਿਲੀ ਆਇਆ, ਤਾਂ ਉਹਦੇ ਮਨ ਵਿਚ ਇਕ ਕੁਲਹਿਣਾ ਵਿਚਾਰ ਉਠਿਆ। ਉਸ ਨੇ ਜਿਉਂਦੇ ਜਾਗਦੇ ਪਤੀ ਦੀ ਵਹੁਟੀ ਚੁਰਾ ਲੈਣ ਦੀ ਗੱਲ ਸੋਚੀ। ਉਹਨੇ ਆਪਣੇ ਮੰਤਰੀ ਨੂੰ ਸੱਦਿਆ ਤੇ ਆਖਿਆ :
ਤੀਰ-ਅੰਦਾਜ਼ ਆਂਦਰੇਈ ਨੂੰ ਗਲੋਂ ਲਾਹੁਣ ਦੀ ਕੋਈ ਤਰਕੀਬ ਸੋਚ। ਮੈਂ ਉਹਦੀ ਵਹੁਟੀ ਨਾਲ ਵਿਆਹ ਕਰਨਾ ਏ। ਜੇ ਤੂੰ ਮਦਦ ਕਰੇਗਾ ਤਾਂ ਮੈਂ ਤੈਨੂੰ ਜਾਗੀਰਾਂ ਤੇ ਸੋਨਾ ਇਨਾਮ ਵਿਚ ਜੁਆਂਗਾ ਪਰ ਜੇ ਤੂੰ ਮਦਦ ਨਾ ਕੀਤੀ, ਮੈਂ ਤੇਰਾ ਸਿਰ ਲਾਹ ਦਿਆਂਗਾ।"
ਜ਼ਾਰ ਦਾ ਮੰਤਰੀ ਬੜਾ ਦੁਖੀ ਤੇ ਪ੍ਰੇਸ਼ਾਨ। ਤੀਰ-ਅੰਦਾਜ਼ ਨੂੰ ਗਲੇ ਲਾਹੁਣ ਦੀ ਕੋਈ ਤਰਕੀਬ ਉਹਨੂੰ ਨਾ ਸੁਝੀ ਤੇ ਉਹ ਆਪਣਾ ਗਮ ਗਲਤ ਕਰਨ ਲਈ ਠੇਕੇ ਚਲਾ ਗਿਆ।
ਲੀਰਾਂ ਲਮਕਦਾ ਕਾਫਤਾਨ ਪਾਈ ਇਕ ਨਿਤ ਦਾ ਸ਼ਰਾਬੀ ਉਹਦੇ ਕੋਲ ਆਇਆ ਤੇ ਆਖਣ ਲਗਾ: "ਐਡੀ ਚਿੰਤਾ ਵਾਲੀ ਕਿਹੜੀ ਗੱਲ ਏ. ਮੰਤਰੀ ਜੀ ?''
ਦਫਾ ਹੋ ਜਾ, ਖੁਥੜਾ, ਏਥੇ!"
ਦੁਰਕਾਰਨ ਦੀ ਥਾਂ ਮੈਨੂੰ ਇਕ ਜਾਮ ਪੇਸ਼ ਕਰੋ ਤੇ ਮੈਂ ਤੁਹਾਨੂੰ ਕੋਈ ਨੇਕ ਸਲਾਹ ਦੇਵਾਂ।"
ਜ਼ਾਰ ਦੇ ਮੰਤਰੀ ਨੇ ਉਹਨੂੰ ਸ਼ਰਾਬ ਦਾ ਇਕ ਗਲਾਸ ਮੰਗਵਾ ਦਿੱਤਾ ਤੇ ਉਹਨੂੰ ਆਪਣੀ ਅੰਕੜ ਦੱਸੀ।
ਤੀਰ-ਅੰਦਾਜ਼ ਆਂਦਰੇਈ ਸਿੱਧਾ ਸਾਦਾ ਬੰਦਾ ਏ। " ਖੁਥੜ ਨੇ ਆਖਿਆ। ਜੇ ਉਹਦੀ ਵਹੁਟੀ ਏਡੀ ਚਲਾਕ ਨਾ ਹੁੰਦੀ ਤਾਂ ਉਹਨੂੰ ਗਲੇ ਲਾਹੁਣਾ ਸੌਖਾ ਹੁੰਦਾ। ਕੋਈ ਏਹੋ ਜਿਹੀ ਤਰਕੀਬ ਸੋਚਣੀ ਚਾਹੀਦੀ ਏ ਜਿਸ ਨਾਲ ਉਹ ਚੱਕਰ ਵਿਚ ਆ ਜਾਏ। ਜਾਓ ਤੇ ਜਾਕੇ ਜਾਰ ਨੂੰ ਆਖੋ ਪਈ ਤੀਰ-ਅੰਦਾਜ਼ ਆਂਦਰੇਈ ਨੂੰ ਇਹ ਪਤਾ ਕਰਨ ਲਈ ਅਗਲੀ ਦੁਨੀਆਂ ਵਿੱਚ ਭੇਜੇ ਕਿ ਚਾਰ ਦੇ ਸਵਰਗੀ ਪਿਓ ਦਾ ਹਾਲ ਚਾਲ ਕੀ ਏ। ਆਂਦਰੇਈ ਜਾਏਗਾ ਤੇ ਕਦੇ ਮੁੜ ਕੇ ਨਹੀਂ ਆਵੇਗਾ।