Back ArrowLogo
Info
Profile

ਵੇਖਦੇ ਨੇ !— ਟਾਪੂ ਉਥੇ ਗਾਇਬ ਸੀ। ਟਾਪੂ ਵਾਲੀ ਥਾਂ ਤੇ ਸਿਰਫ ਨੀਲੀਆਂ ਛੱਲਾਂ ਉਛਲ ਰਹੀਆਂ ਸਨ।

ਵਪਾਰੀ ਕ੍ਰੋਧ ਵਿਚ ਆ ਗਏ। ਕੇਡਾ ਬੇਈਮਾਨ ਨਿਕਲਿਆ, ਸਾਡੇ ਨਾਲ ਠੱਗੀ ਕਰ ਗਿਆ!" ਉਹਨਾਂ ਆਖਿਆ। ਪਰ ਹੁਣ ਕਰ ਕੁਝ ਵੀ ਨਹੀ ਸੀ ਸਕਦੇ, ਸੋ ਉਹਨਾਂ ਜਹਾਜ ਠੇਲ੍ਹੇ ਤੇ ਆਪਣੇ ਰਾਹ ਪਏ।

ਏਧਰ ਤੀਰ-ਅੰਦਾਜ ਆਂਦਰੇਈ ਉਡ ਕੇ ਘਰ ਪਹੁੰਚ ਗਿਆ ਤੇ ਆਪਣੀ ਝੁੱਗੀ ਦੇ ਨੇੜੇ ਕਰਕੇ ਹੇਠਾਂ ਆ ਲੱਥਾ! ਪਰ ਜਿਥੇ ਉਹਦੀ ਝੁੱਗੀ ਹੁੰਦੀ ਸੀ ਓਥੇ ਹੁਣ ਇਕ ਸੜੀ ਬਲੀ ਚਿਮਨੀ ਤੋਂ ਬਿਨਾਂ ਕੁਝ ਵੀ ਨਹੀਂ ਸੀ।

ਨਿਮੋਝੂਣ ਉਦਾਸ ਉਹ ਨੀਲੇ ਸਾਗਰ ਦੇ ਕੰਢੇ ਇਕ ਇਕੱਲਵਾਂਜੀ ਥਾਂ ਤੇ ਆ ਗਿਆ। ਤੇ ਓਥੇ ਉਹ ਸੋਗ ਵਿਚ ਡੁੱਬਾ ਬੈਠਾ ਸੀ ਜਦੋਂ ਅਚਨਚੇਤ ਇਕ ਘੁਗੀ ਪਤਾ ਨਹੀਂ ਕਿਥੇ ਉਡਦੀ ਉਡਦੀ ਆ ਗਈ। ਉਹ ਜ਼ਮੀਨ ਤੇ ਬੈਠੀ ਤੇ ਉਸ ਦੀ ਜੋਬਨਮੱਤੀ ਪਤਨੀ ਰਾਜਕੁਮਾਰੀ ਮਾਰੀਆ ਬਣ ਗਈ।

ਉਹਨਾਂ ਨੇ ਇਕ ਦੂਜੇ ਨੂੰ ਜੱਫੀ ਪਾਈ ਤੇ ਲੱਗੇ ਇਕ ਦੂਜੇ ਨੂੰ ਪੁਛਣ ਦੱਸਣ ਕਿ ਉਹਨਾਂ ਨਾਲ ਕੀ ਕੀ ਬੀਤਿਆ ਸੀ। "

ਜਦੋਂ ਦਾ ਤੂੰ ਘਰੋਂ ਗਿਆ ਏ ਮੈਂ ਘੁਗੀ ਬਣਕੇ ਜੰਗਲਾਂ ਤੇ ਬੇਲਿਆਂ ਵਿਚ ਉਡਦੀ ਫਿਰਦੀ ਆਂ, ਰਾਜਕੁਮਾਰੀ ਮਾਰੀਆ ਨੇ ਦਸਿਆ। ਤਿੰਨ ਵਾਰ ਜਾਰ ਨੇ ਮੈਨੂੰ ਸੱਦ ਭੇਜਿਆ ਪਰ ਮੈਂ ਉਹਨਾਂ ਨੂੰ ਨਾ ਮਿਲੀ ਤੇ ਉਹਨਾਂ ਨੇ ਸਾਡਾ ਨਿੱਕਾ ਜਿਹਾ ਘਰ ਸਾੜ ਕੇ ਸਵਾਹ ਕਰ ਦਿੱਤੈ।"

"ਭਰਾ ਨਾਉਮ, ਨੀਲੇ ਸਾਗਰ ਦੇ ਕੰਢੇ ਇਕ ਮਹਿਲ ਖੜਾ ਕਰ ਸਕਦਾ ਏਂ ?"

"ਕਿਉਂ ਨਹੀਂ ? ਅੱਖ ਝਮਕਦਿਆਂ ਬਣ ਜਾਏਗਾ।"

ਤੇ ਸਚਮੁਚ ਹੀ ਅਜੇ ਉਹਨਾਂ ਚੁਫੇਰੇ ਨਜ਼ਰ ਵੀ ਨਹੀਂ ਸੀ ਮਾਰੀ ਕਿ ਮਹਿਲ ਤਿਆਰ ਖੜਾ ਸੀ। ਬੜਾ ਸ਼ਾਨਦਾਰ ਮਹਿਲ ਸੀ ਇਹ ਜ਼ਾਰ ਦੇ ਮਹਿਲ ਨਾਲੋਂ ਵੀ ਵਧੀਆ। ਇਹਦੇ ਆਸੇ ਪਾਸੇ ਹਰਿਆ ਭਰਿਆ ਬਾਗ ਸੀ ਤੇ ਰੁੱਖਾਂ ਤੇ ਪੰਛੀ ਚਹਿਕਦੇ ਸਨ ਤੇ ਪਟੜੀਆਂ ਤੇ ਸਭ ਤਰ੍ਹਾਂ ਦੇ ਅਲੋਕਾਰ ਜਾਨਵਰ ਪਏ ਫਿਰਦੇ ਸਨ।

ਤੀਰ-ਅੰਦਾਜ਼ ਆਂਦਰੇਈ ਤੇ ਰਾਜਕੁਮਾਰੀ ਮਾਰੀਆ ਮਹਿਲ ਵਿਚ ਦਾਖਲ ਹੋਏ, ਬਾਰੀ ਕੋਲ ਬਹਿ ਕੇ ਗੱਲਾਂ ਕਰਨ ਲਗੇ ਤੇ ਇਕ ਦੂਜੇ ਵੱਲ ਬੜੇ ਪਿਆਰ ਨਾਲ ਵੇਖਣ ਲੱਗੇ। ਤੇ ਹੁਣ ਉਹਨਾਂ ਨੂੰ ਦੁਨੀਆਂ ਵਿਚ ਕੋਈ ਫਿਕਰ ਫਾਕਾ ਨਹੀਂ ਸੀ । ਇਕ ਦਿਨ ਲੰਘਿਆ ਦੇ ਦਿਨ ਲੰਘੇ ਤੇ ਤਿੰਨ ਦਿਨ ਲੰਘੇ।

174 / 245
Previous
Next