ਏਹੋ ਬਹਿਸ ਕਰ ਰਹੇ ਆਂ : ਕੁਝ ਕਹਿੰਦੇ ਨੇ ਕਿ ਉਹ ਲਿਆ ਸਕਦੈ, ਤੇ ਦੂਜਿਆਂ ਦਾ ਵਿਚਾਰ ਏ ਕਿ ਏਹ ਨਿਰੀਆਂ ਗੱਲਾਂ ਨੇ।
ਜਦੋਂ ਜਾਰ ਨੇ ਇਹ ਗੱਲਾਂ ਸੁਣੀਆਂ ਤਾਂ ਉਹਦੇ ਚਿਹਰੇ ਦਾ ਰੰਗ ਬਦਲ ਗਿਆ ਤੇ ਉਹਦੇ ਹੱਥ ਪੈਰ ਕੰਬਣ ਲਗ ਪਏ।
"ਵਾਹ, " ਉਸ ਨੇ ਸੋਚਿਆ, " ਜੇ ਏਹ ਦੁਰਲਭ ਚੀਜਾਂ ਮੈਂ ਹਾਸਲ ਕਰ ਸਕਾਂ। ਸਭ ਦੂਜੇ ਜ਼ਾਰਾਂ ਨੂੰ ਮੇਰੇ ਨਾਲ ਈਰਖਾ ਹੋਵੇਗੀ। ਤੇ ਕਿੰਨੇ ਬੰਦੇ ਮੈਂ ਏਹਨਾਂ ਨੂੰ ਲਭਣ ਲਈ ਭੇਜੇ, ਪਰ ਕਦੇ ਕੋਈ ਵਾਪਸ ਨਾ ਆਇਆ ! "
ਤੇ ਉਸ ਨੇ ਓਸੇ ਵੇਲੇ ਵੱਡੇ ਸਾਈਸ ਨੂੰ ਸੱਦ ਲਿਆਉਣ ਦਾ ਹੁਕਮ ਦਿੱਤਾ। ਤੇ ਜਿਉਂ ਹੀ ਉਸ ਨੇ ਵੱਡੇ ਸਾਈਸ ਦੀ ਸ਼ਕਲ ਵੇਖੀ, ਜ਼ਾਰ ਕੜਕ ਕੇ ਬੋਲਿਆ:
'ਵਕਤ ਨਾ ਜਾਇਆ ਕਰ ਇਵਾਨ। ਫੋਰਨ ਚਲਾ ਜਾ ਤੇ ਮੈਨੂੰ ਆਪੇ-ਵਜਦੀ ਗੁਸਲੀ, ਨਚਣ ਵਾਲਾ ਹੰਸ ਤੇ ਗਾਉਣ ਵਾਲੀ ਬਿੱਲੀ ਲਿਆਕੇ ਦੇ।"
ਤੇ ਛੋਟੇ ਇਵਾਨ ਹੁਸ਼ਿਆਰ ਜਵਾਨ ਨੇ ਜਵਾਬ ਦਿੱਤਾ :
" ਪਰ ਮੇਰੇ ਮਿਹਰਬਾਨ ਹਜੂਰ, ਮੈਂ ਤਾਂ ਕਦੇ ਇਹਨਾਂ ਦਾ ਨਾਂ ਤੱਕ ਨਹੀਂ ਸੁਣਿਆ। ਤੁਸੀਂ ਮੈਨੂੰ ਕਿਥੇ ਘਲਣਾ ਚਾਹੁੰਦੇ ਓ?"
ਪਰ ਜ਼ਾਰ ਗੁੱਸੇ ਵਿਚ ਆ ਗਿਆ ਤੇ ਉਸ ਨੇ ਜ਼ਮੀਨ ਤੇ ਜ਼ੋਰ ਨਾਲ ਪੈਰ ਮਾਰਕੇ ਆਖਿਆ :
" ਕਿਉਂ ਗੱਲਾਂ ਮਾਰੀ ਜਾਨੈ ? ਤੂੰ ਸ਼ਾਹੀ ਹੁਕਮ ਨਹੀਂ ਮੰਨਦਾ ? ਇਕਦਮ ਤੀਰ ਹੋ ਜਾ। ਜੇ ਤੂੰ ਏਹ ਚੀਜ਼ਾਂ ਲੈ ਆਇਆ ਤਾਂ ਮੈਂ ਤੈਨੂੰ ਇਨਾਮ ਦਿਆਂਗਾ, ਵਰਨਾ ਮੈਂ ਆਪਣੀ ਤਲਵਾਰ ਨਾਲ ਤੇਰਾ ਸਿਰ ਲਾਹ ਦਿਆਂਗਾ !
ਅਤੇ ਛੋਟਾ ਇਵਾਨ ਉਦਾਸ ਨਿਮੇਝੁਣ ਚਾਰ ਕੋਲੋਂ ਚਲਾ ਗਿਆ। ਤੇ ਉਹ ਆਪਣੀ ਸੁਨਹਿਰੀ ਅਯਾਲ ਵਾਲੀ ਘੋੜੀ ਉਤੇ ਕਾਠੀ ਪਾਉਣ ਲੱਗ ਪਿਆ, ਤੇ ਘੋੜੀ ਨੇ ਉਸ ਨੂੰ ਪੁਛਿਆ.
"ਤੂੰ ਏਡਾ ਉਦਾਸ ਕਿਓਂ ਏ, ਮਾਲਕ ? ਕੋਈ ਕਸੂਤਾ ਕੰਮ ਆ ਪਿਆ।"
"ਮੈਂ ਖੁਸ਼ ਕਿਵੇਂ ਹੋਵਾਂ ਜਦੋਂ ਚਾਰ ਨੇ ਹੁਕਮ ਦਿਤੇ ਕਿ ਮੈਂ ਆਪੇ-ਵਜਦੀ ਗੁਸਲੀ, ਨਚਣ ਵਾਲਾ ਹੰਸ ਤੇ ਗਾਉਣ ਵਾਲੀ ਬਿੱਲੀ ਲਿਆ ਕੇ ਦੇਵਾਂ, ਤੇ ਮੈਂ ਏਹਨਾਂ ਦਾ ਕਦੇ ਨਾਂ ਵੀ ਨਹੀਂ ਸੁਣਿਆ।"
"ਹੱਛਾ, ਏਹ ਗੱਲ ਏ। ਏਹ ਕੋਈ ਬਹੁਤਾ ਔਖਾ ਕੰਮ ਨਹੀਂ" ਸੁਨਹਿਰੀ ਅਯਾਲ ਵਾਲੀ ਘੋੜੀ ਨੇ ਆਖਿਆ। "ਚੜ੍ਹ ਮੇਰੇ ਉਤੇ ਤੇ ਆਪਾਂ ਬੁਢੀ ਜਾਦੂਗਰਨੀ ਬਾਬਾ-ਯਾਗਾ ਕੋਲ ਚਲੀਏ ਤੇ ਉਹਨੂੰ ਪੁਛੀਏ ਕਿ ਇਹ ਅਜੂਬੇ ਕਿਥੋਂ ਮਿਲਣਗੇ।
ਸੋ ਛੋਟਾ ਇਵਾਨ ਹੁਸ਼ਿਆਰ ਜਵਾਨ ਲੰਮੇ ਸਫਰ ਲਈ ਤਿਆਰ ਹੋ ਗਿਆ। ਤੇ ਲੋਕਾਂ ਨੇ