

ਬਹੁਤਾ ਵਡਮੁਲਾ ਏ। ਜੇ ਤੁਸੀਂ ਚਾਹੋ, ਤਾਂ ਮੈਂ ਤੁਹਾਡੇ ਤਿੰਨਾਂ ਹੀ ਅਜੂਬਿਆਂ ਨਾਲ ਭਰਾ ਨਾਉਮ ਨੂੰ ਵਟਾ ਲਵਾਂਗਾ।"
ਤੂੰ ਬਹੁਤ ਜ਼ਿਆਦਾ ਨਹੀ ਮੰਗ ਰਿਹਾ ?"
ਬਿਲਕੁਲ ਨਹੀਂ। ਮਨਜੂਰ ਹੈ ਤਾਂ ਠੀਕ, ਨਹੀ ਤੁਹਾਡੀ ਮਰਜ਼ੀ।
ਵਪਾਰੀਆਂ ਨੇ ਸੋਚ ਵਿਚਾਰ ਕੀਤੀ " ਸਾਨੂੰ ਏਸ ਡੰਡੇ, ਕੁਹਾੜੇ ਤੇ ਅਲਗੋਜੇ ਦੀ ਕੀ ਲੋੜ - - ਭਰਾ ਨਾਊਮ ਨਾਲ ਏਹਨਾਂ ਨੂੰ ਵਟਾ ਲੈਣਾ ਚੰਗਾ ਰਹੇਗਾ ਫੇਰ ਅਸੀਂ ਹੱਥ ਹਿਲਾਏ ਬਿਨਾਂ, ਦਿਨ ਹੋਵੇ ਜਾਂ ਰਾਤ, ਜੋ ਜੀਅ ਚਾਹੇਗਾ ਖਾਵਾਂਗੇ. ਪੀਵਾਂਗੇ।" ਸੋ ਵਪਾਰੀਆਂ ਨੇ ਡੰਡਾ, ਕੁਹਾੜਾ ਤੇ ਅਲਗੇਜਾ ਆਂਦਰੇਈ ਨੂੰ ਦੇ ਦਿੱਤੇ ਤੇ ਉੱਚੀ ਸਾਰੀ ਓਏ ਭਰਾ ਨਾਉਮ ਤੂੰ ਸਾਡੇ ਨਾਲ ਚਲ ਰਿਹੈ। ਸੱਚੇ ਦਿਲੋਂ ਸਾਡੀ ਸੇਵਾ ਕਰੇਗਾ ?" ਕਿਉਂ ਨਹੀਂ ?" ਇਕ ਆਵਾਜ਼ ਆਈ। ਮੈਂ ਕਿਸੇ ਦੀ ਸੇਵਾ ਕਰਾਂ, ਮੇਰੇ ਲਈ ਇਕੋ ਵੱਲ ਏ।
ਸੋ ਵਪਾਰੀ ਆਪਣੇ ਜਹਾਜ਼ਾਂ ਤੇ ਵਾਪਸ ਆ ਗਏ ਤੇ ਲੱਗੇ ਖੁਸ਼ੀਆਂ ਮਨਾਉਣ। ਉਹਨਾਂ ਖੂਬ ਖਾਧਾ ਪੀਤਾ ਤੇ ਰੌਲਾ ਪਾਉਂਦੇ ਰਹੇ।
ਰਤਾ ਫੁਰਤੀ ਨਾਲ, ਭਰਾ ਨਾਉਮ ਸਾਨੂੰ ਆਹ ਲਿਆ ਦੇ, ਸਾਨੂੰ ਔਹ ਲਿਆ ਦੇ !" ਉਹ ਪੀਂਦੇ ਰਹੇ ਤੇ ਅਖੀਰ ਨਸ਼ੇ ਵਿਚ ਅੰਨ੍ਹੇ ਹੋ ਗਏ ਤੇ ਜਿਥੇ ਬੈਠੇ ਸਨ ਓਥੇ ਹੀ ਸੋ ਗਏ। ਤੇ ਤੀਰ-ਅੰਦਾਜ਼ ਮਹਿਲ ਵਿਚ ਇਕੱਲਾ ਬੈਠਾ ਸੀ ਤੇ ਉਹਦੀ ਹਾਲਤ ਦਰਦਨਾਕ ਸੀ।
ਪਤਾ ਨਹੀਂ। " ਉਸ ਨੇ ਪਰੇਸ਼ਾਨ ਹੋਕੇ ਸੋਚਿਆ "ਮੇਰਾ ਵਫਾਦਾਰ ਨੌਕਰ ਭਰਾ ਨਾਉਮ, ਕਿਥੇ ਐ?"
ਮੈਂ ਏਥੇ ਈ ਆਂ। ਕੀ ਚਾਹੁੰਦੇ ਓ?
ਆਂਦਰੇਈ ਗਦ ਗਦ ਹੋ ਗਿਆ।
ਵੇਲਾ ਨਹੀਂ ਕਿ ਘਰ ਚਲੀਏ, ਮੇਰੀ ਜਵਾਨ ਪਤਨੀ ਕੋਲ ਵਾਪਸ ? ਮੈਨੂੰ ਘਰ ਲੈ ਚਲ. ਭਣਾ ਨਾਉਮ।"
ਤੇ ਫੇਰ ਇਕ ਵਾਵਰੋਲੇ ਨੇ ਉਸ ਨੂੰ ਚੁੱਕ ਲਿਆ ਤੇ ਉਹਨੂੰ ਉਹਦੇ ਦੇਸ ਲੈ ਆਂਦਾ।
ਓਧਰ ਵਪਾਰੀਆਂ ਦੀ ਅੱਖ ਖੁਲ੍ਹੀ। ਉਹਨਾਂ ਦਾ ਸਰੀਰ ਟੁਟ ਰਿਹਾ ਸੀ ਤੇ ਤਿਹ ਲੱਗੀ ਹੋਈ ਸੀ।
ਓਏ. ਭਰਾ ਨਾਉਮ!" ਉਹਨਾਂ ਵਾਜ ਦਿੱਤੀ । " ਸਾਨੂੰ ਕੁਝ ਖਾਣ ਪੀਣ ਨੂੰ ਦੇ ਛੇਤੀ ਕਰ ।
ਪਰ ਉਹਨਾਂ ਦੀਆਂ ਆਵਾਜ਼ਾਂ ਤੇ ਟਾਹਰਾਂ ਵਿਅਰਥ ਗਈਆਂ। ਉਹਨਾਂ ਝਾਤ ਮਾਰੀ ਤੇ ਕੀ