Back ArrowLogo
Info
Profile

ਫੇਰ ਜਾਰ ਸ਼ਿਕਾਰ ਨੂੰ ਨਿਕਲਿਆ ਤੇ ਉਹਨੇ ਨੀਲੇ ਸਮੁੰਦਰ ਦੇ ਕੰਢੇ ਇਕ ਮਹਿਲ ਖੜਾ ਵੱਡੀਆ ਜਿਥੇ ਪਹਿਲਾਂ ਕੁਝ ਵੀ ਨਹੀਂ ਸੀ ਹੁੰਦਾ।

ਕਿਹੜੇ ਲੁੱਚੇ ਨੇ ਮੇਰੀ ਆਗਿਆ ਬਿਨਾਂ ਇਹ ਮਹਿਲ ਖੜਾ ਕੀਤਾ ?" ਉਸ ਨੇ ਕਿਹਾ।

ਉਹਨੇ ਦੂਤ ਭੇਜੇ ਜਿਨ੍ਹਾਂ ਨੇ ਵਾਪਸ ਆਕੇ ਦੱਸਿਆ ਕਿ ਤੀਰ-ਅੰਦਾਜ਼ ਆਂਦਰੇਈ ਨੇ ਇਹ -ਹੁਣ ਬਣਾਇਆ ਹੈ ਅਤੇ ਆਪਣੀ ਜਵਾਨ ਵਹੁਟੀ, ਰਾਜਕੁਮਾਰੀ ਮਾਰੀਆ. ਨਾਲ ਇਸ ਵਿਚ ਰਹਿੰਦਾ ਹੈ।

ਜਾਰ ਨੂੰ ਗੁੱਸਾ ਚੜ੍ਹ ਗਿਆ। ਏਡੇ ਰੋਹ ਵਿਚ ਉਹ ਪਹਿਲਾਂ ਕਦੇ ਨਹੀਂ ਸੀ ਆਇਆ। ਉਸ ਨੂੰ ਆਪਣੇ ਦੂਤਾਂ ਨੂੰ ਇਹ ਪਤਾ ਕਰਨ ਭੇਜਿਆ ਕਿ ਆਂਦਰੇਈ 'ਮੈਨੂੰ ਨਹੀਂ ਪਤਾ ਕਿਥੇ' ਗਿਆ ਸੀ ਅਤੇ 'ਮੈਨੂੰ ਨਹੀਂ ਪਤਾ ਕੀ' ਲਿਆਇਆ ਸੀ ਜਾਂ ਨਹੀਂ।

ਦੂਤ ਭੱਜੇ ਗਏ ਤੇ ਫੇਰ ਵਾਪਸ ਆਕੇ ਉਹਨਾਂ ਦਸਿਆ

ਹਾਂ, ਤੀਰ-ਅੰਦਾਜ਼ ਆਂਦਰੇਈ 'ਮੈਨੂੰ ਨਹੀਂ ਪਤਾ ਕਿਥੇ' ਗਿਆ ਸੀ ਅਤੇ 'ਮੈਨੂੰ ਨਹੀਂ ਪਤਾ ਕੀ ਲਿਆਇਆ ਸੀ।"

ਇਸ ਗੱਲ ਨਾਲ ਜ਼ਾਰ ਦਾ ਗੁੱਸਾ ਸਿਖਰ ਤੇ ਪਹੁੰਚ ਗਿਆ। ਉਹਨੇ ਆਪਣੀਆਂ ਫੌਜਾਂ ਨੂੰ ਜਾਮਬੰਦ ਕੀਤਾ ਤੇ ਸਮੁੰਦਰ ਤੇ ਭੇਜਿਆ ਅਤੇ ਹੁਕਮ ਦਿੱਤਾ ਕਿ ਮਹਿਲ ਨੂੰ ਮਿੱਟੀ ਵਿਚ ਮਿਲਾ ਦਿੱਤਾ ਜਾਏ ਅਤੇ ਤੀਰ-ਅੰਦਾਜ਼ ਆਂਦਰੇਈ ਤੇ ਰਾਜਕੁਮਾਰੀ ਮਾਰੀਆ ਦਾ ਘਾਣ ਬੱਚਾ ਘਾਣ ਕਰ ਦਿੱਤਾ ਜਾਏ।

ਆਂਦਰੇਈ ਨੇ ਵੇਖਿਆ ਕਿ ਤਕੜੀ ਫੌਜ ਉਹਦੇ ਉਤੇ ਚੜ੍ਹੀ ਆ ਰਹੀ ਸੀ, ਸੋ ਉਹਨੇ ਆਪਣਾ ਤੁਹੜਾ ਕਢਿਆ ਤੇ ਇਸ ਨੂੰ ਦੱਸਤੇ ਤੇ ਚੜ੍ਹਾਇਆ। ਕੁਹਾੜੇ ਨੇ ਠੱਕ ਠੱਕ ਕੀਤੀ ਤੇ ਸਮੁੰਦਰ ਵਿਚ ਇਕ ਜਹਾਜ ਖੜਾ ਸੀ : ਫੇਰ ਠੱਕ ਠੱਕ ਕੀਤੀ ਤੇ ਇਕ ਹੋਰ ਜਹਾਜ਼ ਬਣ ਗਿਆ। ਕੁਹਾੜੇ ਨੇ ਸੌ ਵਾਰੀ ਠੱਕ ਠੱਕ ਕੀਤੀ ਤੇ ਨੀਲੇ ਸਮੁੰਦਰ ਵਿਚ ਸੌ ਜਹਾਜ਼ ਤਰਨ ਲੱਗੇ।

ਆਦਰੋਈ ਨੇ ਆਪਣਾ ਅਲਗੇਜਾ ਕਢਿਆ ਤੇ ਇਸ ਵਿਚ ਫੂਕ ਮਾਰੀ ਤੇ ਇਕ ਫੌਜ ਖੜੀ ਹੋ ਗਈ. ਰਸਾਲੇ ਤੇ ਪਿਆਦੇ, ਜਿਨ੍ਹਾਂ ਕੋਲ ਰਫਲਾਂ ਤੇ ਤੋਪਾਂ ਸਨ ਤੇ ਲਹਿਰਾਉਂਦੇ ਝੰਡੇ ਸਨ ।

ਸਿਪਾਹ ਸਲਾਰ ਘੋੜੇ ਚੜ੍ਹੇ ਉਹਦੇ ਹੁਕਮ ਦੀ ਉਡੀਕ ਵਿਚ ਸਨ। ਆਂਦਰੇਈ ਨੇ ਉਹਨਾਂ ਨੂੰ ਜੁੜਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ। ਬੈਂਡ ਵਜਣੇ ਸ਼ੁਰੂ ਹੋਏ, ਨਗਾਰੇ ਖੜਕੇ ਤੇ ਫੌਜਾਂ ਨੇ ਕੂਚ ਕਰ ਦਿੱਤਾ। ਪਿਆਦਾ ਜਵਾਨਾਂ ਨੇ ਜਾਰ ਦੀ ਫੌਜ ਦੀਆਂ ਸਫਾਂ ਤੋੜ ਦਿੱਤੀਆਂ. ਤੇ ਘੋੜਸਵਾਰਾਂ = ਕਈਆਂ ਨੂੰ ਕੈਦੀ ਬਣਾ ਲਿਆ। ਅਤੇ ਸੇ ਜਹਾਜਾਂ ਦੇ ਬੇੜੇ ਨੇ ਆਪਣੀਆਂ ਤੋਪਾਂ ਦੇ ਮੂੰਹਾਂ ਨੂੰ ਜਟ ਦੇ ਸ਼ਹਿਰ ਵੱਲ ਮੋੜ ਦਿੱਤਾ।

175 / 245
Previous
Next