Back ArrowLogo
Info
Profile

" ਸ਼ੁਕਰੀਆ, ਸੱਜਣਾ। ਕਈ ਵਰ੍ਹੇ ਹੋ ਗਏ ਏਥੇ ਸੇਵਾ ਕਰਦਿਆਂ, ਪਰ ਕਦੇ ਮੈਨੂੰ ਕਿਸੇ ਸੁੱਕਾ ਟੁਕਰ ਵੀ ਨਹੀਂ ਦਿੱਤਾ, ਤੇ ਤੂੰ ਮੈਨੂੰ ਆਪਣੇ ਨਾਲ ਮੇਜ਼ ਤੇ ਬਿਠਾ ਲਿਐ।"

ਆਂਦਰੇਈ ਹੱਕਾ ਬੱਕਾ ਰਹਿ ਗਿਆ। ਓਥੇ ਕੋਈ ਦਿਸਦਾ ਹੈ ਨਹੀਂ ਸੀ, ਪਰ ਖਾਣ ਪੀਣ ਦੀਆਂ ਚੀਜ਼ਾਂ ਇਓਂ ਲੋਪ ਹੋਈਆਂ ਜਿਓਂ ਕਿਸੇ ਨੇ ਝਾੜੂ ਫੇਰ ਦਿੱਤਾ ਹੋਵੇ। ਸ਼ਰਾਬਾਂ ਆਪਣੇ ਆਪ ਗਲਾਸਾਂ ਵਿਚ ਪੈ ਗਈਆਂ ਤੇ ਗਲਾਸ ਮੇਜ਼ ਉਤੇ ਛਲਕਣ ਉਛਲਣ ਲੱਗੇ।

"ਭਰਾ ਨਾਊਮ, ਮੈਨੂੰ ਆਪਣੀ ਸ਼ਕਲ ਵਿਖਾ!" ਆਂਦਰੇਈ ਨੇ ਕਿਹਾ।

"ਨਹੀਂ, ਮੈਂ ਵਿਖਾਈ ਨਹੀਂ ਦੇਂਦਾ। ਮੈਂ 'ਮੈਨੂੰ ਨਹੀਂ ਪਤਾ ਕੀ' ਹਾਂ।"  

"ਭਰਾ ਨਾਉਮ, ਮੇਰੀ ਸੇਵਾ ਵਿਚ ਰਹਿਣਾ ਚਾਹੇਂਗਾ ? "

"ਜ਼ਰੂਰ। ਤੂੰ ਨੇਕ ਆਦਮੀ ਏਂ। ਤੇਰੇ ਵਰਗਾ ਕਦੇ ਕੋਈ ਨਹੀਂ ਹੋਇਆ।"

ਜਦੋਂ ਉਹ ਖਾ ਪੀ ਕੇ ਵਿਹਲੇ ਹੋ ਗਏ, ਤਾਂ ਆਂਦਰੇਈ ਨੇ ਕਿਹਾ : "

ਮੇਜ਼ ਸਾਫ ਕਰ ਦੇ ਤੇ ਆ ਮੇਰੇ ਨਾਲ।

ਆਂਦਰੇਈ ਝੁੱਗੀ ਵਿਚੋਂ ਬਾਹਰ ਆ ਗਿਆ ਤੇ ਉਹਨੇ ਚੁਫੇਰੇ ਨਜ਼ਰ ਮਾਰੀ।

"ਤੂੰ ਏਥੇ ਈ ਆਂ. ਭਰਾ ਨਾਊਮ ?"

"ਹਾਂ। ਡਰ ਨਾ, ਮੈਂ ਤੈਨੂੰ ਛਡ ਕੇ ਕਦੇ ਨਹੀਂ ਜਾਵਾਂਗਾ।"

ਥੋੜੇ ਚਿਰ ਮਗਰੋਂ ਆਂਦਰੇਈ ਅੱਗ ਦੇ ਦਰਿਆ ਤੇ ਪਹੁੰਚ ਗਿਆ, ਜਿਥੇ ਡੱਡ ਉਹਦੀ ਉਡੀਕ ਵਿਚ ਬੈਠੀ ਸੀ। "

ਕਿਉਂ, ਮੇਰਿਆ ਗਭਰੂਆ ਡੱਡ ਨੇ ਪੁਛਿਆ, “ ਮੈਨੂੰ ਨਹੀਂ ਪਤਾ ਕੀ' ਲਭ ਗਿਆ ਈ ?"

"ਹਾਂ, ਮਾਂ-ਭੁੜਕੋ।"

"ਬਹਿ ਜਾ ਮੇਰੀ ਪਿਠ ਤੇ।"

ਆਂਦਰੇਈ ਫੇਰ ਉਹਦੀ ਪਿਠ ਤੇ ਬਹਿ ਗਿਆ ਅਤੇ ਡੱਡ ਨੇ ਆਪਣਾ ਸਰੀਰ ਫੁਲਾਉਣਾ ਸ਼ੁਰੂ ਕੀਤਾ, ਫੇਰ ਉਹਨੇ ਇਕ ਛੜੱਪਾ ਮਾਰੀਆ ਤੇ ਉਹਨੂੰ ਅੱਗ ਦੇ ਦਰਿਆ ਤੋਂ ਪਾਰ ਲੈ ਆਂਦਾ। ਉਹਨੇ ਮਾਂ-ਭੁੜਕੋ ਦਾ ਧੰਨਵਾਦ ਕੀਤਾ ਤੇ ਆਪਣੇ ਰਾਹੇ ਪੈ ਗਿਆ। ਉਹ ਥੋੜਾ ਜਿਹਾ ਸਫਰ ਕਰਦਾ, ਫੇਰ ਭੌਂ ਕੇ ਵੇਖਦਾ ਤੇ ਪੁਛਦਾ :

"ਤੂੰ ਏਥੇ ਈ ਏਂ ਭਰਾ ਨਾਊਮ ? "

"ਹਾਂ, ਡਰ ਨਾ, ਮੈਂ ਤੈਨੂੰ ਛਡ ਕੇ ਕਦੇ ਨਹੀਂ ਜਾਵਾਂਗਾ।"

ਆਂਦਰੇਈ ਤੁਰਦਾ ਗਿਆ, ਤੁਰਦਾ ਗਿਆ, ਤੇ ਅਖੀਰ ਉਹ ਥੱਕ ਗਿਆ ਤੇ ਉਹਦੇ ਪੈਰ ਦੁਖਣ ਲਗ ਪਏ।

170 / 245
Previous
Next