Back ArrowLogo
Info
Profile

ਨਹੀਂ ਪਤਾ ਕਿਥੇ ਜਾ ਤੇ ਮੈਨੂੰ ਨਹੀਂ ਪਤਾ ਕੀ' ਲਿਆ।"

"ਮੈਂ ਉਹਨੂੰ ਆਪ ਲੈ ਜਾਂਦੀ ਓਥੇ, ਪਰ ਮੈਂ ਬਹੁਤ ਬੁੱਢੀ ਹੋ ਗਈ ਆਂ, ਤੇ ਥਾਂ ਬੜੀ ਦੂਰ ਏ. ਲੰਮਾ ਛੜੱਪਾ ਚਾਹੀਦੇ। ਡੱਡ ਨੇ ਆਖਿਆ। ਆਪਣੇ ਜੁਆਈ ਨੂੰ ਆਖ ਮੈਨੂੰ ਸਜਰੇ ਦੁਧ ਦੇ ਜੱਗ ਵਿਚ ਪਾ ਲਵੇ ਤੇ ਅੱਗ ਦੇ ਦਰਿਆ ਤੇ ਲੈ ਚੱਲੇ। ਉਥੇ ਜਾ ਕੇ ਮੈਂ ਉਹਨੂੰ ਦੱਸ ਦਊਂ।'

ਬਾਬਾ-ਯਾਗਾ ਨੇ ਬੇਬੇ ਭੁੜਕੇ ਨੂੰ ਚੁੱਕਿਆ। ਉਡ ਕੇ ਘਰ ਆਈ। ਜੰਗ ਵਿਚ ਸਜਰਾ ਦੁਧ ਪਾਇਆ ਤੇ ਡੱਡ ਨੂੰ ਏਹਦੇ ਵਿਚ ਰੱਖ ਦਿੱਤਾ। ਅਗਲੀ ਸਵੇਰ ਸਵਖਤੇ ਹੀ ਉਹਨੇ ਆਂਦਰੇਈ ਨੂੰ ਜਗਾਇਆ।

"ਆਹ ਲੈ ਜੱਗ, ਏਹਦੇ ਵਿਚ ਡੱਡ ਈ. ਉਹਨੇ ਆਖਿਆ। ਕਪੜੇ ਪਾ ਲੈ, ਮੇਰੇ ਘੋੜੇ ਤੇ ਬੈਠ ਤੇ ਅੱਗ ਦੇ ਦਰਿਆ ਤੇ ਚਲਾ ਜਾ। ਘੋੜੇ ਨੂੰ ਓਥੇ ਛੱਡ ਦੇਵੀ ਤੇ ਡੱਡ ਨੂੰ ਜੱਗ ਵਿਚੋ ਬਾਹਰ ਕੱਢ ਦੇਵੀਂ। ਉਹ ਤੈਨੂੰ ਦੱਸੇਗੀ ਪਈ ਕਿਧਰ ਨੂੰ ਜਾਣਾ ਏ।"

ਆਂਦਰੇਈ ਨੇ ਕਪੜੇ ਪਾਏ, ਜੱਗ ਲਿਆ ਤੇ ਬਾਬਾ-ਯਾਗਾ ਦੇ ਘੋੜੇ ਤੇ ਚੜ੍ਹ ਗਿਆ। ਪਤਾ ਨਹੀਂ ਉਹਨਾਂ ਕਿੱਨਾ ਕੁ ਪੈਡਾ ਕੀਤਾ ਹੋਉ, ਪਰ ਅਖੀਰ ਉਹ ਅੱਗ ਦੇ ਦਰਿਆ ਤੇ ਪਹੁੰਚ ਗਏ। ਕੋਈ ਜਾਨਵਰ ਛਾਲ ਮਾਰ ਕੇ ਦਰਿਆ ਦੇ ਪਾਰ ਨਹੀ ਸੀ ਜਾ ਸਕਦਾ, ਨਾ ਕੋਈ ਪੰਛੀ ਉਡ ਕੇ ਜਾ ਸਕਦਾ ਸੀ।

ਆਂਦਰੇਈ ਘੋੜੇ ਤੋਂ ਉਤਰਿਆ ਤੇ ਡੰਡ ਨੇ ਆਖਿਆ :

"ਮੈਨੂੰ ਜੱਗ ਵਿਚੋਂ ਬਾਹਰ ਕੱਢ ਦੇ, ਮੇਰੇ ਬੱਚਿਆ। ਅਸੀ ਦਰਿਆ ਪਾਰ ਕਰਨਾ ਏ।" ਆਂਦਰੇਈ ਨੇ ਡੱਡ ਨੂੰ ਜੱਗ ਵਿਚੋਂ ਬਾਹਰ ਕੱਢਿਆ ਤੇ ਭੁੰਜੇ ਜ਼ਮੀਨ ਤੇ ਟਿਕਾ ਦਿੱਤਾ।

"ਲੈ ਹੁਣ ਮੇਰੀ ਪਿੱਠ ਤੇ ਬਹਿ ਜਾ।"

' ਵਾਹ, ਪਰ ਤੂੰ ਤਾਂ ਬਹੁਤ ਛੋਟੀ ਜਿਹੀ ਏ, ਬੇਬੇ ਭੁੜਕੋ, ਮੈਂ ਤਾਂ ਤੇਰਾ ਕਚੂਮਰ ਕੱਢ ਦਊ।"

"ਇਸ ਗੱਲ ਦਾ ਫਿਕਰ ਨਾ ਕਰ। ਬਹਿ ਜਾ ਤੇ ਘੁਟ ਕੇ ਫੜ ਰੱਖ।"

ਆਂਦਰੇਈ ਬੇਬੇ ਭੁੜਕੇ ਤੇ ਬਹਿ ਗਿਆ ਤੇ ਉਹਨੇ ਆਪਣੇ ਆਪ ਨੂੰ ਫੁਲਾਉਣਾ ਸ਼ੁਰੂ ਕਰ ਦਿੱਤਾ। ਉਹ ਫੁਲਦੀ ਗਈ, ਫੁਲਦੀ ਗਈ ਤੇ ਅਖੀਰ ਉਹ ਪੱਠਿਆਂ ਦੀ ਪੰਡ ਜੇਡੀ ਹੋ ਗਈ।

"ਘੁਟ ਕੇ ਫੜਿਆ ਹੋਇਆ ਈ ?" ਉਹਨੇ ਪੁਛਿਆ।

"ਹਾਂ, ਮਾਂ।"

ਬੇਬੇ ਕੁੜਕੇ ਫੇਰ ਹੋਰ ਫੁਲਦੀ ਗਈ, ਫੁਲਦੀ ਗਈ ਤੇ ਅਖੀਰ ਉਹ ਮੂਸਲ ਜੇਡੀ ਹੋ ਗਈ।

"ਘੁਟ ਕੇ ਫੜਿਆ ਹੋਇਆ ਈ ?"

"ਹਾਂ, ਮਾਂ।"

ਤੇ ਉਹ ਫੇਰ ਫੁਲਣ ਲਗੀ ਤੇ ਫੁਲਦੀ ਗਈ ਤੇ ਅਖੀਰ ਉਹ ਘੁਪ ਹਨੇਰੇ ਜੰਗਲ ਨਾਲੋਂ

168 / 245
Previous
Next