ਅਤੇ ਪ੍ਰਸੰਨ ਹੋਏ ਜ਼ਾਰ ਨੂੰ ਉਸ ਦੀ ਤਾਰੀਫ ਕਰਨ ਲਈ ਲਫਜ਼ ਨਹੀਂ ਲਭਦੇ ਸਨ।
ਸਾਬਾਸ, ਛੋਟੋ ਇਵਾਨ ਹੁਸ਼ਿਆਰ ਜਵਾਨ। ਮੈਂ ਅਜਿਹਾ ਸ਼ਾਨਦਾਰ ਸਾਈਸ ਅਜੇ ਤੱਕ ਕੋਈ ਨਹੀ ਡਿੱਠਾ।"
ਪਰ ਅਸਤਬਲ ਵਿਚ ਕੰਮ ਕਰਦੇ ਪੁਰਾਣੇ ਬੰਦਿਆਂ ਨੂੰ ਉਹਦੇ ਨਾਲ ਈਰਖਾ ਹੋ ਗਈ:
''ਪੇਂਡੂ ਗੰਵਾਰ ਦਾ ਹੁਕਮ ਚਲਦੇ ! ਜ਼ਾਰ ਦੇ ਅਸਤਬਲਾਂ ਦਾ ਵੱਡਾ ਸਾਈਸ ਭਾਰਾ !" ਤੇ ਉਹ ਉਸ ਦੇ ਖਿਲਾਫ ਸਾਜਸ਼ਾਂ ਘੜਨ ਲਗ ਪਏ। ਪਰ ਛੋਟਾ ਇਵਾਨ ਆਪਣੇ ਕੰਮ ਲਗਾ ਰਹਿੰਦਾ ਤੇ ਉਸ ਨੂੰ ਕੋਈ ਡਰ ਖਤਰਾ ਮਹਿਸੂਸ ਨਹੀਂ ਸੀ ਹੁੰਦਾ।
ਉਸ ਵੇਲੇ ਇਕ ਸ਼ਰਾਬੀ ਪੁਲਸੀਆ ਫਿਰਦਾ ਫਰਾਉਂਦਾ ਜ਼ਾਰ ਦੇ ਅਸਤਬਲ ਦੇ ਹਾਤੇ ਵਿਚ ਆ ਵੜਿਆ।
ਛਿਟ ਕੁ ਪਿਆਓ ਖਾਂ, ਜਵਾਨੋ ਸਹੁਰਾ ਰਾਤ ਦਾ ਸਿਰ ਦੁਖੀ ਜਾਂਦੇ। ਘੁਟ ਲਿਆ ਦਿਓ ਤਾਂ ਮੈਂ ਤੁਹਾਨੂੰ ਇਸ ਵੱਡੇ ਸਾਈਸ ਨੂੰ ਗਲੋਂ ਲਾਹੁਣ ਦਾ ਸੌਖਾ ਰਾਹ ਸਮਝਾ ਦਊਂ।"
ਤੇ ਅਸਤਬਲ ਦੇ ਕਾਮਿਆਂ ਨੇ ਖੁਸ਼ੀ ਖੁਸ਼ੀ ਉਹਦੀ ਸੇਵਾ ਕੀਤੀ।
ਪੁਲਸੀਏ ਨੇ ਗਲਾਸ ਖਾਲੀ ਕੀਤਾ ਤੇ ਆਖਿਆ
"ਆਪੇ-ਵਜਦੀ ਰੂਸਲੀ *, ਨਚਣ ਵਾਲੇ ਹੰਸ ਤੇ ਗਾਉਣ ਵਾਲੀ ਬਿੱਲੀ ਨੂੰ ਹਾਸਲ ਕਰਨ ਲਈ ਸਾਡੇ ਜਾਰ ਦੀ ਜਾਨ ਨਿਕਲ ਰਹੀ ਏ। ਕਿੰਨੇ ਹੀ ਸੁਹਣੇ ਸੁਹਣੇ ਜਵਾਨ ਇਹਨਾਂ ਅਜੂਬਿਆਂ ਨੂੰ ਲਭਣ ਆਪ ਗਏ. ਤੇ ਕਈਆਂ ਨੂੰ ਭੇਜਿਆ ਗਿਆ, ਪਰ ਇਕ ਵਾਰ ਗਿਆ ਕਦੇ ਕੋਈ ਮੁੜਕੇ ਨਹੀ ਆਇਆ। ਹੁਣ ਤੁਸੀਂ ਜਾਰ ਕੋਲ ਜਾਓ ਤੇ ਆਖੇ ਪਈ ਛੋਟੇ ਇਵਾਨ ਹੁਸ਼ਿਆਰ ਜਵਾਨ ਨੇ ਵਡ ਮਾਰੀ ਏ ਕਿ ਉਹ ਬਿਨਾਂ ਕਿਸੇ ਦੁਖ ਤਰਲੀਫ ਦੇ ਏਹਨਾਂ ਨੂੰ ਲਿਆ ਸਕਦੈ। ਜਾਰ ਉਸ ਨੂੰ ਲੈਣ ਵਾਸਤੇ ਭੇਜੇਗਾ ਤੇ ਉਹ ਕਦੇ ਮੁੜਕੇ ਵਾਪਸ ਨਹੀਂ ਆਵੇਗਾ।
ਅਸਤਬਲ ਦੇ ਕਾਮਿਆਂ ਨੇ ਇਕ ਹੋਰ ਗਲਾਸ ਪਿਆਕੇ ਪੁਲਸੀਏ ਦਾ ਧੰਨਵਾਦ ਕੀਤਾ ਤੇ ਉਹ ਸੋਧੇ ਜਾਰ ਦੇ ਬਾਹਰਲੇ ਬੂਹੇ ਅੱਗੇ ਚਲੇ ਗਏ। ਤੇ ਓਥੇ ਉਹ ਬਾਰੀਆਂ ਹੇਠ ਖਲੋਤੇ ਗੱਪਾਂ ਮਾਰਨ ਲੱਗੇ। ਜਾਰ ਨੇ ਉਹਨਾਂ ਨੂੰ ਓਥੇ ਖਲੋਤਿਆਂ ਵੇਖ ਲਿਆ ਤੇ ਉਹ ਮਹਿਲ ਤੋਂ ਬਾਹਰ ਆ ਗਿਆ ਤੇ ਪੁਛਣ ਲਗਾ:
ਕਿਹੜੀ ਗੱਲੀ ਜੁਟੇ ਹੋਏ ਓ. ਨੇਕਬਖਤੋ? ਕੀ ਚਾਹੁੰਦੇ ਓ ਤੁਸੀਂ ?"
ਗੱਲ ਏਹ ਆ ਹਜੂਰ, ਕਿ ਛੋਟਾ ਇਵਾਨ ਹੁਸ਼ਿਆਰ ਜਵਾਨ ਫੜਾਂ ਮਾਰਦੈ ਕਿ ਉਹ ਆਪੋ- ਵਜਦੀ ਗੂਸਲੀ, ਨਚਣ ਵਾਲਾ ਹੰਸ ਤੇ ਗਾਉਣ ਵਾਲੀ ਬਿੱਲੀ ਲਿਆ ਸਕਦੈ। ਏਥੇ ਖਲੋਤੇ ਅਸੀ
* ਇਕ ਚੌਖਟੇ ਜਿਹੇ ਵਿਚ ਬੰਦੀਆਂ ਪਰੋਕੇ ਬਣਾਇਆ ਜਾਂਦਾ। ਇਕ ਰੂਸ ਸਾਜ਼ ਜਿਸ ਨੂੰ ਪੇਟਿਆਂ ਨਾਲ ਛੇੜਕੇ ਵਜਾਇਆ ਜਾਂਦਾ ਹੈ। ਅਨੁ :