

"ਮੇਰੇ ਨਾਲ ਚੱਲੇਗੀ ?"
''ਜਿਥੇ ਚਾਹੇ।"
ਆਂਦਰੇਈ ਘਰ ਵੱਲ ਮੁੜ ਪਿਆ ਤੇ ਬਿੱਲੀ ਨੂੰ ਨਾਲ ਲੈ ਲਿਆ। ਜਦੋਂ ਆਪਣੇ ਦੋਸ ਪਹੁੰਚਾ ਤਾਂ ਉਹ ਬਿੱਲੀ ਨੂੰ ਲੈਕੇ ਮਹਿਲੀ ਚਲਾ ਗਿਆ ਤੇ ਜ਼ਾਰ ਨੂੰ ਆਖਣ ਲਗਾ:
"ਮੈ ਕੰਮ ਨੇਪਰੇ ਚਾੜ੍ਹ ਦਿਤੈ ਅਤੇ ਗੁਣਗੁਣਾਉਂਦੀ-ਬਿੱਲੀ ਤੁਹਾਨੂੰ ਲਿਆ ਦਿੱਤੀ ਏ।" ਜ਼ਾਰ ਨੂੰ ਆਪਣੀਆਂ ਅੱਖਾਂ ਤੇ ਇਤਬਾਰ ਨਹੀਂ ਸੀ ਆਉਂਦਾ।
"ਚਲ, ਗੁਣਗੁਣਾਉਂਦੀ - ਬਿੱਲੀ, ਮੈਨੂੰ ਆਪਣਾ ਜੋਸ਼ ਤੇ ਗੁੱਸਾ ਵਿਖਾ " ਉਹਨੇ ਆਖਿਆ। ਇਹ ਸੁਣ ਕੇ ਬਿੱਲੀ ਆਪਣੇ ਪੰਜੇ ਤਣਨ ਤੇ ਜ਼ਾਰ ਵੱਲ ਘੂਰਨ ਲੱਗ ਪਈ ਤੇ ਉਹ ਉਸ ਦੀ ਹਿਕ ਪਾੜ ਸੁਟਣ ਤੇ ਉਹਦੇ ਧੜਕਦੇ ਦਿਲ ਦੀਆਂ ਬੇਟੀਆਂ ਕਰਨ ਨੂੰ ਤਿਆਰ ਹੋ ਗਈ ।
ਜ਼ਾਰ ਡਰ ਗਿਆ।
"ਏਹਨੂੰ ਠੰਡਿਆਂ ਕਰ, ਆਂਦਰੇਈ." ਉਹਨੇ ਆਖਿਆ।
ਆਂਦਰੇਈ ਨੇ ਬਿੱਲੀ ਨੂੰ ਠੰਡਿਆਂ ਕੀਤਾ ਤੇ ਉਹਨੂੰ ਪਿੰਜਰੇ ਵਿਚ ਤਾੜ ਦਿੱਤਾ, ਫੇਰ ਉਹ ਆਪਣੇ ਘਰ ਰਾਜਕੁਮਾਰੀ ਮਾਰੀਆ ਕੋਲ ਆ ਗਿਆ। ਦੋਵੇ ਖੁਸ਼ੀ ਖੁਸ਼ੀ ਕੱਠੇ ਰਹਿਣ ਲੱਗੇ, ਪਰ ਜਾਰ ਨੂੰ ਇਸ਼ਕ ਦਾ ਜਨੂੰਨ ਪਹਿਲਾਂ ਨਾਲੋਂ ਵੀ ਵਧ ਗਿਆ। ਇਕ ਦਿਨ ਉਹਨੇ ਆਪਣੇ ਮੰਤਰੀ ਨੂੰ ਫੇਰ ਸੱਦਿਆ।
"ਤੈਨੂੰ ਤੀਰ-ਅੰਦਾਜ਼ ਆਂਦਰੇਈ ਨੂੰ ਗਲੋਂ ਲਾਹੁਣ ਦੀ ਕੋਈ ਹੋਰ ਤਰਕੀਬ ਸੋਚਣੀ ਚਾਹੀਦੀ ਏ। ਜੇ ਤੂੰ ਕੁਝ ਨਾ ਕੀਤਾ ਤਾਂ ਮੈਂ ਤੇਰਾ ਸਿਰ ਲਾਹ ਦਿਆਂਗਾ।
ਜਾਰ ਦਾ ਮੰਤਰੀ ਸਿੱਧਾ ਠੇਕੇ ਚਲਾ ਗਿਆ. ਉਸ ਖੁਥੜ ਨੂੰ ਲਭਿਆ ਤੇ ਉਸ ਨੂੰ ਇਸ ਔਕੜ ਵਿਚ ਮਦਦ ਕਰਨ ਲਈ ਆਖਿਆ। ਖੂਥੜ ਨੇ ਸ਼ਰਾਬ ਦਾ ਗਲਾਸ ਚਾੜਿਆ। ਆਪਣੀਆਂ ਮੁੱਛਾ ਪੂੰਝੀਆਂ ਤੇ ਕਹਿਣ ਲਗਾ:
"ਜਾ ਤੇ ਜ਼ਾਰ ਨੂੰ ਆਖ ਕਿ ਤੀਰ-ਅੰਦਾਜ਼ ਆਂਦਰੇਈ ਨੂੰ ਆਖੇ ਕਿ 'ਮੈਨੂੰ ਨਹੀਂ ਪਤਾ ਕਿਥੇ' ਜਾਵੇ ਅਤੇ 'ਮੈਨੂੰ ਨਹੀਂ ਪਤਾ ਕੀ' ਲਿਆਵੇ। ਇਹ ਕੰਮ ਆਂਦਰੇਈ ਕੋਲੋਂ ਕਦੇ ਨਹੀਂ ਹੋਣ ਲਗਾ. ਸੋ ਉਹ ਕਦੇ ਵਾਪਸ ਨਹੀ ਆਵੇਗਾ।"
ਮੰਤਰੀ ਭੱਜਾ ਭੱਜਾ ਜਾਰ ਕੋਲ ਗਿਆ ਤੇ ਉਹਨੂੰ ਅੱਖਰ ਅੱਖਰ ਸਾਰੀ ਗੱਲ ਜਾ ਆਖੀ। ਜਾਰ ਨੇ ਆਂਦਰੇਈ ਨੂੰ ਸੱਦਿਆ।
"ਤੂੰ ਮੇਰੇ ਦੇ ਕੰਮ ਸਵਾਰ ਦਿੱਤੇ ਨੇ, ਹੁਣ ਤੀਜਾ ਵੀ ਕਰ," ਉਹਨੇ ਆਖਿਆ। ਮੈਨੂੰ ਨਹੀਂ ਪਤਾ ਕਿਥੇ ਜਾ ਤੇ 'ਮੈਨੂੰ ਨਹੀਂ ਪਤਾ ਕੀ' ਲਿਆ। ਜੇ ਤੂੰ ਇਹ ਕੰਮ ਕਰ ਦਿੱਤਾ। ਮੈਂ