

ਤੈਨੂੰ ਰਜਵਾਂ ਇਨਾਮ ਦੇਵਾਂਗਾ, ਜੇ ਤੂੰ ਨਾ ਕੀਤਾ. ਮੈਂ ਆਪਣੀ ਤਲਵਾਰ ਨਾਲ ਤੇਰਾ ਸਿਰ ਲਾਹ ਦਿਆਂਗਾ।"
ਆਂਦਰੇਈ ਘਰ ਆਇਆ, ਬੰਚ ਤੇ ਬਹਿ ਗਿਆ ਤੇ ਰੋ ਪਿਆ। "
ਤੂੰ ਏਡਾ ਉਦਾਸ ਕਿਉਂ ਏ, ਮੇਰੇ ਪਿਆਰੇ ?" ਰਾਜਕੁਮਾਰੀ ਮਾਰੀਆ ਨੇ ਪੁਛਿਆ। ਹੁਣ ਤਾਂ ਮਾਮਲਾ ਏ ?"
"ਹਾਏ, " ਉਹਨੇ ਕਿਹਾ. " ਤੇਰੇ ਸੁਹਣੇ ਮੁਖੜੇ ਨੇ ਮੈਨੂੰ ਤਬਾਹ ਕਰ ਦੇਣਾ ਏ। ਜ਼ਾਰ ਨੇ ਮੈਨੂੰ ਹੁਕਮ ਦਿੱਤਾ ਏ ਕਿ 'ਮੈਨੂੰ ਨਹੀਂ ਪਤਾ ਕਿਥੇ' ਜਾਵਾਂ ਅਤੇ 'ਮੈਨੂੰ ਨਹੀਂ ਪਤਾ ਕੀ' ਲਿਆਵਾਂ।
"ਏਹ ਤਾਂ ਸਚ ਮੁਚ ਹੀ ਔਖਾ ਕੰਮ ਏ। ਪਰ ਕੋਈ ਨਹੀਂ ਜਾ ਸੋ ਜਾਕੇ, ਸਵੇਰੇ ਵੇਖੀ ਜਾਉ। ਅੱਧੀ ਰਾਤ ਹੋਈ ਤਾਂ ਰਾਜਕੁਮਾਰੀ ਮਾਰੀਆ ਨੇ ਆਪਣੀ ਜਾਦੂ-ਮੰਤਰ ਵਾਲੀ ਕਿਤਾਬ ਖੋਹਲੀ। ਉਹਨੇ ਵਾਰ ਵਾਰ ਕਿਤਾਬ ਪੜ੍ਹੀ, ਫੇਰ ਵਗਾਹ ਕੇ ਪਰ੍ਹਾਂ ਸੁੱਟੀ ਤੇ ਆਪਣਾ ਸਿਰ ਫੜ ਕੇ ਬਹਿ ਗਈ। ਕਿਤਾਬ ਕੁਝ ਨਹੀਂ ਸੀ ਦਸਦੀ ਕਿ ਜ਼ਾਰ ਦਾ ਕੰਮ ਕਿਵੇਂ ਕਰਨਾ ਏ। ਉਹ ਬਾਹਰ ਬਰੂਹਾਂ ਦੀਆਂ ਪੌੜੀਆਂ ਤੇ ਆਈ, ਇਕ ਰੁਮਾਲ ਕੱਢਿਆ ਤੇ ਇਸ ਨੂੰ ਲਹਿਰਾਇਆ। ਸਭ ਤਰ੍ਹਾਂ ਦੇ ਪੰਛੀ ਉਡਦੇ ਆ ਗਏ, ਸਭ ਤਰ੍ਹਾਂ ਦੇ ਜੰਗਲੀ ਜਾਨਵਰ ਭੱਜ ਕੇ ਆ ਗਏ।
'ਸ਼ਾਬਾਸ਼, ਜੰਗਲ ਦੇ ਜਾਨਵਰ, ਅਸਮਾਨਾਂ ਦੇ ਪੰਛੀਓ!" ਉਸ ਨੇ ਉਹਨਾਂ ਨੂੰ ਆਖਿਆ। " ਤੁਸੀਂ ਜਾਨਵਰੋ ਹਰ ਥਾਂ ਦੌੜੇ ਭੇਜੋ ਫਿਰਦੇ ਓ, ਤੁਸੀਂ ਪੰਛੀਓ ਹਰ ਥਾਂ ਉਡਦੇ ਫਿਰਦੇ ਓ- ਭਲਾ ਤੁਸੀਂ ਦਸ ਸਕਦੇ ਓ ਕਿ 'ਮੈਨੂੰ ਨਹੀਂ ਪਤਾ ਕਿਥੇ' ਕਿਵੇਂ ਪਹੁੰਚਿਆ ਜਾਏ ਤੇ 'ਮੈਨੂੰ ਨਹੀਂ ਪਤਾ ਕੀ' ਲਿਆਂਦਾ ਜਾਏ?"
ਤੇ ਪੰਛੀਆਂ ਤੇ ਜਾਨਵਰਾਂ ਨੇ ਜਵਾਬ ਦਿੱਤਾ:
"ਨਹੀਂ, ਰਾਜਕੁਮਾਰੀ ਮਾਰੀਆ, ਅਸੀ ਨਹੀ ਤੈਨੂੰ ਕੁਝ ਦੱਸ ਸਕਦੇ।"
ਰਾਜਕੁਮਾਰੀ ਮਾਰੀਆ ਨੇ ਫੇਰ ਆਪਣਾ ਰੁਮਾਲ ਲਹਿਰਾਇਆ ਤੇ ਪੰਛੀ ਤੇ ਜਾਨਵਰ ਸਾਰੇ ਇਉਂ ਲੋਪ ਹੋ ਗਏ ਜਿਵੇਂ ਕਦੇ ਏਥੇ ਆਏ ਹੀ ਨਾ ਹੋਣ। ਉਸ ਨੇ ਰੁਮਾਲ ਤੀਜੀ ਵਾਰੀ ਲਹਿਰਾਇਆ. ਤੇ ਦੇ ਦਿਓ ਉਹਦੇ ਸਾਮ੍ਹਣੇ ਆ ਖੜੇ ਹੋਏ।
"ਤੁਹਾਡੀ ਕੀ ਕਾਮਨਾ ਹੈ ? ਤੁਹਾਡਾ ਕੀ ਹੁਕਮ ਹੈ?"
"ਮੇਰੇ ਵਫਾਦਾਰ ਸੇਵਕੋ, ਮੈਨੂੰ ਮਹਾਸਾਗਰ ਦੇ ਵਿਚਕਾਰ ਲੈ ਚਲੋ।
ਦਿਓਆਂ ਨੇ ਰਾਜਕੁਮਾਰੀ ਮਾਰੀਆ ਨੂੰ ਚੁੱਕਿਆ ਉਸ ਨੂੰ ਮਹਾਸਾਗਰ ਵੱਲ ਲੈ ਤੁਰੇ ਤੋ ਡੂੰਘੇ ਪਾਣੀਆਂ ਦੇ ਵਿਚਕਾਰ ਆ ਖਲੋਤੇ। ਉਥੇ ਉਹ ਦੇ ਥੰਮਾਂ ਵਾਂਗ ਖੜੇ ਸਨ ਤੇ ਉਹਨੂੰ ਆਪਣੀਆਂ ਰਾਹਵਾਂ ਤੇ ਉਪਰ ਚੁਕਿਆ ਹੋਇਆ ਸੀ। ਰਾਜਕੁਮਾਰੀ ਮਾਰੀਆ ਨੇ ਆਪਣਾ ਰੁਮਾਲ ਲਹਿਰਾਇਆ ਤੇ ਸਭ ਤਰ੍ਹਾਂ ਦੀਆਂ ਮੱਛੀਆਂ ਤੇ ਸਮੁੰਦਰ ਵਿਚ ਤਰਨ ਰੰਗਣ ਵਾਲੇ ਜਾਨਵਰ ਉਹਦੇ ਕੋਲ ਆ ਗਏ।