

ਮੈਂ ਤੈਨੂੰ ਬੱਤੀ ਪੁਤ ਲਿਆ ਦਿੱਤੇ ਈ, ਸਾਰੇ ਬਾਂਕੇ ਗਭਰੂ। ਲੈ ਹੁਣ ਇਹਨਾਂ ਮੁੰਡਿਆਂ ਨੂੰ ਰੋਟੀ ਪਾਣੀ ਖੁਆ।
ਤੇ ਉਹਨੇ ਆਪਣੀ ਵਹੁਟੀ ਨੂੰ ਦੱਸਿਆ ਕਿ ਇਹ ਮੁੰਡੇ ਉਸ ਨੂੰ ਕਿਵੇਂ ਲਭੇ ਸਨ।
ਬੁਢੀ ਜਿਥੇ ਖੜੀ ਸੀ, ਖੜੀ ਰਹਿ ਗਈ ਤੇ ਉਹਦੇ ਮੂਹੋ ਇਕ ਵੀ ਬੇਲ ਨਾ ਨਿਕਲਿਆ। ਕੁਝ ਚਿਰ ਤਾਂ ਉਹ ਇਸ ਤਰ੍ਹਾਂ ਖਲੋਤੀ ਰਹੀ ਪਰ ਫੇਰ ਉਸ ਨੇ ਇਕ ਲੰਮਾ ਸਾਹ ਲਿਆ ਤੇ ਹਫੜਾ ਦਫੜੀ ਵਿਚ ਮੇਜ ਲਾਉਣ ਉਡ ਗਈ। ਏਨੇ ਨੂੰ ਬੁਢੇ ਨੇ ਕਾਫਤਾਨ ਲਾਹੁਣ ਲਈ ਆਪਣਾ ਕਮਰਕੱਸਾ ਖੋਹਲਿਆ ਤੇ ਤੇਤੀਵਾਂ ਆਂਡਾ ਹੇਠਾਂ ਡਿਗ ਪਿਆ। ਤੇ ਤੇਤੀਵਾਂ ਗਭਰੂ ਇਹਦੇ ਵਿਚੋ ਭੁੜਕ ਕੇ ਬਾਹਰ ਆ ਗਿਆ। ਕਿਉਂ, ਤੂੰ ਕਿਥੋ ਆ ਗਿਐ?" "ਮੈਂ ਛੋਟਾ ਇਵਾਨ ਆਂ, ਤੇਰਾ ਸਭ ਤੋ ਨਿੱਕਾ ਪੁਤ।"
ਤੇ ਫੇਰ ਬੁੱਢੇ ਨੂੰ ਚੇਤਾ ਆਇਆ ਕਿ ਅਸਲ ਵਿਚ ਆਲ੍ਹਣੇ ਵਿਚੋਂ ਉਸ ਨੂੰ ਤੋਤੀ ਆਂਡੇ ਲੱਭੇ ਸਨ।
"ਠੀਕ ਏ ਫੇਰ ਛੋਟੇ ਇਵਾਨ ਬਹਿ ਜਾ ਰੋਟੀ ਖਾ।" ਪਰ ਉਹ ਤੇਤੀ ਗਭਰੂ ਅਜੇ ਮਸਾਂ ਬੈਠੇ ਹੀ ਸਨ ਕਿ ਉਹਨਾਂ ਜੋ ਕੁਝ ਬੁੱਢੀ ਨੇ ਰਖਿਆ ਸੀ ਚਟਮ ਕਰ ਲਿਆ। ਤੇ ਤਾਂ ਵੀ ਜਦੇ ਉਹ ਮੇਜ਼ ਦੁਆਲਿਓਂ ਉੱਠੇ ਨਾ ਉਹ ਭੁੱਖੇ ਸਨ ਨਾ ਰੱਜੇ ਹੋਏ।
ਰਾਤ ਲੰਘੀ। ਅਗਲੇ ਦਿਨ ਸਵੇਰੇ ਛੋਟੇ ਇਵਾਨ ਨੇ ਆਖਿਆ
ਤੂੰ ਆਪਣੇ ਪੁਤ ਤਾਂ ਲਭ ਲਏ, ਬਾਪੂ ਹੁਣ ਸਾਨੂੰ ਕੋਈ ਕੰਮ ਦੇ ਕਰਨ ਨੂੰ।”
"ਮੈਂ ਤੁਹਾਨੂੰ ਕੀ ਕੰਮ ਦੇ ਸਕਦਾ ਆਂ, ਜਵਾਨੋ? ਮੇਰੀ ਬੁਢੜੀ ਤੇ ਮੈਂ, ਅਸਾਂ ਆਪਣੀ ਜ਼ਿੰਦਗੀ ਵਿਚ ਨਾ ਕਦੇ ਵਾਹਿਆ ਨਾ ਬੀਜਿਆ ਤੇ ਨਾ ਅਸੀਂ ਕਦੇ ਕੋਈ ਘੋੜਾ ਰਖਿਆ ਨਾ ਹਲ।"
"ਖੈਰ, ਜੇ ਨਹੀਂ ਏ ਤਾਂ ਨਹੀਂ ਏ, ਕੀ ਕੀਤਾ ਜਾ ਸਕਦੈ," ਛੋਟੇ ਇਵਾਨ ਨੇ ਆਖਿਆ। ਸਾਨੂੰ ਕੰਮ ਲਭਣ ਲਈ ਦੂਜੇ ਲੋਕਾਂ ਕੋਲ ਜਾਣਾ ਪਉ। ਹੁਣ ਤੂੰ ਲੁਹਾਰ ਕੋਲ ਜਾ ਬਾਪੂ, ਤੇ ਸਾਨੂੰ ਤੇਤੀ ਦਾਤਰੀਆਂ ਬਣਵਾ ਕੇ ਲਿਆ ਦੇ।"
ਓਧਰ ਬੁਢਾ ਪਹਾਰੇ ਵਿਚ ਗਿਆ ਤੇ ਦਾਤਰੀਆਂ ਬਣਵਾਈਆਂ। ਏਧਰ ਛੋਟੇ ਇਵਾਨ ਤੇ ਉਹਦੇ ਭਰਾਵਾਂ ਨੇ ਦਾਤਰੀਆਂ ਦੇ ਤੇਤੀ ਦਸਤੇ ਅਤੇ ਤੇਤੀ ਤੰਗਲੀਆਂ ਬਣਾ ਲਈਆਂ।
ਜਦੋਂ ਪਿਓ ਪਹਾਰੇ ਤੋਂ ਮੁੜਿਆ ਤਾਂ ਛੋਟੇ ਇਵਾਨ ਨੇ ਸੰਦ ਠੋਕੇ ਬਣਾਏ ਤੇ ਆਖਿਆ :
"ਆਓ, ਭਰਾਓ, ਆਪਾਂ ਕੰਮ ਲਭੀਏ ਤੇ ਪੈਸਾ ਕਮਾ ਕੇ ਆਪਣੇ ਪੈਰਾਂ ਤੇ ਖਲੋਈਏ ਤੇ ਰੁਢੇ ਮਾਂ ਪਿਓ ਦੀ ਸੇਵਾ ਕਰੀਏ।"
ਇਸ ਪਿਛੇ ਭਰਾਵਾਂ ਨੇ ਆਪਣੇ ਮਾਂ ਪਿਓ ਨੂੰ ਅਲਵਿਦਾ ਆਖੀ ਅਤੇ ਆਪਣੇ ਰਾਹੇ ਪੈ ਗਏ।