Back ArrowLogo
Info
Profile

ਜਦੋਂ ਜਾਰ ਨੇ ਆਪਣੀਆਂ ਫੌਜਾਂ ਨੂੰ ਭੱਜਦਿਆਂ ਵੇਖਿਆ, ਉਹ ਉਹਨਾਂ ਨੂੰ ਰੋਕਣ ਲਈ ਵਾਹੋਦਾਹੀ ਅੱਗੇ ਵਧਿਆ। ਇਹ ਵੇਖਕੇ ਆਂਦਰੇਈ ਨੇ ਆਪਣਾ ਡੰਡਾ ਕੱਢ ਲਿਆ।

"ਚਲ ਫੇਰ, ਡੰਡਿਆ, ਜ਼ਾਰ ਦੀਆਂ ਹੱਡੀਆਂ ਤੋੜ !"

ਅਤੇ ਡੰਡਾ ਟਪਦਾ ਭੁੜਕਦਾ ਮੈਦਾਨ ਦੇ ਦੂਜੇ ਪਾਸੇ ਗਿਆ। ਉਹ ਜਾਰ ਨੂੰ ਜਾ ਮਿਲਿਆ ਤੇ ਠਾਹ ਕਰਕੇ ਉਹਦੇ ਮੱਥੇ ਵਿਚ ਵੱਜਾ ਤੇ ਉਹ ਮਿਟੀ ਵਾਂਗ ਢੇਰੀ ਹੋ ਗਿਆ।

ਤੇ ਇਹਦੇ ਨਾਲ ਹੀ ਲੜਾਈ ਖਤਮ ਹੋ ਗਈ। ਲੋਕ ਸ਼ਹਿਰੋਂ ਭੇਜੇ ਬਾਹਰ ਆਏ ਤੇ ਤੀਰ- ਅੰਦਾਜ ਆਂਦਰੇਈ ਦੇ ਤਰਲੇ ਕਰਨ ਲੱਗੇ ਕਿ ਉਹ ਜਾਰ ਬਣ ਜਾਏ।

ਆਂਦਰੇਈ ਮੰਨ ਗਿਆ। ਉਹਨੇ ਇਕ ਸ਼ਾਨਦਾਰ ਦਾਅਵਤ ਦਿੱਤੀ, ਅਤੇ ਰਾਜਕੁਮਾਰੀ ਮਾਰੀਆ ਦੇ ਨਾਲ ਉਹਨੇ ਆਪਣੇ ਆਖਰੀ ਦਮਾਂ ਤੱਕ ਜਾਰਸ਼ਾਹੀ ਤੇ ਹਕੂਮਤ ਕੀਤੀ।

176 / 245
Previous
Next