Back ArrowLogo
Info
Profile

ਅਗਲੇ ਦਿਨ ਜਦੋਂ ਧੁਪ ਚਮਕੀ ਤਾਂ ਭਰਾਵਾਂ ਨੇ ਘਾਹ ਸੁਕਾਇਆ, ਭਰੀਆਂ ਬੰਨ੍ਹੀਆਂ ਤੇ ਤ੍ਰਿਕਾਲਾਂ ਤਾਈਂ ਸਾਰੇ ਮੁਸਲ ਬਣਾ ਦਿੱਤੇ। ਅਤੇ ਇਕ ਵਾਰ ਫੇਰ ਉਹਨਾਂ ਨੇ ਅੱਧੇ ਅੱਧੇ ਕਾਲਾਚ 5ਲ ਅੱਧਾ ਅੱਧਾ ਬੋਲਦ ਖਾਧਾ ਤੇ ਅੱਧਾ ਅੱਧਾ ਮੱਟ ਸ਼ਰਾਬ ਪੀ ਲਈ। ਫੇਰ ਛੋਟੇ ਇਵਾਨ ਨੇ ਆਪਣੇ ਇਕ ਭਰਾ ਨੂੰ ਜਾਰ ਦੇ ਘਰ ਭੇਜਿਆ :

ਉਹਨਾਂ ਨੂੰ ਆਖ ਆ ਕੇ ਕੰਮ ਵੇਖ ਲੈਣ।"

ਭਰਾ ਮੁਖਤਾਰ ਦੇ ਨਾਲ ਮੁੜ ਆਇਆ, ਤੇ ਝੱਟ ਕੁ ਮਗਰੋਂ ਜ਼ਾਰ ਵੀ ਆਪਣੀਆਂ ਰਾਖਵੀਆਂ ਦਰਾਂਦਾਂ ਵਿਚ ਆ ਗਿਆ। ਜ਼ਾਰ ਨੇ ਸਾਰੇ ਮੁਸਲ ਗਿਣੇ ਤੇ ਉਸ ਨੇ ਆਪਣੀਆਂ ਚਰਾਂਦਾਂ ਵਿਚ ਸਾਰੇ ਫੇਰਾ ਮਾਰਿਆ-ਘਾਹ ਦੀ ਇਕ ਤਿਣ ਵੀ ਕਿਤੇ ਖੜੀ ਨਹੀਂ ਸੀ ਰਹਿ ਗਈ।

"ਸੋ. ਜਵਾਨੋ," ਉਸ ਨੇ ਆਖਿਆ, "ਤੁਸੀਂ ਘਾਹ ਬੜੀ ਸੁਹਣੀ ਤਰ੍ਹਾਂ ਤੇ ਬੜੇ ਵੇਲੇ ਜਰ ਕੱਟ ਲਿਐ। ਏਹਦੇ ਲਈ ਮੈਂ ਤੁਹਾਨੂੰ ਸ਼ਾਬਾਸ਼ ਦੇਂਦਾ ਆਂ ਤੇ, ਨਾਲੇ ਇਕ ਸੌ ਰੂਬਲ ਤੇ ਚਾਲੀ ਮੈਂਟ ਸ਼ਰਾਬ ਦੇ। ਪਰ ਹੁਣ ਤੁਹਾਡੇ ਕਰਨ ਗੋਚਰਾ ਇਕ ਕੰਮ ਹੋਰ ਰਹਿ ਗਿਆ। ਇਸ ਘਾਹ ਦੀ ਰੱਖੀ ਬੜੀ ਜ਼ਰੂਰੀ ਏ। ਹਰ ਵਰ੍ਹੇ ਕੋਈ ਆਕੇ ਸਾਡਾ ਘਾਹ ਖਾ ਜਾਂਦਾ ਰਿਹੈ, ਅਤੇ ਅਸੀਂ ਉਸ ਚੋਰ ਦਾ ਖੁਰਾ ਤੱਕ ਨਹੀਂ ਲਭ ਸਕੇ।

ਅਤੇ ਛੋਟੇ ਇਵਾਨ ਨੇ ਜਵਾਬ ਦਿੱਤਾ:

'ਹਜ਼ੂਰ, ਮੇਰੇ ਭਰਾਵਾਂ ਨੂੰ ਘਰ ਜਾਣ ਦਿਓ, ਤੇ ਮੈਂ ਕੱਲਾ ਹੀ ਘਾਹ ਦੀ ਰਾਖੀ ਕਰਾਂਗਾ।"

ਜਾਰ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਸੀ. ਸੋ ਉਸ ਦੇ ਭਰਾ ਜਾਰ ਦੇ ਵਿਹੜੇ ਵਿਚ ਗਏ. ਆਪਣੇ ਪੈਸੇ ਲਏ ਅਤੇ ਰੱਜ ਕੇ ਸ਼ਰਾਬ ਪੀਤੀ ਤੇ ਰਾਤ ਦੀ ਰੋਟੀ ਖਾਧੀ। ਤੇ ਇਸ ਤੋਂ ਮਗਰੋਂ ਉਹ ਘਰ ਨੂੰ ਤੁਰ ਪਏ।

ਰਹੀ ਗੱਲ ਛੋਟੇ ਇਵਾਨ ਦੀ, ਉਹ ਜ਼ਾਰ ਦੀਆਂ ਰਾਖਵੀਆਂ ਚਰਾਂਦਾਂ ਨੂੰ ਮੁੜ ਗਿਆ। ਉਹ ਦਾਤਾਂ ਨੂੰ ਜਾਗਦਾ ਰਹਿੰਦਾ ਤੇ ਜ਼ਾਰ ਦੇ ਘਾਹ ਦੀ ਰਾਖੀ ਕਰਦਾ ਤੇ ਦਿਨੇ ਉਹ ਰੱਜ ਕੇ ਖਾਂਦਾ ਹੀਦਾ ਤੇ ਜ਼ਾਰ ਦੇ ਰਸੋਈ ਘਰ ਵਿਚ ਹੀ ਆਰਾਮ ਕਰ ਲੈਂਦਾ।

ਦਿਨ ਬੀਤਦੇ ਗਏ, ਪਤਝੜ ਦੀ ਰੁੱਤ ਆ ਗਈ ਤੇ ਰਾਤਾਂ ਹਨੇਰੀਆਂ ਤੇ ਲੰਮੀਆਂ ਹੋ ਗਈਆਂ। ਇਕ ਦਿਨ ਤ੍ਰਿਕਾਲਾਂ ਨੂੰ ਛੋਟਾ ਇਵਾਨ ਇਕ ਮੁਸਲ ਦੇ ਉਤੇ ਚੜ੍ਹ ਗਿਆ। ਕਾਨਿਆਂ ਵਿਚ ਲੁਕਣ ਦੀ ਥਾਂ ਬਣਾਈ ਤੇ ਉਹਦੇ ਵਿਚ ਤਾੜੀ ਲਾਕੇ ਪੈ ਗਿਆ। ਜਦੋ ਅੱਧੀ ਰਾਤ ਹੋਈ ਤਾਂ ਅਚਨਚੇਤ ਦੇਨ ਵਰਗਾ ਚਾਨਣ ਹੋਇਆ। ਛੋਟੇ ਇਵਾਨ ਨੇ ਬਾਹਰ ਝਾਕਿਆ ਤੇ ਕੀ ਵੇਖਦਾ ਹੈ ਕਿ ਉਹਦੇ --ਣੇ ਸੁਨਹਿਰੀ ਅਯਾਲ ਵਾਲੀ ਇਕ ਘੋੜੀ ਸੀ। ਉਹ ਸਮੁੰਦਰ ਵਿਚੋਂ ਕੁੱਦ ਕੇ ਨਿਕਲੀ ਸੀ ਤੇ ਉਹਦੇ ਮੂਸਲ ਵੱਲ ਦੌੜੀ ਆਈ ਸੀ। ਉਹਦੇ ਖੁਰਾਂ ਹੇਠ ਧਰਤੀ ਕੰਬ ਉੱਠੀ, ਉਹਦੀ

181 / 245
Previous
Next