

''ਤੇ ਇਸ ਗੱਲ ਦਾ ਕੀ ਸਬੂਤ ਏ ਪਈ ਤੂੰ ਅਗਲੀ ਦੁਨੀਆਂ ਵਿਚ ਗਿਆ ਏ ਤੇ ਮੇਰੇ ਪਿਓ ਨੂੰ ਮਿਲਿਆ ਏ ? "
"ਤੁਹਾਡੇ ਮੰਤਰੀ ਦੇ ਲੱਕ ਵਿਚ ਦੈਂਤਾਂ ਦੀਆਂ ਪਰਾਣੀਆਂ ਨੇ ਜਿਹੜੇ ਨੀਲ ਪਾਏ ਨੇ, ਉਹ ਇਸ ਦਾ ਸਬੂਤ ਏ।"
ਜਾਰ ਵਾਸਤੇ ਇਹ ਸਬੂਤ ਹੀ ਕਾਫੀ ਸੀ ਸੋ ਉਹਨੂੰ ਆਂਦਰੇਈ ਨੂੰ ਛਡਣਾ ਪਿਆ - ਹੋਰ ਕੀ ਕਰ ਸਕਦਾ ਸੀ ਉਹ ? ਫੇਰ ਉਸ ਨੇ ਆਪਣੇ ਮੰਤਰੀ ਨੂੰ ਆਖਿਆ:
''ਜੇ ਤੂੰ ਇਸ ਤੀਰ-ਅੰਦਾਜ਼ ਨੂੰ ਗਲੇ ਲਾਹੁਣ ਦੀ ਕੋਈ ਤਰਕੀਬ ਨਾ ਸੋਚੀ ਤਾਂ ਮੈਂ ਤੇਰਾ ਸਿਰ ਲਾਹ ਦਿਆਂਗਾ।"
ਮੰਤਰੀ ਪਹਿਲਾਂ ਨਾਲੋਂ ਵੀ ਬਹੁਤਾ ਦੁਖੀ ਤੇ ਪ੍ਰੇਸ਼ਾਨ ਹੋਇਆ। ਉਹ ਠੇਕੇ ਚਲਾ ਗਿਆ ਤੇ ਇਕ ਮੇਜ਼ ਤੇ ਬਹਿ ਗਿਆ ਤੇ ਸ਼ਰਾਬ ਮੰਗਾ ਲਈ। ਏਨੇ ਨੂੰ ਉਹੋ ਖੁਥੜ ਉਹਦੇ ਕੋਲ ਆਇਆ ਤੇ ਕਹਿਣ ਲਗਾ।
"ਐਡੀ ਚਿੰਤਾ ਵਾਲੀ ਕਿਹੜੀ ਗੱਲ ਏ, ਮੰਤਰੀ ਜੀ? ਇਕ ਜਾਮ ਪੇਸ਼ ਕਰੋ ਤੇ ਮੈਂ ਤੁਹਾਨੂੰ ਕੋਈ ਨੇਕ ਸਲਾਹ ਦੇਵਾਂ।"
ਮੰਤਰੀ ਨੇ ਉਹਨੂੰ ਸ਼ਰਾਬ ਦਾ ਇਕ ਗਲਾਸ ਮੰਗਵਾ ਦਿੱਤਾ ਤੇ ਉਹਨੂੰ ਆਪਣੀ ਔਕੜ ਦੱਸੀ।
"ਫਿਕਰ ਨਾ ਕਰੋ, " ਖੁਥੜ ਨੇ ਆਖਿਆ।" ਜਾਓ ਤੇ ਜਾਕੇ ਜਾਰ ਨੂੰ ਆਖੇ ਪਈ ਤੀਰ- ਅੰਦਾਜ ਇਹ ਕੰਮ ਕਰਾਵੇ— ਕਰਨਾ ਤਾਂ ਦਰਕਿਨਾਰ, ਏਹਦੇ ਬਾਰੇ ਸੋਚਣਾ ਵੀ ਔਖੇ। ਉਹ ਸੱਤ ਸਮੁੰਦਰੋਂ ਪਾਰ ਸਤਵੀਂ ਸ਼ਾਹੀ ਵਿਚ ਜਾਵੇ ਤੇ ਗੁਣਗੁਣਾਉਂਦੀ - ਬਿੱਲੀ ਲਿਆਵੇ ।... "
ਮੰਤਰੀ ਭੱਜਾ ਭੱਜਾ ਜਾਰ ਕੋਲ ਆਇਆ ਤੇ ਉਹਨੂੰ ਦੱਸਿਆ ਕਿ ਤੀਰ-ਅੰਦਾਜ਼ ਨੂੰ ਕਿਵੇਂ ਗਲੇ ਲਾਹਿਆ ਜਾਏ। ਜ਼ਾਰ ਨੇ ਆਂਦਰੇਈ ਨੂੰ ਸੱਦ ਭੇਜਿਆ।
"ਸੁਣ ਆਂਦਰੇਈ. ਤੂੰ ਮੇਰਾ ਇਕ ਕੰਮ ਤਾਂ ਕੀਤਾ। ਹੁਣ ਦੂਜਾ ਵੀ ਕਰ। ਸੱਤ ਸਮੁੰਦਰੋ ਪਾਰ ਸਤਵੀ ਸ਼ਾਹੀ ਵਿਚ ਜਾ ਤੇ ਗੁਣਗੁਣਾਉਂਦੀ - ਬਿੱਲੀ ਲਿਆ। ਜੇ ਤੂੰ ਇਹ ਕੰਮ ਨਾ ਕੀਤਾ ਤਾਂ ਮੈਂ ਆਪਣੀ ਤਲਵਾਰ ਨਾਲ ਤੇਰਾ ਸਿਰ ਲਾਹ ਦਿਆਂਗਾ।"
ਆਂਦਰੇਈ ਸਿਰ ਸੁੱਟੀ ਨਿਮੋਝੂਣ ਘਰ ਆ ਗਿਆ ਤੇ ਆਕੇ ਆਪਣੀ ਵਹੁਟੀ ਨੂੰ ਦੱਸਿਆ ਕਿ ਜਾਰ ਨੇ ਕਿਹੜਾ ਕੰਮ ਕਰਨ ਨੂੰ ਆਖਿਐ।
"ਫਿਕਰ ਦੀ ਕਿਹੜੀ ਗੱਲ ਏ!" ਰਾਜਕੁਮਾਰੀ ਮਾਰੀਆ ਨੇ ਆਖਿਆ। ਮਾਮੂਲੀ ਕੰਮ ਏ. ਅਸਲ ਕੰਮ ਤਾਂ ਅਜੇ ਪੈਣਾ ਏ। ਜਾ ਹੁਣ ਸੋ ਜਾ ਕੇ ਸਵੇਰੇ ਵੇਖੀ ਜਾਉ।"
ਆਂਦਰੋਈ ਮੰਜੇ ਤੇ ਜਾ ਪਿਆ, ਤੇ ਰਾਜਕੁਮਾਰੀ ਮਾਰੀਆ ਪਹਾਰੇ ਵਿਚ ਗਈ ਤੇ ਲੁਹਾਰ ਨੂੰ ਆਖਿਆ ਕਿ ਤਿੰਨ ਲੋਹੇ ਦੀਆਂ ਟੋਪੀਆਂ, ਇਕ ਲੋਹੇ ਦੀ ਸੰਨ੍ਹੀ ਤੇ ਤਿੰਨ ਡੰਡੇ ਘੜ ਦੇਵੇ—ਇਕ