Back ArrowLogo
Info
Profile

ਜ਼ਾਰ ਦੇ ਮੰਤਰੀ ਨੇ ਖੂਬੜ ਦਾ ਧੰਨਵਾਦ ਕੀਤਾ ਤੇ ਭੱਜਾ ਭੱਜਾ ਜਾਰ ਕੋਲ ਆਇਆ।

"ਮੈਂ ਤੀਰ-ਅੰਦਾਜ਼ ਨੂੰ ਗਲੋਂ ਲਾਹੁਣ ਦੀ ਤਰਕੀਬ ਲਭ ਲਈ ਏ," ਉਹਨੇ ਆਖਿਆ, ਤੇ ਜੋ ਕੁਝ ਕਰਨਾ ਸੀ ਉਹਨੇ ਜਾਰ ਨੂੰ ਸਮਝਾ ਦਿੱਤਾ। ਜਾਰ ਬਹੁਤ ਖੁਸ਼ ਹੋਇਆ ਤੇ ਉਹਨੇ ਫੋਰਨ ਤੀਰ-ਅੰਦਾਜ਼ ਆਂਦਰੇਈ ਨੂੰ ਸੱਦ ਭੇਜਿਆ।         

"ਸੁਣ ਆਂਦਰੇਈ " ਉਹਨੇ ਆਖਿਆ, " ਤੂੰ ਵਫਾਦਾਰ ਰਹਿ ਕੇ ਮੇਰੀ ਸੇਵਾ ਕੀਤੀ ਏ. ਪਰ ਤੇਰੇ ਕਰਨ ਗੋਚਰੀ ਇਕ ਹੋਰ ਸੇਵਾ ਬਾਕੀ ਏ। ਤੂੰ ਅਗਲੀ ਦੁਨੀਆਂ ਵਿਚ ਜਾ ਤੇ ਪਤਾ ਕਰਕੇ ਆ ਕਿ ਮੇਰੇ ਪਿਤਾ ਦਾ ਕੀ ਹਾਲ ਚਾਲ ਏ। ਜੇ ਤੂੰ ਇਹ ਕੰਮ ਨਾ ਕੀਤਾ ਤਾਂ ਮੈਂ ਆਪਣੀ ਤਲਵਾਰ ਨਾਲ ਤੇਰਾ ਸਿਰ ਲਾਹ ਦਿਆਂਗਾ।"

ਆਂਦਰੇਈ ਘਰ ਆਇਆ ਤੇ ਉਦਾਸ ਨਿਮੋਝੂਣ ਇਕ ਬੰਚ ਤੇ ਬਹਿ ਗਿਆ।

"ਆਂਦਰੇਈ. ਤੂੰ ਏਡਾ ਉਦਾਸ ਕਿਉਂ ਏ?" ਰਾਜਕੁਮਾਰੀ ਮਾਰੀਆ ਨੇ ਪੁਛਿਆ।

ਆਂਦਰੇਈ ਨੇ ਉਹਨੂੰ ਦਸਿਆ ਕਿ ਜ਼ਾਰ ਨੇ ਕਿਹੜਾ ਕੰਮ ਆਖਿਆ ਏ।

"ਫਿਕਰ ਦੀ ਕਿਹੜੀ ਗੱਲ ਏ।" ਰਾਜਕੁਮਾਰੀ ਮਾਰੀਆ ਨੇ ਆਖਿਆ। " ਮਾਮੂਲੀ ਕੰਮ ਏ: ਅਸਲ ਕੰਮ ਤਾਂ ਅਜੇ ਪੈਣਾ ਏ। ਜਾ ਸੇ ਜਾ ਕੇ ਸਵੇਰੇ ਵੇਖੀ ਜਾਉ।

ਅਗਲੀ ਸਵੇਰ ਜਦੋਂ ਆਂਦਰੇਈ ਜਾਗਿਆ ਤਾਂ ਰਾਜਕੁਮਾਰੀ ਮਾਰੀਆ ਨੇ ਉਹਨੂੰ ਇਕ ਬਿਸਕੁਟਾਂ ਦਾ ਝੋਲਾ ਤੇ ਇਕ ਸੋਨੇ ਦੀ ਮੁੰਦਰੀ ਦਿੱਤੀ।

"ਜ਼ਾਰ ਕੋਲ ਜਾ ਤੇ ਉਹਨੂੰ ਆਖ ਕਿ ਮੰਤਰੀ ਨੂੰ ਤੇਰੇ ਨਾਲ ਭੇਜੋ ਤਾਂ ਜੋ ਉਹਨੂੰ ਸਬੂਤ ਮਿਲ ਜਾਏ ਕਿ ਤੂੰ ਸੱਚ ਮੁਚ ਹੀ ਅਗਲੀ ਦੁਨੀਆਂ ਤੋਂ ਹੋ ਕੇ ਆਇਐ। ਜਦੋਂ ਤੂੰ ਆਪਣੇ ਹਮਸਫਰ ਨਾਲ ਤੁਰ ਪਵੇਂ ਤਾਂ ਇਸ ਮੁੰਦਰੀ ਨੂੰ ਆਪਣੇ ਸਾਮ੍ਹਣੇ ਸੁਣ ਲਵੀ ਤੇ ਇਹ ਤੈਨੂੰ ਰਾਹ ਵਿਖਾਵੇਗੀ।"

ਆਂਦਰੇਈ ਨੇ ਬਿਸਕੁਟਾਂ ਵਾਲਾ ਝੋਲਾ ਤੇ ਮੁੰਦਰੀ ਲਈ, ਆਪਣੀ ਵਹੁਟੀ ਨੂੰ ਅਲਵਿਦਾ ਆਖੀ ਤੇ ਜ਼ਾਰ ਨੂੰ ਆਖਣ ਚਲਾ ਗਿਆ ਕਿ ਉਹ ਆਪਣਾ ਮੰਤਰੀ ਉਹਦੇ ਨਾਲ ਭੇਜ ਦੇਵੇ। ਜ਼ਾਰ ਇਨਕਾਰ ਨਾ ਕਰ ਸਕਿਆ, ਤੇ ਇਸ ਤਰ੍ਹਾਂ ਉਹ ਦੇਵੇ ਇਕੱਠੇ ਤੁਰ ਪਏ।

ਆਂਦਰੇਈ ਨੇ ਮੁੰਦਰੀ ਸੁੱਟੀ ਤੇ ਉਹ ਰਿੜ੍ਹਨ ਲਗ ਪਈ। ਉਹ ਜੰਗਲਾਂ ਤੇ ਬੀਆਬਾਨਾਂ ਤੇ ਦਲਦਲਾਂ ਵਿਚੋਂ ਲੰਘਦਾ, ਝੀਲਾਂ ਤੇ ਦਰਿਆਵਾਂ ਨੂੰ ਪਾਰ ਕਰਦਾ ਉਹਦੇ ਪਿਛੇ ਪਿਛੇ ਤੁਰ ਪਿਆ, ਤੇ ਜ਼ਾਰ ਦਾ ਮੰਤਰੀ ਉਹਦੇ ਪਿਛੇ ਲੱਤਾਂ ਘਸੀਟਦਾ ਗਿਆ।

ਜਦੋਂ ਉਹ ਤੁਰਦੇ ਤੁਰਦੇ ਥੱਕ ਜਾਂਦੇ, ਉਹ ਥੋੜੇ ਥੋੜੇ ਬਿਸਕੁਟ ਖਾਂਦੇ ਤੇ ਫੇਰ ਅੱਗੇ ਤੁਰ ਪੈਂਦੇ।

ਪਤਾ ਨਹੀਂ ਉਹ ਕਿੱਨਾ ਕੁ ਪੈਂਡਾ ਕਰ ਗਏ ਹੋਣਗੇ, ਪਰ ਅਖੀਰ ਉਹ ਇਕ ਬਹੁਤ ਵੱਡੇ ਉਜਾੜ ਬੀਆਬਾਨ ਜੰਗਲ ਵਿਚ ਪਹੁੰਚ ਗਏ। ਉਹ ਇਕ ਡੂੰਘੀ ਖੱਡ ਵਿੱਚ ਉਤਰੇ ਤੇ ਏਥੇ ਮੁੰਦਰੀ ਰਿੜ੍ਹਨੇ ਹਟ ਗਈ।

160 / 245
Previous
Next