

ਕਿਉਂ ਭਈ ਸੱਜਣਾ, ਏਹ ਅਜੂਬਿਆਂ ਦਾ ਅਜੂਬਾ ਏਥੇ ਕਿਸ ਬਣਾਇਐ ?"
"ਮੇਰੇ ਨੌਕਰ, ਭਰਾ ਨਾਉਮ ਨੇ ਇਕੋ ਰਾਤ ਵਿਚ ਹੀ ਖੜਾ ਕਰ ਦਿੱਤੇ ।"
ਆਂਦਰੇਈ ਮਹਿਮਾਨਾਂ ਨੂੰ ਦਾਅਵਤ ਦੇਣ ਵਾਲੇ ਹਾਲ ਕਮਰੇ ਵਿਚ ਲੈ ਗਿਆ।
"ਓਏ, ਭਰਾ ਨਾਉਮ, ਸਾਨੂੰ ਕੁਝ ਖਾਣ ਪੀਣ ਨੂੰ ਲਿਆ ਦੇ।"
ਅਚਨਚੇਤ ਇਕ ਮੇਜ਼ ਪਤਾ ਨਹੀ ਕਿਥੋਂ ਆ ਗਿਆ ਜਿਸ ਉਤੋਂ ਸਭ ਤਰ੍ਹਾਂ ਦੇ ਖਾਣੇ ਤੋ ਸ਼ਰਾਬਾਂ ਸਨ ਜਿਨ੍ਹਾਂ ਨੂੰ ਬੰਦੇ ਦਾ ਜੀਅ ਲੋਚ ਸਕਦਾ ਹੈ। ਵਪਾਰੀਆਂ ਦੀ ਹੈਰਾਨੀ ਦਾ ਕੋਈ ਪਾਰਾਵਾਰ ਨਹੀ ਸੀ।
"ਚਲ ਆਪਾਂ ਵਟਾ ਸਟਾ ਕਰ ਲਈਏ, ਮਿਤਰਾ." ਵਪਾਰੀਆਂ ਨੇ ਆਖਿਆ। " ਆਪਣਾ ਨੌਕਰ, ਭਰਾ ਨਾਉਮ. ਸਾਨੂੰ ਦੇ ਦੇ, ਤੇ ਵੱਟੋ ਵਿਚ ਸਾਡੇ ਕੋਲੋਂ ਮਨ ਮਰਜੀ ਦਾ ਕੋਈ ਅਜੂਬਾ ਲੈ ਲੈ।"
"ਬਹੁਤ ਹੱਛਾ। ਕਿਹੜੇ ਅਜੂਬੇ ਨੇ ਤੁਹਾਡੇ ਕੋਲ ?"
ਇਕ ਵਪਾਰੀ ਨੇ ਆਪਣੇ ਕੋਟ ਹੇਠੋਂ ਇਕ ਡੰਡਾ ਕਢਿਆ। ਸਿਰਫ ਇਹ ਆਖਣ ਦੀ ਲੋੜ ਸੀ '' ਚਲ ਡੰਡਿਆ, ਏਸ ਬੰਦੇ ਦੀਆਂ ਹੱਡੀਆਂ ਤੋੜ ਦੇ।" ਤੇ ਡੰਡਾ ਕੰਮ ਲੱਗ ਜਾਂਦਾ ਤੇ ਕਿਸੇ ਵੀ ਬੰਦੇ ਦੀਆਂ ਹੱਡੀਆਂ ਤੋੜ ਦੇਂਦਾ ਭਾਵੇਂ ਉਹ ਕਿੰਨਾ ਵੀ ਤਕੜਾ ਕਿਉਂ ਨਾ ਹੁੰਦਾ।
ਦੂਜੇ ਵਪਾਰੀ ਨੇ ਆਪਣੇ ਕਾਫਤਾਨ ਦੇ ਹੇਠੋਂ ਇਕ ਕੁਹਾੜਾ ਕਢਿਆ ਤੇ ਦੱਸਤੇ ਉਤੇ ਚਾੜ੍ਹ ਦਿੱਤਾ ਤੇ ਕੁਹਾੜਾ ਕੱਟਣ ਵੱਢਣ ਲਗ ਪਿਆ। ਠੱਕ ਠੱਕ—ਇਕ ਜਹਾਜ ਤਿਆਰ : ਠੱਕ ਠੱਕ- ਇਕ ਹੋਰ ਜਹਾਜ਼ ਬਣ ਗਿਆ। ਹਰ ਤਰ੍ਹਾਂ ਮੁਕੰਮਲ ਬਾਦਬਾਨ ਲੱਗੇ ਹੋਏ ਤੇ ਗੱਨਾਂ ਤੇ ਬਹਾਦਰ ਜਹਾਜ਼ੀਆਂ ਸਮੇਤ। ਜਹਾਜ਼ ਠਿਲ੍ਹ ਪਏ. ਗੱਨਾਂ ਨੇ ਗੋਲੇ ਦਾਗੇ ਤੇ ਬਹਾਦਰ ਜਹਾਜ਼ੀ ਹੁਕਮ ਵਜਾਉਣ ਲਈ ਤਿਆਰ।
ਉਹਨੇ ਕੁਹਾੜੇ ਨੂੰ ਹੇਠਾਂ ਵੱਲ ਮੋੜਿਆ ਤੇ ਲਓ ਕੀ ਹੋਇਆ ! — ਜਹਾਜ਼ ਲੈਪ ਜਿਵੇਂ ਕਦੇ ਸਨ ਹੀ ਨਹੀਂ।
ਤੀਜੇ ਵਪਾਰੀ ਨੇ ਆਪਣੀ ਜੇਬ ਵਿਚੋ ਅਲਗੋਜਾ ਕੱਢਿਆ ਤੇ ਇਸ ਵਿਚ ਫੂਕ ਮਾਰੀ ਤੇ ਕੀ ਹੋਇਆ ! ਇਕ ਫੌਜ ਸਾਮ੍ਹਣੇ ਆ ਖੜੀ ਹੋਈ। ਰਸਾਲੇ ਤੇ ਪਿਆਦੇ ਰਫਲਾਂ ਤੇ ਤੋਪਾਂ ਸਮੇਤ। ਫੌਜਾਂ ਨੇ ਮਾਰਚ ਕੀਤਾ, ਬੈਂਡ ਵਾਜਾ ਵਜਿਆ, ਝੰਡੇ ਲਹਿਰਾਏ ਤੇ ਘੋੜਸਵਾਰ ਹੁਕਮ ਉਡੀਕਣ ਲੱਗੇ।
ਫੇਰ ਵਪਾਰੀ ਨੇ ਅਲਗੋਜੇ ਦੇ ਦੂਜੇ ਸਿਰੇ ਵਿਚ ਫੂਕ ਮਾਰੀ, ਤੋ ਟੀ ਟੀ ਸਭ ਕੁਝ ਛਾਈ ਮਾਈ ਹੋ ਗਿਆ।
ਤੁਹਾਡੇ ਅਜੂਬੇ ਮੈਨੂੰ ਪਸੰਦ ਨੇ, ਤੀਰ-ਅੰਦਾਜ਼ ਆਂਦਰੇਈ ਨੇ ਕਿਹਾ। "ਪਰ ਮੇਰਾ