Back ArrowLogo
Info
Profile

"ਅੱਛਾ, ਅੱਛਾ, ਬਾਬਾ-ਯਾਗਾ, ਰਾਹੀ ਨੂੰ ਖਾਣ ਦਾ ਸ਼ੌਕ ਏ ! ਆਂਦਰੇਈ ਨੇ ਕਿਹਾ। ਰਾਹੀ ਮਾੜੂਆ ਤੇ ਸਖ਼ਤ ਏ। ਪਹਿਲਾਂ ਹਮਾਮ ਗਰਮ ਕਰ, ਮੈਨੂੰ ਨੁਹਾ ਧੁਆ ਤੇ ਭਾਫ ਦੇ ਫੇਰ ਮੈਨੂੰ ਖਾ ਲਈ।"

ਸੋ ਬਾਬਾ-ਯਾਗਾ ਨੇ ਹਮਾਮ ਗਰਮ ਕੀਤਾ। ਆਂਦਰੇਈ ਨਹਾਤਾ ਤੇ ਆਪਣੇ ਆਪ ਨੂੰ ਭਾਰ ਦਿੱਤੀ ਤੇ ਪਿੰਡਾ ਪੂੰਝਣ ਲਈ ਆਪਣੀ ਵਹੁਟੀ ਦਾ ਦਿੱਤਾ ਤੌਲੀਆ ਕੱਢਿਆ।

"ਏਹ ਤੌਲੀਆ ਤੇਰੇ ਕੋਲ ਕਿਵੇਂ ਆ ਗਿਆ?" ਬਾਬਾ-ਯਾਗਾ ਨੇ ਪੁਛਿਆ। " ਏਹਦੀ ਕਢਾਈ ਮੇਰੀ ਧੀ ਨੇ ਕੀਤੀ ਸੀ।"

ਤੇਰੀ ਧੀ ਮੇਰੀ ਵਹੁਟੀ ਏ। ਓਸੇ ਨੇ ਮੈਨੂੰ ਏਹ ਤੌਲੀਆ ਦਿੱਤਾ ਏ।"

ਲੈ, ਜੀ ਆਇਆਂ ਨੂੰ, ਜਵਾਈਆ, ਸਦਕੇ ਆਇਆਂ ਨੂੰ !

ਬਾਬਾ-ਯਾਗਾ ਛੇਤੀ ਛੇਤੀ ਉਠੀ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ, ਵੰਨ ਸੁਵੰਨੀਆਂ ਸ਼ਰਾਬਾਂ ਤੇ ਹੋਰ ਚੀਜਾਂ ਮੇਜ਼ ਉਤੇ ਸਜਾ ਦਿੱਤੀਆਂ। ਆਂਦਰੇਈ ਬਿਨਾਂ ਕਿਸੇ ਹੀਲ ਹੁੱਜਤ ਦੇ ਬਹਿ ਕੇ ਖਾਣ ਪੀਣ ਜੁਟ ਪਿਆ। ਬਾਬਾ-ਯਾਗਾ ਉਹਦੇ ਕੋਲ ਬਹਿ ਗਈ ਤੇ ਉਹਨੂੰ ਪੁਛਣ ਲੱਗੀ ਕਿ ਰਾਜਕੁਮਾਰੀ ਮਾਰੀਆ ਨਾਲ ਉਹਦਾ ਵਿਆਹ ਕਿਵੇਂ ਹੋਇਆ ਤੇ ਉਹ ਦੋਵੇਂ ਖੁਸ਼ ਰਹਿੰਦੇ ਨੇ ਜਾਂ ਨਹੀਂ। ਆਂਦਰੇਈ ਨੇ ਉਹਨੂੰ ਸਾਰੀ ਗੱਲ ਦੱਸੀ ਤੇ ਇਹ ਵੀ ਦਸਿਆ ਕਿ ਕਿਵੇਂ ਜਾਰ ਨੇ ਉਸ ਨੂੰ 'ਮੈਨੂੰ ਪਤਾ ਨਹੀਂ ਕਿਥੇ ' ਭੇਜਿਆ ਏ ਤੇ ਮੈਨੂੰ ਪਤਾ ਨਹੀਂ ਕੀ' ਲਿਆਉਣ ਨੂੰ ਆਖਿਆ।

"ਜੇ ਕਿਤੇ ਤੂੰ ਮੇਰੀ ਮਦਦ ਕਰੇ, ਮਾਂ !" ਉਹਨੇ ਆਖਿਆ।

"ਉਫ, ਮੇਰਿਆ ਪਿਆਰਿਆ ਜੁਆਈਆ, ਏਸ ਅਜੀਬ ਥਾਂ ਦਾ ਤਾਂ ਮੈਂ ਵੀ ਕਦੇ ਨਾਂ ਨਹੀਂ ਸੁਣਿਆ। ਏਸ ਥਾਂ ਦਾ ਬੁੱਢੀ ਡੱਡ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ, ਤੇ ਉਹਨੂੰ ਤਿੰਨ ਸੋ ਸਾਲ ਹੋ ਗਏ ਦਲਦਲਾਂ ਵਿਚ ਰਹਿੰਦੀ ਨੂੰ । ਪਰ ਤੂੰ ਫਿਕਰ ਨਾ ਕਰ, ਜਾ ਸੇ ਜਾ ਕੇ, ਸਵੇਰੇ ਵੇਖੀ ਜਾਉ।

ਆਂਦਰੇਈ ਬਿਸਤਰੇ ਤੇ ਜਾ ਪਿਆ, ਤੇ ਬਾਬਾ-ਯਾਗਾ ਨੇ ਬਰਚੇ ਦੇ ਦੇ ਝਾੜੂ ਲਏ। ਉਡ ਕੇ ਦਲਦਲਾਂ ਵਿਚ ਪਹੁੰਚੀ ਤੋ ਵਾਜ ਮਾਰੀ:

"ਬੇਬੇ ਭੁੜਕੇ, ਹਾਲੇ ਜਿਉਂਦੀ ਜਾਗਦੀ ਏ?"

"ਮੈਂ ਜਿਊਂਦੀ ਆਂ।"

" ਤਾਂ ਫੇਰ ਦਲਦਲ ਵਿਚੋਂ ਭੁੜਕ ਕੇ ਬਾਹਰ ਆ।"

ਬੁਢੀ ਡੱਡ ਕੁੜਕ ਕੇ ਦਲਦਲ ਵਿਚੋ ਬਾਹਰ ਆ ਗਈ ਤੇ ਬਾਬਾ-ਯਾਗਾ ਨੇ ਉਹਨੂੰ ਪੁਛਿਆ

"ਪਤਾ ਈ 'ਮੈਨੂੰ ਨਹੀਂ ਪਤਾ ਕੀ' ਕਿਥੇ ਹੋਇਆ ਭਲਾ ?"

"ਪਤਾ ਏ।"

"ਤਾਂ ਫੇਰ ਦੱਸ ਮੈਨੂੰ ਕਿਥੇ ਆ, ਤੇਰਾ ਭਲਾ ਹੋਵੇ। ਮੇਰੇ ਜੁਆਈ ਨੂੰ ਭੇਜਿਆ ਨੇ ਪਈ ' ਮੈਨੂੰ

167 / 245
Previous
Next