

ਵੀ ਲੰਮੇਰੀ ਹੋ ਗਈ। ਫੇਰ ਉਹ ਇਕ ਛੜੱਪੇ ਵਿਚ ਅੱਗ ਦਾ ਦਰਿਆ ਪਾਰ ਕਰ ਗਈ। ਉਹਨੇ ਆਂਦਰੇਈ ਨੂੰ ਦੂਜੇ ਕੰਢੇ ਲਾਹਿਆ ਤੇ ਫੇਰ ਆਪਣੇ ਅਸਲੀ ਰੂਪ ਵਿਚ ਆ ਗਈ।
"ਐਸ ਰਾਹੇ ਪੈ ਜਾ, ਸੁਣੋਖਿਆ ਗਭਰੂਆ ਤੇ ਤੈਨੂੰ ਇਕ ਬੁਰਜ ਵਿਖਾਈ ਦੇਵੇਗਾ ਜਿਹੜਾ ਬੁਰਜ ਹੈ ਨਹੀਂ, ਨਾ ਹੀ ਝੁੱਗੀ ਏ, ਨਾ ਹੀ ਏਹ ਗੁਦਾਮ ਏ, ਪਰ ਇਹ ਬੇੜਾ ਥੋੜਾ ਸਭ ਕੁਝ ਏ। ਅੰਦਰ ਚਲਾ ਜਾਈ ਤੇ ਸਟੇਵ ਦੇ ਪਿਛੇ ਖਲੇ ਜਾਈਂ। ਓਥੇ ਤੈਨੂੰ ' ਮੈਨੂੰ ਨਹੀਂ ਪਤਾ ਕੀ' ਮਿਲ ਜਾਉ।
ਆਂਦਰੇਈ ਉਸ ਰਾਹੇ ਪੈ ਗਿਆ ਤੇ ਉਹਨੇ ਇਕ ਪੁਰਾਣੀ ਜਿਹੀ ਝੁੱਗੀ ਵੇਖੀ ਜਿਹੜੀ ਝੁੱਗੀ ਨਹੀਂ ਸੀ। ਨਾ ਏਹਦਾ ਕੋਈ ਬੂਹਾ ਸੀ ਨਾ ਬਾਰੀ ਪਰ ਇਹਦੇ ਦੁਆਲੇ ਜੰਗਲਾ ਬਣਿਆ ਹੋਇਆ ਸੀ। ਸੋ ਉਹ ਉਹਦੇ ਅੰਦਰ ਚਲਾ ਗਿਆ ਤੇ ਸਟੇਵ ਦੇ ਪਿੱਛੇ ਲੁਕ ਗਿਆ।
ਥੋੜੇ ਚਿਰ ਪਿੱਛੇ ਜੰਗਲ ਵਿਚ ਇਕ ਰੌਲਾ ਪੈ ਗਿਆ ਤੇ ਦਗੜ ਦਗੜ ਦੀ ਆਵਾਜ਼ ਆਈ ਤੇ ਆਪਣੇ ਨਾਲੋਂ ਵਧ ਲੰਮੀ ਦਾੜ੍ਹੀ ਵਾਲਾ ਇਕ ਗਿੱਠ-ਮੁਠੀਆ ਅੰਦਰ ਆਇਆ, ਤੇ ਟਾਹਰਾਂ ਮਾਰਨ ਲੱਗਾ:
"ਹਾਏ, ਭਰਾ ਨਾਉਮ. ਮੈਨੂੰ ਭੁਖ ਲੱਗੀ ਏ।"
ਅੱਜੇ ਗੱਲ ਉਹਦੇ ਮੂਹੋਂ ਮਸਾਂ ਨਿਕਲੀ ਹੀ ਸੀ ਕਿ ਪਤਾ ਨਹੀਂ ਇਕ ਮੇਜ਼ ਕਿਥੋਂ ਆ ਗਿਆ ਤੇ ਉਸ ਮੇਜ਼ ਉਤੇ ਬੀਅਰ ਦਾ ਇਕ ਮਟ ਪਿਆ ਸੀ ਤੇ ਇਕ ਭੁੰਨਿਆ ਹੋਇਆ ਬੋਲਦ ਜੀਹਦੇ ਵਿਚ ਇਕ ਛੁਰੀ ਅਤੁੰਗੀ ਹੋਈ ਸੀ। ਗਿੱਠ-ਮੁਠੀਆ ਬਲਦ ਦੇ ਸਾਮ੍ਹਣੇ ਬਹਿ ਗਿਆ, ਤਿੱਖੀ ਛੁਰੀ ਨੂੰ ਬਾਹਰ ਖਿਚਿਆ ਤੇ ਗੋਸ਼ਤ ਕੱਟਣ ਲਗਾ। ਇਹਦੇ ਉਤੇ ਲਸਣ ਛਿੜਕਿਆ ਤੇ ਜ਼ੋਰ ਜ਼ੋਰ ਦੀ ਮਲਿਆ।
ਉਹ ਪੂਰੇ ਦਾ ਪੂਰਾ ਬਲਦ ਖਾ ਗਿਆ ਤੇ ਬੀਅਰ ਦਾ ਪੂਰਾ ਮਟ ਪੀ ਗਿਆ।
"ਓਏ ਭਰਾ ਨਾਊਮ, ਸਾਫ ਕਰ ਦੇ ਸਭ ਕੁਝ!"
ਤੇ ਇਕਦਮ ਮੇਜ਼ ਉਥੋਂ ਲੋਪ ਹੋ ਗਿਆ ਜਿਵੇਂ ਏਥੇ ਸੀ ਹੀ ਨਹੀਂ, ਹੱਡੀਆਂ, ਮਟ, ਸਭ ਕੁਝ ਗਾਇਬ। ਆਂਦਰੇਈ ਚੁਪ ਕਰਕੇ ਵੇਖੀ ਗਿਆ ਤੇ ਜਦੋ ਗਿਠ-ਮੁਠੀਆ ਬਾਹਰ ਚਲਾ ਗਿਆ, ਤਾਂ ਉਹ ਸਟੋਵ ਦੇ ਪਿਛਿਓਂ ਬਾਹਰ ਆਇਆ, ਹੌਸਲਾ ਕੀਤਾ ਤੇ ਵਾਜ ਮਾਰੀ:
"ਭਰਾਵਾ ਨਾਊਮ, ਕੁਝ ਖਾਣ ਨੂੰ ਦੇ ਮੈਨੂੰ।"
ਬੋਲ ਅਜੇ ਮਸਾਂ ਮੁੰਹੇ ਨਿਕਲੇ ਹੀ ਸਨ ਕਿ ਇਕ ਮੇਜ ਪਤਾ ਨਹੀਂ ਕਿਥੇ ਆ ਗਿਆ। ਤੇ ਇਹਦੇ ਉਤੇ ਤਰ੍ਹਾਂ ਤਰ੍ਹਾਂ ਦੇ ਖਾਣੇ, ਸ਼ਰਾਬਾਂ ਤੇ ਫਲ ਫਰੂਟ।
ਆਂਦਰੇਈ ਖਾਣ ਬੈਠਾ ਤੇ ਬੋਲਿਆ :
"ਬਹਿ ਜਾ, ਭਰਾ ਨਾਊਮ। ਆ ਆਪਾਂ ਰਲਕੇ ਖਾਈਏ ਪੀਏ।"
ਤੇ ਇਕ ਅਦਿਖ ਆਵਾਜ਼ ਵਿਚ ਜਵਾਬ ਆਇਆ: