ਨੇ ਉਹਦਾ ਬਿਸਤਰਾ ਵਿਛਾ ਦਿੱਤਾ ਤੇ ਉਹ ਆਰਾਮ ਕਰਨ ਪੈ ਗਿਆ। ਜਾਦੂਗਰਨੀ ਆਪ ਉਹਦੇ ਮੰਜੇ ਦੀ ਬਾਹੀ ਆ ਬੈਠੀ ਤੇ ਪੁਛਣ ਲਗੀ :
"ਸੁਣਾ ਕਿਵੇਂ ਆਉਣਾ ਹੋਇਆ। ਸੁਣੱਖਿਆ ਗਭਰੂਆ? ਆਪਣੀ ਮਰਜ਼ੀ ਨਾਲ ਏਥੇ ਆਇਐ. ਜਾਂ ਕਿਸੇ ਦੀ ਦੁਰਭਾਵਨਾ ਧੱਕ ਲਿਆਈ ?"
"ਮੈਨੂੰ ਜ਼ਾਰ ਨੇ ਆਪੇ-ਵਜਦੀ ਗੂਸਲੀ, ਨਚਣ ਵਾਲਾ ਹੰਸ ਅਤੇ ਗਾਉਣ ਵਾਲੀ ਬਿੱਲੀ ਲੈਣ ਭੇਜਿਐ, "ਇਵਾਨ ਨੇ ਜਵਾਬ ਦਿੱਤਾ। ਤੇ ਮੈਂ ਤੇਰਾ ਉਮਰ ਭਰ ਹਸਾਨਮੰਦ ਰਹੂੰ. ਬੇਬੇ ਜੇ ਤੂੰ ਮੈਨੂੰ ਦੱਸੋ ਪਈ ਇਹ ਕਿਥੋਂ ਲਭਣਗੀਆਂ।"
"ਹਾਂ ਪੁਤਰਾ, ਮੈਂ ਜਾਣਦੀ ਆਂ ਇਹ ਕਿੱਥੇ ਨੇ ਪਰ ਏਹਨਾਂ ਨੂੰ ਕਾਬੂ ਕਰਨਾ ਬੜਾ ਔਖਾ ਈ। ਕਈ ਸੁਹਣੇ ਸੁਹਣੇ ਗਭਰੂ ਏਹਨਾਂ ਦੇ ਮਗਰ ਗਏ, ਪਰ ਕਦੇ ਕੋਈ ਵਾਪਸ ਨਹੀਂ ਆਇਆ।'
"ਠੀਕ ਏ, ਬੇਬੇ, ਜੋ ਹੋਣੈ ਸੋ ਹੋਕੇ ਰਹਿਣੇ ਸੋ ਚੰਗਾ ਏਹੋ ਏ ਪਈ ਤੂੰ ਲੋੜ ਵੇਲੇ ਮੇਰੀ ਮਦਦ ਕਰ ਤੇ ਮੈਨੂੰ ਦਸ ਕਿ ਜਾਵਾਂ ਕਿਧਰ ਨੂੰ!"
"ਹੱਛਾ ਵੇ ਸੁਹਣਿਆ ਗਭਰੂਆ, ਮੈਨੂੰ ਤੋਰੀ ਜਿਚਦਾਰੀ ਤੇ ਅਫਸੋਸ ਆਉਂਦੈ ਪਰ ਮੈਨੂੰ ਦੀਹਦਾ ਏ ਪਈ ਤੇਰੀ ਮਦਦ ਕਰਨ ਬਿਨਾਂ ਕੋਈ ਚਾਰਾ ਨਹੀ। ਆਪਣੀ ਸੁਨਹਿਰੀ ਅਯਾਲ ਵਾਲੀ ਘੋੜੀ ਤੈਨੂੰ ਏਥੇ ਛਡਣੀ ਪਊ. ਮੇਰੇ ਕੋਲ ਇਸ ਨੂੰ ਕੋਈ ਖਤਰਾ ਨਹੀਂ ਤੇ ਆ ਲੈ ਫੜ ਸੂਤ ਦਾ ਨਿਕਾ ਜਿਹਾ ਗੋਲਾ। ਭਲਕੇ ਜਦੋ ਬਾਹਰ ਨਿਕਲੇ ਤਾਂ ਏਹਨੂੰ ਭੁੰਜੇ ਸੁੱਟ ਦੇਵੀ ਤੇ ਜਿਧਰ ਇਹ ਰਿੜ੍ਹਦਾ ਜਾਏ ਏਹਦੇ ਮਗਰ ਮਗਰ ਤੁਰਿਆ ਜਾਵੀਂ। ਇਹ ਤੈਨੂੰ ਮੇਰੀ ਵਿਚਲੀ ਭੈਣ ਕੋਲ ਲੈ ਜਾਉ। ਬਸ ਉਹਨੂੰ ਇਹ ਗੋਲਾ ਵਿਖਾ ਦੇਵੀ ਤੇ ਉਹ ਤੇਰੀ ਪੂਰੀ ਪੂਰੀ ਮਦਦ ਕਰੂ ਤੇ ਜੋ ਕੁਝ ਉਸ ਨੂੰ ਪਤਾ ਏ ਸਭ ਕੁਝ ਦਸ ਦਉ। ਤੇ ਫੇਰ ਉਹ ਤੈਨੂੰ ਸਾਡੀ ਵੱਡੀ ਭੈਣ ਕੋਲ ਭੇਜ ਦੇਵੇਗੀ।"
ਅਗਲੇ ਦਿਨ ਉਹਨੇ ਆਪਣੇ ਮਹਿਮਾਨ ਨੂੰ ਲੈਅ ਲਗਣ ਤੋਂ ਪਹਿਲਾਂ ਹੀ ਜਗਾ ਦਿੱਤਾ। ਉਸ ਨੂੰ ਖਾਣ ਪੀਣ ਨੂੰ ਦਿੱਤਾ ਤੇ ਵਿਹੜੇ ਤੋਂ ਬਾਹਰ ਤੱਕ ਛਡਣ ਆਈ। ਤੇ ਏਥੇ ਹੀ ਛੋਟੇ ਇਵਾਨ ਹੁਸ਼ਿਆਰ ਜਵਾਨ ਨੇ ਬਾਬਾ-ਯਾਗਾ ਦਾ ਧੰਨਵਾਦ ਕੀਤਾ ਤੇ ਉਸ ਤੋਂ ਵਿਦਾ ਲਈ ਤੇ ਆਪਣੇ ਲੰਮੇ ਸਫਰ ਤੇ ਤੁਰ ਪਿਆ। ਖਵਰੇ ਕਿੰਨਾ ਕੁ ਚਿਰ ਲਗਾ ਪਰ ਗੋਲਾ ਰਿੜ੍ਹਦਾ ਗਿਆ। ਰਿੜ੍ਹਦਾ ਗਿਆ ਤੇ ਇਵਾਨ ਉਹਦੇ ਮਗਰ ਮਗਰ ਤੁਰਦਾ ਗਿਆ।
ਇਕ ਦਿਨ ਲੰਘਿਆ, ਦੇ ਦਿਨ ਲੰਘੇ, ਤਿੰਨ ਦਿਨ ਲੰਘੇ ਤੇ ਅਖੀਰ ਗੋਲਾ ਮੁਰਗੀ ਦੇ ਪੈਰਾਂ ਉਤੇ ਬਣੀ ਇਕ ਨਿਕੀ ਜਿਹੀ ਝੁੱਗੀ ਕੋਲ ਆ ਗਿਆ। ਤੇ ਏਥੇ ਆਕੇ ਗੋਲਾ ਰੁਕ ਗਿਆ ਤੇ ਛੋਟੇ ਇਵਾਨ ਹੁਸ਼ਿਆਰ ਜਵਾਨ ਨੇ ਆਖਿਆ।
"ਨੀ ਝੁੱਗੀਏ, ਨੀ ਨਿਕੀਏ ਝੁੱਗੀਏ, ਆਪਣੀ ਪਿੱਠ ਰੁਖਾਂ ਵੱਲ ਕਰ ਲੈ ਤੇ ਆਪਣਾ ਮੁਹ ਮੇਰੇ ਵੱਲ।"