ਸੁਨਹਿਰੀ ਅਯਾਲ ਹਵਾ ਵਿਚ ਲਹਿਰ ਗਈ। ਉਹਦੀਆਂ ਨਾਸਾਂ ਵਿਚੋਂ ਅੱਗ ਦੀਆਂ ਲਾਟਾਂ ਉਠੀਆਂ. ਤੇ ਉਹਦੇ ਕੰਨਾਂ ਵਿਚੋਂ ਧੂਏ ਦੇ ਬੱਦਲ ਉਡ ਨਿਕਲੇ।
ਉਹ ਸਰਪਟ ਘਾਹ ਦੇ ਮੁਸਲ ਕੋਲ ਆਈ ਤੇ ਘਾਹ ਖਾਣ ਲੱਗ ਪਈ. ਅਤੇ ਚੌਕੀਦਾਰ ਛੋਟੇ ਇਵਾਨ ਨੇ ਮੌਕਾ ਤਾੜਿਆ ਤੇ ਉਹ ਪਲਾਕੀ ਮਾਰਕੇ ਉਹਦੇ ਉਤੇ ਚੜ੍ਹ ਬੈਠਾ। ਤੇ ਉਹਨੇ ਘੋੜੀ ਨੂੰ ਮੂਸਲ ਤੋਂ ਪਰੇ ਹਟਾਇਆ ਤੇ ਉਹ ਜ਼ਾਰ ਦੀਆਂ ਰਾਖਵੀਆਂ ਚਰਾਂਦਾਂ ਵਿਚੋਂ ਦੌੜ ਪਈ। ਪਰ ਛੋਟੇ ਇਵਾਨ ਨੇ ਆਪਣੇ ਖੱਬੇ ਹੱਥ ਨਾਲ ਉਹਦੀ ਅਯਾਲ ਨੂੰ ਫੜ ਰਖਿਆ ਤੇ ਸੱਜੇ ਹੱਥ ਵਿਚ ਚਮੜੇ ਦੀ ਇਕ ਚਾਬਕ ਘੁਟ ਕੇ ਫੜ ਲਈ। ਤੇ ਜਦੋਂ ਸੁਨਹਿਰੀ ਅਯਾਲ ਵਾਲੀ ਘੋੜੀ ਉਸ ਨੂੰ ਦਲਦਲਾਂ ਤੇ ਬੰਜਰਾਂ ਵਿਚੋਂ ਭਜਾਈ ਜਾਂਦੀ ਸੀ ਉਸ ਨੇ ਖੂਬ ਚਾਬਕਾਂ ਨਾਲ ਉਹਦੇ ਪਾਸੇ ਭੰਨੇ।
ਬੜਾ ਚਿਰ ਉਹ ਪੂਰੇ ਜ਼ੋਰ ਨਾਲ ਬੰਜਰਾਂ ਤੇ ਦਲਦਲਾਂ ਵਿਚ ਦੌੜਦੀ ਰਹੀ ਪਰ ਅਖੀਰ ਉਹ ਇਕ ਖੁਭਣ ਵਿਚ ਜਾ ਵੜੀ ਤੇ ਖਲੇ ਗਈ। ਉਹ ਖਲੇ ਗਈ ਤੇ ਉਸ ਨੇ ਇਹ ਲਫਜ਼ ਆਖੋ :
"ਸੁਣ ਛੋਟੇ ਇਵਾਨ, ਤੂੰ ਮੈਨੂੰ ਫੜ ਲੈਣ ਤੇ ਮੇਰੋ ਤੇ ਸਵਾਰੀ ਕਰਨ ਦਾ ਜਿਗਰਾ ਕੀਤਾ ਏ. ਤੇ ਤੂੰ ਮੈਨੂੰ ਸਿੱਧਾ ਲੈਣ ਦੀ ਵੀ ਦਲੇਰੀ ਵਿਖਾਈ ਏ। ਮੈਨੂੰ ਮਾਰ ਨਾ, ਹੁਣ ਹੋਰ ਨਾ ਮੈਨੂੰ ਦੁਖੀ ਕਰ . ਮੈਂ ਤੇਰੀ ਵਫਾਦਾਰ ਸੇਵਕ ਬਣਾਂਗੀ।"
ਸੋ ਉਹ ਘੋੜੀ ਨੂੰ ਜ਼ਾਰ ਦੇ ਵਿਹੜੇ ਵਿਚ ਲੈ ਆਇਆ ਤੇ ਉਹਨੂੰ ਅਸਤਬਲ ਵਿਚ ਡੱਕ ਦਿੱਤਾ. ਤੇ ਆਪ ਉਹ ਜ਼ਾਰ ਦੇ ਰਸੋਈ ਘਰ ਵਿਚ ਗਿਆ ਤੇ ਜਾ ਕੇ ਸੋ ਗਿਆ। ਅਗਲੇ ਦਿਨ ਉਹ ਜਾਰ ਕੋਲ ਗਿਆ ਤੇ ਆਖਿਆ :
"ਮੇਰੇ ਹਜੂਰ, ਮੈਂ ਪਤਾ ਲਾ ਲਿਐ ਕਿ ਤੁਹਾਡੀਆਂ ਰਾਖਵੀਆਂ ਚਰਾਂਦਾਂ ਵਿਚ ਘਾਹ ਕੌਣ ਚੁਰਾਉਂਦਾ ਸੀ। ਤੇ ਮੈਂ ਚੈਰ ਨੂੰ ਫੜ ਵੀ ਲਿਐ। ਆਓ, ਤੁਹਾਨੂੰ ਵਿਖਾਵਾਂ।"
ਜ਼ਾਰ ਨੇ ਸੁਨਹਿਰੀ ਅਯਾਲ ਵਾਲੀ ਘੋੜੀ ਵੇਖੀ ਤੇ ਉਹਦਾ ਦਿਲ ਬਾਗ ਬਾਗ਼ ਹੋ ਗਿਆ।
"ਸੁਣ ਇਵਾਨ. " ਉਹਨੇ ਆਖਿਆ, " ਭਾਵੇ ਤੈਨੂੰ ਛੋਟਾ ਆਖਦੇ ਨੇ, ਪਰ ਤੂੰ ਤਾਂ ਹੁਸ਼ਿਆਰ ਜਵਾਨ ਏਂ। ਵਫਾਦਾਰੀ ਨਾਲ ਖਿਦਮਤ ਕਰਨ ਬਦਲੇ, ਅੱਜ ਤੋਂ ਮੈਂ ਤੈਨੂੰ ਵੱਡਾ ਸਾਈਸ ਬਣਾਉਂਦਾ ਹਾਂ।"
ਅਤੇ ਉਸ ਦਿਨ ਤੋਂ ਹੀ ਉਹਦਾ ਨਾਂ ਪੈ ਗਿਆ, ਛੋਟਾ ਇਵਾਨ ਹੁਸ਼ਿਆਰ ਜਵਾਨ।
ਤੇ ਇਸ ਤਰ੍ਹਾਂ ਛੋਟੇ ਇਵਾਨ ਨੇ ਜਾਰ ਦੇ ਅਸਤਬਲਾਂ ਵਿਚ ਆਪਣਾ ਕੰਮ ਸੰਭਾਲ ਲਿਆ। ਤੇ ਉਸ ਨੇ ਰਾਤਾਂ ਝਾਗ ਕੇ ਜਾਰ ਦੇ ਘੋੜਿਆਂ ਦੀ ਸੇਵਾ ਸੰਭਾਲ ਕੀਤੀ। ਅਤੇ ਜਾਰ ਦੇ ਘੋੜੇ ਦਿਨੋ ਦਿਨ ਅਸੀਲ ਤੇ ਭਰਵੇਂ ਸਰੀਰ ਵਾਲੇ ਬਣਦੇ ਗਏ। ਉਹਨਾਂ ਦੀਆਂ ਚਮੜੀਆਂ ਰੇਸ਼ਮ ਵਾਂਗ ਕੂਲੀਆਂ ਬਣ ਗਈਆਂ ਤੇ ਉਹਨਾਂ ਦੀਆਂ ਅਯਾਲਾਂ ਤੇ ਪੂਛਾਂ ਨੂੰ ਜਿਵੇਂ ਸਦਾ ਹੀ ਕੰਘੀ ਕੀਤੀ ਹੋਈ ਹੋਵੇ-ਬਸ ਇਹਨਾਂ ਨੂੰ ਵੇਖਿਆਂ ਹੀ ਬਣਦਾ ਸੀ।