ਤੇ ਨਿੱਕੀ ਝੁੱਗੀ ਨੇ ਮੂੰਹ ਉਹਦੇ ਵੱਲ ਕਰ ਲਿਆ ਤੇ ਜਵਾਨ ਪੌੜੀਆਂ ਚੜ੍ਹ ਗਿਆ। ਉਹਨੇ ਕੂਹਾ ਖੋਹਲਿਆ ਤੇ ਇਕ ਕੁਰਖਤ ਆਵਾਜ਼ ਨੇ ਉਹਦਾ ਸੁਆਗਤ ਕੀਤਾ :
"ਵਾਹ, ਵਾਹ, ਰੂਸੀ ਲਹੂ, ਪਹਿਲਾਂ ਮੈਨੂੰ ਕਦੇ ਨਾ ਜੁੜਿਆ, ਅੱਜ ਮੇਰੇ ਦਰ ਤੇ ਆ ਖੜਿਆ। ਕੌਣ ਏ ? ਕਿੱਧਰੋਂ ਏਂ ? ਕਿੱਧਰ ਨੂੰ ?"
ਛੋਟੇ ਇਵਾਨ ਨੇ ਸੂਤ ਦਾ ਗੋਲਾ ਉਹਨੂੰ ਵਿਖਾਇਆ ਤੇ ਉਹ ਹੈਰਾਨ ਹੋਕੇ ਕੂਕ ਉਠੀ ।
"ਵੇ ਸੁਹਣਿਆ, ਤਾਂ ਤੂੰ ਤੇ ਕੋਈ ਓਪਰਾ ਨਾ ਹੋਇਓ, ਸਗੋਂ ਮੇਰੀ ਭੈਣ ਕੋਲੋਂ ਆਇਆ ਮਹਿਮਾਨ, ਜੀ ਆਏ ਨੂੰ, ਸਦਕੇ ਆਏ ਨੂੰ। ਪਰ ਤੂੰ ਤੁਰਤ ਕਿਉਂ ਨਾ ਦਸਿਆ ਮੈਨੂੰ ?"
ਤੇ ਉਹ ਕਾਹਲੀ ਕਾਹਲੀ ਕੰਮ ਜੁਟ ਗਈ ਤੇ ਆਪਣੇ ਪ੍ਰਾਹੁਣੇ ਲਈ ਖਾਣ ਪੀਣ ਦੀਆਂ ਵੰਨ- ਸੁਵੰਨੀਆਂ ਚੀਜ਼ਾਂ ਮੇਜ਼ ਉਤੇ ਰੱਖ ਦਿਤੀਆਂ, ਤੇ ਉਹਦਾ ਸਵਾਗਤ ਕੀਤਾ।
"ਰੱਜ ਕੇ ਖਾ ਤੇ ਪੀ." ਉਸ ਨੇ ਆਖਿਆ, " ਤੇ ਆਰਾਮ ਕਰ ਲੰਮਾ ਪੈਕੇ। ਫੇਰ ਅਸੀਂ ਕਾਰ ਵਹਾਰ ਦੀਆਂ ਗੱਲਾਂ ਕਰਾਂਗੇ।"
ਸੋ ਛੋਟੇ ਇਵਾਨ ਹੁਸ਼ਿਆਰ ਜਵਾਨ ਨੇ ਰੱਜ ਕੇ ਖਾਧਾ ਪੀਤਾ ਤੇ ਫੇਰ ਆਰਾਮ ਕਰਨ ਲਈ ਲੰਮਾ ਪੈ ਗਿਆ ਤੇ ਬਾਬਾ-ਯਾਗਾ ਵਿਚਕਾਰਲੀ ਜਾਦੂਗਰਨੀ ਭੈਣ, ਉਹਦੇ ਮੰਜੇ ਦੀ ਬਾਹੀ ਤੇ ਬਹਿ ਗਈ ਤੇ ਲੱਗੀ ਪੁਛਣ ਉਹ ਕਿਧਰੋਂ ਆਇਆ ਏ, ਕਿਵੇਂ ਆਇਆ ਏ। ਤੇ ਉਹਨੇ ਸਭ ਕੁਝ ਦੱਸਿਆ ਪਈ ਉਹ ਕੌਣ ਏ, ਕਿਥੋਂ ਆਇਆ ਏ, ਤੇ ਆਪਣੇ ਲੰਮੇ ਸਫਰ ਤੇ ਕਾਹਦੇ ਵਾਸਤੇ ਆਇਆ ਏ। ਤੇ ਫੇਰ ਬਾਬਾ-ਯਾਗਾ ਉਹਨੂੰ ਸਮਝਾਉਣ ਲਗੀ :
ਪੈਂਡਾ ਤਾਂ ਬਹੁਤਾ ਨਹੀਂ, ਪਰ ਪਤਾ ਨਹੀਂ ਤੂੰ ਜਿਉਂਦਾ ਮੁੜੇ ਕਿ ਨਾ। ਆਪੇ-ਵਜਦੀ ਗੁਸਲੀ. ਨਚਣ ਵਾਲਾ ਹੰਸ ਤੇ ਗਾਉਣ ਵਾਲੀ ਬਿੱਲੀ, ਇਹ ਸਭ ਸਾਡੇ ਭਣੇਵੇਂ ਜ਼ਮੇਈ ਗੋਰੀਨਿਚ, ਇਕ ਭਿਆਨਕ ਅਜਗਰ ਕੋਲ ਨੇ। ਕਈ ਸੁਹਣੇ ਸੁਹਣੇ ਜਵਾਨ ਓਥੇ ਗਏ, ਤੇ ਕਦੇ ਕੋਈ ਵਾਪਸ ਨਹੀਂ ਜੁੜਿਆ, ਸਾਰੇ ਅਜਗਰ ਨੇ ਨਿਗਲ ਲਏ। ਤੇ ਉਹ ਸਾਡੀ ਸਭ ਤੋਂ ਵੱਡੀ ਭੈਣ ਦਾ ਪੁਤ ਏ, ਤੇ ਸਾਨੂੰ ਉਹਦੀ ਮਦਦ ਲੈਣੀ ਪਉ, ਨਹੀਂ ਤਾਂ ਤੂੰ ਵੀ ਵਾਪਸ ਨਹੀਂ ਮੁੜਨ ਲੱਗਾ। ਮੈਂ ਜਾਣਦੀ ਆਂ ਕੀ ਕਰਨਾ ਏ। ਮੈਂ ਆਪਣਾ ਜਾਦੂ ਹਰਕਾਰਾ ਢੰਡਰ ਕਾਂ ਭੇਜਦੀ ਆ ਜਿਹੜਾ ਜਾਕੇ ਉਸ ਨੂੰ ਪਹਿਲਾਂ ਖ਼ਬਰ ਦੇ ਦੇਵੇ। ਪਰ ਹੁਣ ਤੂੰ ਆਰਾਮ ਨਾਲ ਸੌ ਜਾ ਕਿਉਂਕਿ ਸਵੇਰੇ ਮੈਂ ਤੜਕੇ ਹੀ ਜਗਾ ਦੇਵਾਂਗੀ ਤੈਨੂੰ।
ਛੋਟਾ ਇਵਾਨ ਹੁਸ਼ਿਆਰ ਜਵਾਨ ਰਾਤ ਭਰ ਗੂੜ੍ਹੀ ਨੀਂਦ ਸੁੱਤਾ। ਤੇ ਤੜਕੇ ਸਵਖਤੇ ਹੀ ਜਾਗ ਪਿਆ. ਮੂੰਹ ਹੱਥ ਧੋਤਾ ਤੇ ਰੋਟੀ ਖਾਧੀ ਜਿਹੜੀ ਬਾਬਾ-ਯਾਗਾ ਨੇ ਉਹਦੇ ਵਾਸਤੇ ਪਕਾਈ ਸੀ। ਇਸ ਤੋਂ ਮਗਰੋਂ ਉਹਨੇ ਉਸ ਨੂੰ ਲਾਲ ਉੱਨ ਦਾ ਇਕ ਗੋਲਾ ਦਿੱਤਾ ਤੇ ਬਾਹਰ ਰਸਤਾ ਵਿਖਾਉਣ ਲੈ ਰਾਈ. ਤੇ ਏਥੇ ਉਹਨਾਂ ਨੇ ਇਕ ਦੂਜੇ ਨੂੰ ਅਲਵਿਦਾ ਆਖੀ। ਤੇ ਗੋਲਾ ਅਗਾਂਹ ਨੂੰ ਰਿੜ ਪਿਆ ਤੇ