Back ArrowLogo
Info
Profile

ਪਤਾ ਨਹੀਂ ਉਹ ਕਿੰਨਾ ਕੁ ਚਿਰ ਤੁਰਦੇ ਰਹੇ ਪਰ ਅਖੀਰ ਉਹਨਾਂ ਨੂੰ ਇਕ ਵੱਡਾ ਸਾਰਾ ਸ਼ਹਿਰ ਵਿਖਾਈ ਦਿੱਤਾ। ਤੇ ਉਸ ਸ਼ਹਿਰ ਦੇ ਬਾਹਰ ਜ਼ਾਰ ਦਾ ਮੁਖਤਾਰ ਘੋੜੇ ਚੜਿਆ ਜਾਂਦਾ ਸੀ । ਉਹ ਉਹਨਾਂ ਦੇ ਕੋਲ ਆਇਆ ਤੇ ਆਖਣ ਲਗਾ:

"ਓਏ. ਜਵਾਨੋ, ਕਿਧਰ ਤੁਰੇ ਜਾਂਦੇ ਓ ? ਕੰਮ ਲਭਣ ਚਲੇ ਓ ਕਿ ਕੰਮ ਤੋਂ ਆਏ ਜੇ ? ਜੇ ਕੰਮ ਲਭਣ ਚੱਲੇ ਓ ਤਾਂ ਆਓ ਮੇਰੇ ਮਗਰ, ਮੈਂ ਦੇਂਦਾ ਆਂ ਕੰਮ ਤੁਹਾਨੂੰ।"

''ਤੇ ਕੀ ਕੰਮ ਦੇਵੇਗਾ ਤੂੰ ਸਾਨੂੰ ਭਲਾ ?" ਛੋਟੇ ਇਵਾਨ ਨੇ ਪੁਛਿਆ।

"ਕੋਈ ਬਹੁਤਾ ਔਖਾ ਨਹੀਂ, " ਮੁਖਤਾਰ ਨੇ ਜਵਾਬ ਦਿੱਤਾ। ਜਾਰ ਦੀਆਂ ਰਾਖਵੀਆਂ ਚਰਾਂਦਾਂ ਵਿਚੋਂ ਘਾਹ ਖੋਤਣਾ ਏ. ਘਾਹ ਨੂੰ ਸੁਕਾਉਣਾ ਤੇ ਭਰੀਆਂ ਬੰਨ੍ਹਣੀਆਂ ਤੇ ਮੁਸਲ ਬਣਾਉਣੇ ਨੇ। ਤੁਹਾਡਾ ਮੁਖੀਆ ਕਿਹੜਾ ਏ ?"

ਕਿਸੇ ਨੇ ਕੋਈ ਜਵਾਬ ਨਾ ਦਿੱਤਾ। ਇਸ ਕਰਕੇ ਛੋਟੇ ਇਵਾਨ ਨੇ ਇਕ ਕਦਮ ਅੱਗੇ ਵਧ ਕੇ ਆਖਿਆ: "ਲੈ ਚਲ ਸਾਨੂੰ ਓਥੇ ਤੋ ਵਿਖਾ ਕੰਮ।"

ਸੋ ਮੁਖਤਾਰ ਉਹਨਾਂ ਨੂੰ ਜਾਰ ਦੀਆਂ ਰਾਖਵੀਆਂ ਚਰਾਂਦਾਂ ਵਿਚ ਲੈ ਆਇਆ।

"ਤਿੰਨ ਸਾਤੇ ਬੜੇ ਹੋਣਗੇ ਤੁਹਾਨੂੰ ?" ਉਸ ਨੇ ਪੁਛਿਆ।

"ਜੇ ਮੌਸਮ ਠੀਕ ਰਿਹਾ ਤਾਂ ਤਿੰਨ ਦਿਨ ਹੀ ਬਹੁਤ ਨੇ. " ਛੋਟੇ ਇਵਾਨ ਨੇ ਜਵਾਬ ਦਿੱਤਾ। ਇਹ ਸੁਣਕੇ ਜਾਰ ਦਾ ਮੁਖਤਾਰ ਖਿੜ ਗਿਆ।

'ਤਾਂ ਫੇਰ ਲਗ ਜਾਓ, ਮੇਰੇ ਗਭਰੂਓ. " ਉਸ ਨੇ ਆਖਿਆ, " ਤੇ ਖਾਣ ਪੀਣ ਦੀ ਜਾਂ ਅਦੈਗੀ ਦੀ ਚਿੰਤਾ ਨਾ ਕਰਿਓ। ਜੋ ਕੁਝ ਤੁਹਾਨੂੰ ਚਾਹੀਦਾ ਏ. ਤੁਹਾਨੂੰ ਮਿਲ ਜਾਏਗਾ।"

 ਛੋਟੇ ਇਵਾਨ ਨੇ ਆਖਿਆ :

ਸਿਰਫ ਤੋਤੀ ਬਲਦ ਭੁੰਨ ਦਿਓ ਤੇ ਤੇਤੀ ਮੱਟ ਸ਼ਰਾਬ ਦੇ ਲਿਆ ਦਿਓ ਤੇ ਹਰ ਇਕ ਨੂੰ ਇਕ ਇਕ ਕਾਲਾਚ* ਦੇ ਦਿਓ। ਹੋਰ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ।

ਤੇ ਜ਼ਾਰ ਦਾ ਮੁਖਤਾਰ ਘੋੜੇ ਬਹਿ ਕੇ ਮੁੜ ਗਿਆ। ਭਰਾਵਾਂ ਨੇ ਆਪਣੀਆਂ ਦਾਤਰੀਆਂ ਤੇਜ਼ ਕੀਤੀਆਂ ਤੇ ਉਹਨਾਂ ਨੂੰ ਇਉਂ ਜੀਅ ਲਾਕੇ ਵਾਹਿਆ ਕਿ ਉਹ ਟੁਣਕਣ ਲੱਗੀਆਂ। ਕੰਮ ਬੜੀ ਫੁਰਤੀ ਨਾਲ ਹੋਣ ਲਗਾ ਤੇ ਤ੍ਰਿਕਾਲਾਂ ਤਾਈਂ ਸਾਰਾ ਘਾਹ ਖੋਤਿਆ ਗਿਆ। ਓਧਰ ਜਾਰ ਦੇ ਰਸੋਈ ਘਰ ਵਿਚੋਂ ਉਹਨਾਂ ਦਾ ਖਾਣਾ ਆ ਗਿਆ: ਤੇਤੀ ਭੁੰਨੇ ਹੋਏ ਬੋਲਦ, ਤੇਤੀ ਮਿੰਟ ਸ਼ਰਾਬ ਤੇ ਸਾਰਿਆਂ ਲਈ ਇਕ ਇਕ ਕਾਲਾਚ । ਉਹਨਾਂ ਨੇ ਅੱਧਾ ਅੱਧਾ ਬੋਲਦ ਖਾ ਲਿਆ, ਅੱਧਾ ਅੱਧਾ ਮੱਟ ਸ਼ਰਾਬ ਪੀ ਲਈ ਤੇ ਅੱਧਾ ਅੱਧਾ ਕਾਲਾਚ ਖਾ ਲਿਆ, ਤੋ ਫੇਰ ਉਹ ਸੌਣ ਲਈ ਲੰਮੇ ਪੈ ਗਏ।

* ਕਣਕ ਦੇ ਆਟੇ ਦੀ ਖਾਸ ਰੋਟੀ ਜੋ ਬਹੁਤ ਸਵਾਦ ਹੁੰਦੀ ਹੈ। ਅਨੁ :

180 / 245
Previous
Next