Back ArrowLogo
Info
Profile

ਏਨੀ ਗੱਲ ਆਖੀ ਤੇ ਉਹ ਬਾਹਰ ਸ਼ਿਕਾਰ ਨੂੰ ਚਲਾ ਗਿਆ।

ਓਸ ਦਿਹਾੜੀ ਸਵੇਰ ਤੋਂ ਲੈਕੇ ਤ੍ਰਿਕਾਲਾਂ ਤੱਕ ਉਹ ਬੁੱਢਾ ਜੰਗਲ ਵਿਚ ਤੁਰਦਾ ਗਿਆ, ਤੁਰਦਾ ਗਿਆ, ਪਰ ਨਾ ਉਹਨੂੰ ਕੋਈ ਪਰਿੰਦਾ ਦਿਸਿਆ ਨਾ ਕੋਈ ਜਨੌਰ ਜਿਸ ਦਾ ਉਹ ਸ਼ਿਕਾਰ ਕਰਦਾ। ਖਾਲੀ ਹੱਥੀਂ ਘਰ ਮੁੜਨ ਨੂੰ ਉਹਦਾ ਜੀਅ ਨਹੀਂ ਸੀ ਕਰਦਾ, ਪਰ ਉਹ ਕਰ ਵੀ ਕੀ ਸਕਦਾ ਸੀ ? ਸੂਰਜ ਅਸਤ ਹੋਣ ਵਾਲਾ ਸੀ ਤੇ ਘਰ ਮੁੜਨ ਦਾ ਵੇਲਾ ਹੋ ਗਿਆ ਸੀ।

ਅਜੇ ਉਹਨੇ ਘਰ ਵੱਲ ਨੂੰ ਮੂੰਹ ਮੋੜਿਆ ਹੀ ਸੀ ਕਿ ਉਸ ਨੂੰ ਖੰਭਾਂ ਦੀ ਫੜ ਫੜ ਸੁਣਾਈ ਦਿੱਤੀ ਤੇ ਲਾਗਿਓਂ ਹੀ ਇਕ ਝਾੜੀ ਵਿਚੋਂ ਅਚਰਜ ਸੁਹਣਾ ਪੰਛੀ ਉਡ ਗਿਆ।

ਜਿੰਨੇ ਚਿਰ ਨੂੰ ਉਹਨੇ ਨਿਸ਼ਾਨਾ ਬੰਨ੍ਹਿਆ ਪੰਛੀ ਕਿਧਰੇ ਗਾਇਬ ਹੋ ਗਿਆ ਸੀ।

" ਕਿਸਮਤ ਮਾੜੀ, " ਬੁੱਢੇ ਨੇ ਇਕ ਲੰਮਾ ਸਾਹ ਲਿਆ। ਉਸ ਨੇ ਓਸ ਝਾੜੀ ਹੇਠ ਝਾਤ ਮਾਰੀ ਜਿਥੇ ਉਹ ਪੰਛੀ ਉਡ ਕੇ ਗਿਆ ਸੀ, ਤੇ ਓਥੇ ਇਕ ਆਲ੍ਹਣੇ ਵਿਚ ਤੇਤੀ ਆਂਡੇ ਪਏ ਸਨ।

" ਕੁਝ ਨਾ ਹੋਣ ਨਾਲੋਂ ਤਾਂ ਚੰਗਾ ਈ ਐ," ਉਸ ਨੇ ਸੋਚਿਆ ਤੇ ਉਸ ਨੇ ਆਪਣੇ ਕਮਰਕੱਸੇ ਨੂੰ ਘੁਟ ਕੇ ਬੰਨ੍ਹਿਆ ਤੇ ਤੇਤੀ ਦੇ ਤੋਤੀ ਆਂਡੇ ਆਪਣੇ ਕਾਫਤਾਨ ਦੇ ਅੰਦਰਵਾਰ ਤਿਲਕਾ ਲਏ। ਤੇ ਫੇਰ ਉਹ ਘਰ ਨੂੰ ਤੁਰ ਪਿਆ।

ਉਹ ਤੁਰਦਾ ਗਿਆ। ਤੁਰਦਾ ਗਿਆ ਤੇ ਅਖੀਰ ਉਹਦਾ ਕਮਰਕੱਸਾ ਢਿੱਲਾ ਹੋ ਗਿਆ ਤੇ ਆਂਡੇ ਇਕ ਇਕ ਕਰਕੇ ਡਿਗਣ ਲਗ ਪਏ।

ਇਕ ਆਂਡਾ ਹੇਠਾਂ ਡਿੱਗਾ ਤੇ ਉਹਦੇ ਵਿਚੋਂ ਇਕ ਗਭਰੂ ਭੁੜਕ ਕੇ ਬਾਹਰ ਆ ਗਿਆ, ਫੇਰ ਇਕ ਹੋਰ ਆਂਡਾ ਡਿੱਗਾ ਤੇ ਇਕ ਹੋਰ ਗਭਰੂ ਭੁੜਕ ਕੇ ਬਾਹਰ ਆ ਗਿਆ। ਤੇ ਇਸ ਤਰ੍ਹਾਂ ਬੱਤੀ ਆਂਡੇ ਡਿੱਗ ਪਏ ਤੇ ਉਹਨਾਂ ਵਿਚੋਂ ਬੱਤੀ ਗਭਰੂ ਭੁੜਕ ਕੇ ਬਾਹਰ ਆ ਗਏ।

ਪਰ ਏਨੇ ਨੂੰ ਬੁੱਢੇ ਨੇ ਆਪਣੇ ਕਮਰਕੱਸੇ ਨੂੰ ਘੁਟ ਕੇ ਬੰਨ੍ਹ ਲਿਆ, ਤੇ ਇਕ ਆਂਡਾ— ਤੇਤੀਵਾਂ- ਅੰਦਰ ਹੀ ਟਿਕਿਆ ਰਹਿ ਗਿਆ। ਬੁੱਢੇ ਨੇ ਪਿਛੇ ਭੇ ਕੇ ਵੇਖਿਆ, ਤੇ ਉਹਨੂੰ ਆਪਣੀਆਂ ਅੱਖਾਂ ਤੇ ਯਕੀਨ ਨਾ ਆਵੇ : ਬੱਤੀ ਬਾਂਕੇ ਗਭਰੂ ਉਹਦੀਆਂ ਪੈੜਾਂ ਤੇ ਤੁਰੇ ਆ ਰਹੇ ਸਨ। ਸਾਰੇ ਦੇ ਸਾਰੇ ਇਕੋ ਜਿਹੇ, ਵਾਲ ਭਰ ਵੀ ਫਰਕ ਨਹੀਂ। ਤੇ ਉਹ ਸੱਭੇ ਇਕ ਆਵਾਜ਼ ਹੋਕੇ ਬੋਲੇ :

"ਕਿਉਂਕਿ ਅਸੀ ਤੇਰੇ ਹੱਥ ਆ ਗਏ ਆਂ, ਇਸ ਕਰਕੇ ਤੂੰ ਸਾਡਾ ਪਿਓ ਹੋਇਆ ਤੇ ਅਸੀਂ ਤੇਰੇ ਪੁੱਤ। ਹੁਣ ਸਾਨੂੰ ਘਰ ਲੈ ਚਲ।

ਕੇਡਾ ਭਾਗਾਂ ਵਾਲਾ ਦਿਹਾੜੇ ਮੇਰੇ ਤੇ ਮੇਰੀ ਵਹੁਟੀ ਲਈ।" ਬੁਢੇ ਨੇ ਸੋਚਿਆ। " ਐਨੇ ਵਰ੍ਹਿਆਂ ਵਿਚ ਇਕ ਵੀ ਨਿਆਣਾ ਨਹੀਂ ਤੇ ਹੁਣ-ਬੱਤੀ ਪੁਤ ਕੱਠੇ ਹੀ।"

ਉਹ ਘਰ ਆ ਗਏ ਤੇ ਬੁਢੇ ਨੇ ਆਖਿਆ.

"ਭਲੀਏ ਲੋਕੇ, ਸਾਰੀ ਉਮਰ ਨਿਆਣਿਆਂ ਨੂੰ ਸਹਿਕਦੀ ਹੋਕੇ ਨਹੀ ਲੈਂਦੀ ਰਹੀ ? ਲੈ,

178 / 245
Previous
Next