Back ArrowLogo
Info
Profile

Page Image

ਛੋਟਾ ਇਵਾਨ ਹੁਸ਼ਿਆਰ ਜਵਾਨ

ਇਕ ਵਾਰ ਦੀ ਗੱਲ ਹੈ, ਇਕ ਬੁੱਢਾ ਤੇ ਉਹਦੀ ਵਹੁਟੀ ਰਹਿੰਦੇ ਸਨ। ਬੁੱਢਾ ਸ਼ਿਕਾਰ ਮਾਰ ਲਿਆਉਂਦਾ ਜਾਂ ਕੋਈ ਜੰਗਲੀ ਪੰਛੀ ਮਾਰ ਲਿਆਉਂਦਾ, ਅਤੇ ਏਨੇ ਨਾਲ ਹੀ ਉਹਨਾਂ ਨੂੰ ਆਪਣਾ ਭੱਟ ਟਪਾਉਣਾ ਪੈਂਦਾ। ਕਈ ਵਰ੍ਹੇ ਬੀਤ ਗਏ ਸਨ ਪਰ ਉਹਨਾਂ ਕੋਲ ਕਦੇ ਕੋਈ ਧਨ ਦੌਲਤ ਨਹੀਂ ਸੀ ਹੋਈ। ਬੁੱਢੀ ਨੂੰ ਇਸ ਗੱਲ ਦਾ ਬੜਾ ਅਫਸੋਸ ਤੇ ਝੋਰਾ ਸੀ।  

ਕੇਹੇ ਚੰਦਰੇ ਦਿਨ ਗੁਜ਼ਾਰੇ ਨੇ ਅਸਾਂ— ਨਾ ਕਦੇ ਚੰਗਾ ਚੋਖਾ ਖਾਣ ਪੀਣ ਨੂੰ ਜੁੜਿਆ, ਨਾ ਕਦੇ ਸੁਹਣਾ ਪਾਉਣ ਹੰਢਾਉਣ ਨੂੰ। ਤੇ ਕੋਈ ਆਲ ਔਲਾਦ ਵੀ ਨਾ ਹੋਈ ਜਿਹੜੀ ਬੁਢਾਪੋ ਦੀ ਡੰਗੋਰੀ ਬਣਦੀ।

ਦਿਲ ਤੇ ਨਾ ਲਾ ਕਿਸੇ ਗੱਲ ਨੂੰ, ਭਲੀਏ ਲੋਕੇ," ਬੁੱਢੇ ਨੇ ਉਹਨੂੰ ਹੌਸਲਾ ਦਿੱਤਾ । " ਜਿੰਨਾ ਚਰ ਮੇਰੇ ਹੱਥ ਪੈਰ ਕੈਮ ਨੇ, ਕਿਵੇਂ ਨਾ ਕਿਵੇਂ ਢਿਡ ਭਰਨ ਨੂੰ ਕੁਝ ਜੁੜਦਾ ਹੀ ਰਹੂ ਆਪਾਂ ਨੂੰ। ਤੇ ਭਲਕ ਦਾ ਕਿਸੇ ਨੂੰ ਕੀ ਪਤਾ ਏ।

177 / 245
Previous
Next