

ਆਂਦਰੇਈ ਤੇ ਜ਼ਾਰ ਦੇ ਮੰਤਰੀ ਨੇ ਓਥੇ ਬਹਿ ਕੇ ਥੋੜੇ ਥੋੜੇ ਬਿਸਕੁਟ ਖਾਧੇ। ਤਾਹੀਓਂ ਕੀ ਵੇਖਦੇ ਨੂੰ ਕਿ ਡੋਲਦਾ ਕੰਬਦਾ ਬੁਢਾ ਜਾਰ ਬਾਲਣ ਦੀਆਂ ਲਕੜਾਂ ਦਾ ਗੱਡਾ ਖਿੱਚੀ ਆਉਂਦਾ ਏ ਤੇ ਗੱਡੇ ਉਤੇ ਬੇਹਿਸਾਬਾ ਭਾਰ ਲੱਦਿਆ ਹੋਇਐ, ਤੇ ਦੋ ਦੰਤ, ਇਕ ਉਹਦੇ ਸੱਜੇ ਤੇ ਇਕ ਉਹਦੇ ਖੱਬੇ, ਪੁਰਾਣੀਆਂ ਮਾਰ ਮਾਰ ਉਹਨੂੰ ਹਿੱਕੀ ਆਉਂਦੇ ਨੇ।
"ਵੇਖੋ, " ਆਂਦਰੇਈ ਨੇ ਕਿਹਾ, "ਜ਼ਾਰ ਦਾ ਮਰਹੂਮ ਪਿਓ ਏਹੋ ਤਾਂ ਨਹੀਂ ?"
"ਏਹੋ ਹੀ ਏ, " ਮੰਤਰੀ ਨੇ ਆਖਿਆ।
"ਓਏ, ਭਲੇਮਾਣਸੇ !" ਆਂਦਰੇਈ ਨੇ ਦੈਂਤਾਂ ਨੂੰ ਵਾਜ ਮਾਰੀ। ਇਸ ਮਰਹੂਮ ਨੂੰ ਪਲ ਕੁ ਛਡ ਦਿਓ. ਮੈਂ ਉਹਦੇ ਨਾਲ ਇਕ ਦੋ ਗੱਲਾਂ ਕਰਨੀਆਂ ਨੇ।"
ਤੇਰਾ ਕੀ ਖਿਆਲ ਏ, ਏਥੇ ਖਲੋਕੇ ਉਡੀਕਣ ਦੀ ਵਿਹਲ ਏ ਸਾਨੂੰ ?" ਦੈਤਾਂ ਨੇ ਜਵਾਬ ਦਿੱਤਾ। '' ਜਾਂ ਤੇਰਾ 'ਰਾਦੇ ਗੱਡਾ ਅਸੀਂ ਆਪ ਖਿੱਚ ਲਿਜਾਈਏ ?"
"ਮੇਰੇ ਕੋਲ ਬੰਦਾ ਹੈ ਜਿਹੜਾ ਓਹਦੀ ਥਾਂ ਲਗ ਜਾਉ," ਆਂਦਰੇਈ ਨੇ ਆਖਿਆ।
ਸੋ ਦੈਂਤਾਂ ਨੇ ਬੁਢੇ ਜਾਰ ਨੂੰ ਛੱਡ ਦਿੱਤਾ ਤੇ ਉਹਦੀ ਥਾਂ ਮੰਤਰੀ ਨੂੰ ਗੱਡੇ ਅੱਗੇ ਜੋਅ ਲਿਆ। ਫੇਰ ਉਹਨਾਂ ਨੇ ਉਸ ਨੂੰ ਆਪਣੀਆਂ ਪਰਾਣੀਆਂ ਜੜੀਆਂ, ਇਕ ਨੇ ਸੱਜੇ ਪਾਸੇ, ਦੂਜੇ ਨੇ ਖੱਬੇ ਪਾਸੇ। ਉਹਦਾ ਲੱਕ ਦੂਹਰਾ ਹੋ ਗਿਆ ਪਰ ਉਹਨੇ ਪੂਰਾ ਜ਼ੋਰ ਲਾਕੇ ਗੱਡਾ ਖਿਚਿਆ।
ਆਂਦਰੇਈ ਨੇ ਬੁਢੇ ਜਾਰ ਨੂੰ ਪੁਛਿਆ ਕਿ ਜ਼ਿੰਦਗੀ ਕਿਵੇਂ ਬੀਤ ਰਹੀ ਏ।
ਉਫ, ਤੀਰ-ਅੰਦਾਜ ਆਂਦਰੇਈ, " ਜ਼ਾਰ ਨੇ ਆਖਿਆ। " ਏਸ ਦੁਨੀਆਂ ਵਿਚ ਬੜਾ ਬੁਰਾ ਹਾਲ ਏ ਮੇਰਾ। ਮੇਰੇ ਪੁਤ ਨੂੰ ਮੇਰੀ ਯਾਦ ਦੇਵੀਂ ਤੇ ਉਹਨੂੰ ਆਖੀ ਕਿ ਲੋਕਾਂ ਨਾਲ ਮਾੜਾ ਸਲੂਕ ਨਾ ਕਰੋ. ਨਹੀਂ ਤਾਂ ਉਹਦਾ ਵੀ ਜਦੇ ਏਥੇ ਆਇਆ ਬੁਰਾ ਹਾਲ ਹੋਵੇਗਾ।"
ਉਹਨਾਂ ਦੀ ਗੱਲਬਾਤ ਮਸਾਂ ਮੁੱਕੀ ਹੀ ਸੀ ਕਿ ਦੈਂਤ ਖਾਲੀ ਗੱਡਾ ਲੈਕੇ ਮੁੜ ਆਏ। ਆਂਦਰੇਈ ਨੇ ਬੁਢੇ ਜਾਰ ਤੋਂ ਵਿਦਾ ਲਈ, ਮੰਤਰੀ ਉਹਦੇ ਨਾਲ ਆ ਰਲਿਆ, ਤੇ ਉਹ ਘਰ ਨੂੰ ਮੁੜ ਪਏ।
ਕੁਝ ਚਿਰ ਮਗਰੋਂ ਉਹ ਆਪਣੇ ਦੇਸ ਆ ਪਹੁੰਚੇ ਤੇ ਮਹਿਲ ਵਿਚ ਗਏ। ਜਦੋਂ ਚਾਰ ਨੇ ਤੀਰ-ਅੰਦਾਜ਼ ਨੂੰ ਵੇਖਿਆ ਤਾਂ ਉਹ ਬੜੇ ਕ੍ਰੋਧ ਵਿਚ ਆਇਆ।
"ਤੇਰੀ ਹਿੰਮਤ ਕਿਵੇਂ ਹੋਈ ਵਾਪਸ ਆ ਜਾਣ ਦੀ। ਉਹ ਬੋਲਿਆ।
ਮੈਂ ਅਗਲੀ ਦੁਨੀਆਂ ਵਿਚ ਤੁਹਾਡੇ ਸਵਰਗੀ ਪਿਤਾ ਨੂੰ ਮਿਲ ਆਇਆ। ਉਹਦਾ ਓਥੇ ਬਹੁਤ ਬੁਰਾ ਹਾਲ ਏ। ਉਸ ਨੇ ਤੁਹਾਨੂੰ ਆਪਣਾ ਪਿਆਰ ਭੇਜਿਐ ਤੇ ਆਖਿਐ ਕਿ ਜੇ ਤੁਸੀਂ ਚਾਹੁੰਦੇ ਓ ਕਿ ਤੁਹਾਡਾ ਵੀ ਉਹਦੇ ਵਾਂਗ ਬੁਰਾ ਹਾਲ ਨਾ ਹੋਵੇ ਤਾਂ ਲੋਕਾਂ ਨਾਲ ਮਾੜਾ ਸਲੂਕ ਨ ਕਰਿਆ ਕਰੋ।