

ਲੋਹੇ ਦਾ, ਦੂਜਾ ਤਾਂਬੇ ਦਾ, ਤੇ ਤੀਜਾ ਟੀਨ ਦਾ।
ਅਗਲੇ ਦਿਨ ਸਵਖਤੇ ਹੀ ਰਾਜਕੁਮਾਰੀ ਮਾਰੀਆ ਨੇ ਆਂਦਰੇਈ ਨੂੰ ਜਗਾ ਦਿੱਤਾ।
"ਆਹ ਲੈ ਫੜ ਤਿੰਨ ਟੋਪੀਆਂ, ਸੰਨ੍ਹੀ ਤੇ ਤਿੰਨ ਡੰਡੇ ਤੇ ਸੱਤ ਸਮੁੰਦਰ ਪਾਰ ਸਤਵੀਂ ਸ਼ਾਹੀ ਵਿਚ ਚਲਾ ਜਾ। ਤਿੰਨ ਵੇਰਸਟ ਉਰੇ ਤੈਨੂੰ ਨੀਂਦ ਆਉਣ ਲਗ ਪਏਗੀ- ਇਹ ਗੁਣਗੁਣਾਉਂਦੀ ਬਿੱਲੀ ਤੇਰੇ ਉਤੇ ਆਪਣਾ ਜਾਦੂ ਚਲਾ ਰਹੀ ਹੋਵੇਗੀ। ਪਰ ਯਾਦ ਰਖੀ ਤੂੰ ਸੌਣਾ ਨਹੀਂ। ਆਪਣੇ ਹੱਥ ਜੋੜੀ, ਆਪਣੇ ਪੈਰ ਘਸੀਟੀ ਤੇ ਜੇ ਲੋੜ ਪਵੇ, ਜ਼ਮੀਨ ਉਤੇ ਰਿੜ੍ਹ ਪਵੀ। ਜੇ ਤੂੰ ਸੋ ਗਿਆ. ਗੁਣਗੁਣਾਉਂਦੀ-ਬਿੱਲੀ ਨੇ ਤੈਨੂੰ ਮਾਰ ਦੇਣੇ।”
ਰਾਜਕੁਮਾਰੀ ਮਾਰੀਆ ਨੇ ਉਸ ਨੂੰ ਸਭ ਕੁਝ ਦੱਸਿਆ ਕਿ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ. ਤੇ ਫੇਰ ਉਸ ਨੂੰ ਉਹਦੇ ਸਫਰ ਤੇ ਤੋਰ ਦਿੱਤਾ।
ਦੱਸਣ ਵਿਚ ਕਹਾਣੀ ਬੜੀ ਛੋਟੀ ਏ, ਪਰ ਕਰਨ ਵਿਚ ਕੰਮ ਬੜਾ ਵੱਡਾ ਸੀ। ਅਖੀਰ ਤੀਰ- ਅੰਦਾਜ਼ ਆਂਦਰੇਈ ਸਤਵੀਂ ਸ਼ਾਹੀ ਪਹੁੰਚ ਗਿਆ। ਤੇ ਤਿੰਨ ਵੇਰਸਟ ਉਰੇ ਉਸ ਨੂੰ ਨੀਂਦ ਆਉਣ ਲਗ ਪਈ। ਉਸ ਨੇ ਲੋਹੇ ਦੀਆਂ ਤਿੰਨੇ ਟੋਪੀਆਂ ਆਪਣੇ ਸਿਰ ਤੇ ਰੱਖ ਲਈਆਂ, ਆਪਣੇ ਹੱਥ ਜੋੜ ਲਏ। ਆਪਣੇ ਪੈਰ ਘਸੀਟੇ, ਤੇ ਜਦੇ ਲੋੜ ਪਈ, ਜਮੀਨ ਉਤੇ ਰਿੜ ਪਿਆ।
ਕਿਸੇ ਨਾ ਕਿਸੇ ਤਰ੍ਹਾਂ ਉਹ ਜਾਗਦਾ ਰਿਹਾ ਤੇ ਇਕ ਲੰਮੇ ਉੱਚੇ ਖੰਭੇ ਕੋਲ ਆ ਗਿਆ।
ਜਦੋਂ ਗੁਣਗੁਣਾਉਂਦੀ-ਬਿੱਲੀ ਨੇ ਆਂਦਰੇਈ ਨੂੰ ਵੇਖਿਆ ਤਾਂ ਉਹਨੇ ਮਿਆਓਂ ਮਿਆਓਂ ਕੀਤੀ ਤੇ ਘਰ ਘਰ ਕੀਤੀ ਤੇ ਖੰਭੇ ਤੋਂ ਛਾਲ ਮਾਰਕੇ ਸਿੱਧੀ ਉਹਦੇ ਸਿਰ ਤੇ ਆ ਗਈ। ਉਹਨੇ ਪਹਿਲੀ ਟੱਪੀ ਤੋੜੀ, ਉਸ ਨੇ ਦੂਜੀ ਟੋਪੀ ਤੋੜੀ, ਤੇ ਉਹ ਤੀਜੀ ਟੋਪੀ ਤੋੜਨ ਹੀ ਵਾਲੀ ਸੀ ਕਿ ਆਂਦਰੇਈ ਨੇ ਸੰਨੀ ਨਾਲ ਉਹਨੂੰ ਫੜ ਲਿਆ। ਉਹਨੂੰ ਧੂਹ ਕੇ ਭੁੰਜੇ ਸੁਟ ਲਿਆ ਤੇ ਲੱਗਾ ਡੰਡਿਆਂ ਨਾਲ ਉਹਦੇ ਪਾਸੇ ਭੰਨਣ। ਪਹਿਲਾਂ ਉਹਨੋ ਲੋਹੇ ਦੇ ਡੰਡੇ ਨਾਲ ਉਹਨੂੰ ਭੈਣੀ ਚਾੜ੍ਹੀ, ਲੋਹੇ ਦਾ ਡੰਡਾ ਟੁਟ ਗਿਆ. ਫੇਰ ਉਹਨੇ ਤਾਂਬੇ ਦੇ ਡੰਡੇ ਨਾਲ ਉਹਨੂੰ ਝੰਭਿਆ। ਉਹ ਡੰਡਾ ਵੀ ਟੁਟ ਗਿਆ. ਫੇਰ ਉਹਨੇ ਟੀਨ ਦਾ ਡੰਡਾ ਫੜ ਲਿਆ।
ਟੀਨ ਦਾ ਡੰਡਾ ਲਿਫ ਗਿਆ ਪਰ ਟੁੱਟਾ ਨਹੀਂ—ਉਹ ਬਿੱਲੀ ਦੇ ਦੁਆਲੇ ਵਲਿਆ ਗਿਆ। ਜਦੋਂ ਆਂਦਰੇਈ ਗੁਣਗੁਣਾਉਂਦੀ-ਬਿੱਲੀ ਨੂੰ ਕੁਟ ਰਿਹਾ ਸੀ ਉਹ ਉਸ ਨੂੰ ਵੱਡੇ ਪਾਦਰੀਆਂ ਦੀਆਂ. ਛੋਟੇ ਪਾਦਰੀਆਂ ਦੀਆਂ, ਉਹਨਾਂ ਦੀਆਂ ਧੀਆਂ ਦੀਆਂ ਪਰੀ-ਕਹਾਣੀਆਂ ਸੁਣਾਉਂਦੀ ਰਹੀ। ਪਰ ਆਂਦਰੇਈ ਨੇ ਕੰਨ ਵਲ੍ਹੇਟ ਛੱਡੇ ਤੇ ਆਪਣੀ ਪੂਰੀ ਤਾਕਤ ਨਾਲ ਕੁੱਟੀ ਗਿਆ।
ਗੁਣਗੁਣਾਉਂਦੀ-ਬਿੱਲੀ ਏਨੀ ਮਾਰ ਨਹੀਂ ਸੀ ਸਹਿ ਸਕਦੀ ਅਤੇ ਆਪਣੇ ਜਾਦੂ ਦੀ ਪੇਸ਼ ਨਾ ਚਲਦੀ ਵੇਖ ਕੇ ਉਹ ਉਸ ਦੇ ਤਰਲੇ ਕਰਨ ਲਗ ਪਈ।
"ਮੈਨੂੰ ਛਡ ਦੇ, ਬੀਬਾ ਰਾਣਾ !" ਉਹਨੇ ਆਖਿਆ। "ਜੋ ਆਖੇਗਾ ਮੈਂ ਕਰੂੰਗੀ।"