ਅਖਰੀ ਵਾਰ ਉਸ ਨੂੰ ਘੋੜੀ ਤੇ ਚੜ੍ਹਦਿਆਂ ਵੇਖਿਆ, ਪਰ ਉਸ ਨੂੰ ਬਰੂਹਾਂ ਟਪਦਿਆਂ ਕਿਸੇ ਨਹੀਂ ਵੇਖਿਆ—ਉਹ ਹਵਾ ਵਾਂਗ ਉਡ ਗਿਆ ਸੀ।
ਪਤਾ ਨਹੀਂ ਉਸ ਨੇ ਕਿੰਨਾ ਕੁ ਪੈਡਾ ਕੀਤਾ ਹੋਵੇ, ਪਰ ਅਖੀਰ ਉਹ ਇਕ ਸੰਘਣੇ ਜੰਗਲ ਵਿਚ -ਹੁੰਚ ਗਿਆ, ਤੇ ਜੰਗਲ ਵਿਚ ਏਨਾ ਹਨੇਰਾ ਸੀ ਕਿ ਚਾਨਣ ਦੀ ਕਿਰਨ ਤੱਕ ਵੀ ਵਿਖਾਈ ਨਹੀਂ ਸੀ ਦੇਦੀ। ਸੁਨਹਿਰੀ ਅਯਾਲ ਵਾਲੀ ਘੋੜੀ ਲਿੱਸੀ ਹੋ ਗਈ ਸੀ ਤੇ ਛੋਟਾ ਇਵਾਨ ਆਪ ਥੱਕ ਟੁਟ ਤਿਆ ਸੀ। ਪਰ ਅਖੀਰ ਉਹ ਜੰਗਲ ਵਿਚਾਲੇ ਇਕ ਮੈਦਾਨ ਵਿਚ ਪਹੁੰਚ ਗਏ ਤੇ ਉਹਨਾਂ ਨੇ ਕੁਕੜੀ ਦੇ ਪੈਰਾਂ ਉਤੇ ਇਕ ਨਿੱਕੀ ਜਿਹੀ ਝੁੱਗੀ ਵੇਖੀ। ਝੁੱਗੀ ਚਾਰ ਚੁਫੇਰੇ ਚੱਕਰ ਵਾਂਗ ਘੁੰਮੀ ਜਾਂਦੀ ਸੀ। ਫੋਟੋ ਇਵਾਨ ਨੇ ਝੁੱਗੀ ਕੋਲ ਜਾ ਕੇ ਆਖਿਆ :
ਨੀ ਝੁੱਗੀਏ, ਨੀਂ ਨਿਕੀਏ ਝੁੱਗੀਏ, ਆਪਣੀ ਪਿੱਠ ਰੁੱਖਾਂ ਵੱਲ ਕਰ ਲੈ ਤੇ ਆਪਣਾ ਮੂੰਹ ਮੇਰੇ ਵੱਲ। ਮੈਂ ਨਹੀਂ ਰਹਿਣਾ ਵਰ੍ਹਿਆਂ ਤਾਣੀ, ਮੈਂ ਤਾਂ ਬਸ ਇਕ ਰਾਤ ਬਿਤਾਣੀ।"
ਅਤੇ ਨਿੱਕੀ ਝੁੱਗੀ ਨੇ ਆਪਣਾ ਮੂੰਹ ਉਹਦੇ ਵੱਲ ਕਰ ਲਿਆ। ਛੋਟੇ ਇਵਾਨ ਨੇ ਆਪਣੀ ਘੋੜੀ ਇਕ ਕਿੱਲੇ ਨਾਲ ਬੰਨ੍ਹ ਦਿੱਤੀ, ਤੇ ਉਹ ਦੌੜ ਕੇ ਪੌੜੀਆਂ ਚੜ੍ਹ ਗਿਆ ਤੇ ਧੱਕਾ ਦੇ ਕੇ ਬੂਹਾ ਖੋਹਲਿਆ।
ਤੇ ਉਹ ਕੀ ਵੇਖਦਾ ਹੈ ਕਿ ਉਥੇ ਬਾਬਾ-ਯਾਗਾ ਬੈਠੀ ਸੀ । ਜਾਦੂਗਰਨੀ ਜਿਸ ਦੇ ਹੱਥ ਵਿਚ ਮਾਂਜਾ ਤੇ ਛੜੀ ਖੁੰਢ ਵਰਗੇ ਨਕ ਵਾਲੀ, ਹਡਲ ਬੁਢੜੀ। ਉਹਦੀ ਉੱਖਲੀ ਤੇ ਮੋਹਲਾ ਉਹਦੇ ਲਾਗ ਪਏ ਨੇ।
ਬਾਬਾ-ਯਾਗਾ ਦੀ ਆਉਣ ਵਾਲੇ'ਤੇ ਨਿਗਾਹ ਪਈ ਤੇ ਉਹ ਟਰ ਟਰ ਕਰਦੀ ਬੇਲੀ :
"ਵਾਹ, ਵਾਹ, ਰੂਸੀ ਲਹੂ, ਪਹਿਲਾਂ ਮੈਨੂੰ ਕਦੇ ਨਾ ਜੁੜਿਆ, ਅੱਜ ਮੇਰੇ ਦਰ ਤੇ ਆ ਖੜਿਆ। ਕੌਣ ਏ ? ਕਿਧਰੋ ਏ ? ਕਿਧਰ ਨੂੰ ?"
"ਆਪਣੇ ਮਹਿਮਾਨਾਂ ਨਾਲ ਏਹੋ ਜਿਹਾ ਸਲੂਕ ਕਰਦੀ ਏ, ਬੇਬੇ? ਗੱਲਾਂ ਨਾਲ ਪਰੇਸ਼ਾਨ ਕਰਨਾ ਜਦੋਂ ਉਹ ਭੁੱਖਾ ਤਿਹਾਇਆ ਹੋਵੇ ! ਰੂਸ ਵਿਚ ਤਾਂ ਪਹਿਲਾਂ ਰਾਹੀ ਨੂੰ ਖਾਣ ਪੀਣ ਨੂੰ ਦੇਂਦੇ ਨੇ. ਉਹਨੂੰ ਨਿਘਾ ਹੋਣ ਦੇਂਦੇ ਨੇ, ਆਰਾਮ ਕਰਨ ਤੇ ਨਹਾਉਣ ਧੇਣ ਦੇਂਦੇ ਨੇ, ਤੇ ਕੌਣ ਕਿਉਂ ਫੇਰ ਪੁਛਣਾ ਸ਼ੁਰੂ ਕਰਦੇ ਨੇ।"
'ਵੇ ਬੀਬਾ, " ਬਾਬਾ-ਯਾਗਾ ਬੋਲੀ, ਬੁਢੜੀ ਨਾਲ ਬਖੇੜਾ ਨਾ ਕਰ, ਸੁਣੱਖਿਆ ਗਭਰੂਆ ਤੇ ਅਸੀਂ ਰੂਸ ਵਿਚ ਤਾਂ ਰਹਿੰਦੇ ਨਹੀਂ, ਤੂੰ ਜਾਣਦਾ ਈ ਏ। ਪਰ ਮੈਂ ਹੁਣੇ ਸਭ ਕੁਝ ਤਿਆਰ ਕਰ ਦੇਦੀ ਆ।"
ਉਹ ਹੰਭਲਾ ਮਾਰਕੇ ਉੱਠੀ ਤੇ ਆਹਰੇ ਲਗ ਗਈ। ਉਹਨੇ ਮੇਜ਼ ਉਤੇ ਖਾਣ ਪੀਣ ਦੀਆਂ ਚੀਜਾਂ ਰੱਖੀਆਂ ਤੇ ਆਪਣੇ ਮਹਿਮਾਨ ਦਾ ਸਵਾਗਤ ਕੀਤਾ। ਫੇਰ ਉਹ ਭੱਜੀ ਭੱਜੀ ਹਮਾਮ ਵਿਚ ਸਟੋਵ ਗਰਮ ਭਰਨ ਚਲੀ ਗਈ। ਛੋਟੇ ਇਵਾਨ ਹੁਸ਼ਿਆਰ ਜਵਾਨ ਨੇ ਭਾਫ ਅਸ਼ਨਾਨ ਕੀਤਾ ਤੇ ਬਾਬਾ-ਯਾਗਾ