Back ArrowLogo
Info
Profile

ਛੋਟਾ ਇਵਾਨ ਹੁਸ਼ਿਆਰ ਜਵਾਨ ਉਹਦੇ ਮਗਰ ਮਗਰ ਤੁਰ ਪਿਆ।

ਸੋ ਉਹ ਤੁਰਦਾ ਗਿਆ, ਤੁਰਦਾ ਗਿਆ, ਸੂਰਜ ਚੜ੍ਹਦਾ ਡੁਬਦਾ ਰਿਹਾ ਤੇ ਉਹ ਤੁਰਦਾ ਗਿਆ। ਜਦੋ ਉਹ ਥੱਕ ਗਿਆ ਤਾਂ ਉਹਨੇ ਗੋਲਾ ਚੁਕ ਲਿਆ ਤੇ ਬਹਿ ਕੇ ਰੋਟੀ ਦਾ ਟੁਕੜਾ ਖਾਧਾ ਤੇ ਚਸਮੇ ਤੋਂ ਇਕ ਘੁਟ ਪਾਣੀ ਪੀਤਾ ਤੇ ਫੇਰ ਅੱਗੇ ਤੁਰ ਪਿਆ।

ਤੀਜੀ ਦਿਹਾੜੀ ਮੁਕਣ ਤੇ ਗੋਲਾ ਇਕ ਵੱਡੇ ਸਾਰੇ ਮਕਾਨ ਅੱਗੇ ਆ ਰੁਕਿਆ, ਅਤੇ ਇਹ ਵੱਡਾ ਸਾਰਾ ਮਕਾਨ ਬਾਰਾਂ ਪੱਥਰਾਂ ਉਤੇ ਉਸਾਰਿਆ ਗਿਆ ਸੀ ਤੇ ਬਾਰਾਂ ਥੰਮਾਂ ਦੇ ਸਹਾਰੇ ਖੜਾ ਸੀ। ਮਕਾਨ ਦੇ ਚਾਰ ਚੁਫੇਰੇ ਇਕ ਉੱਚਾ ਸਾਰਾ ਜੰਗਲਾ ਸੀ।

ਇਕ ਕੁੱਤਾ ਭੇਕਿਆ, ਅਤੇ ਬਾਬਾ-ਯਾਗਾ, ਸਭ ਤੋਂ ਵੱਡੀ ਜਾਦੂਗਰਨੀ ਭੈਣ, ਭੱਜੀ ਭੱਜੀ ਡਿਉੜੀ ਵਿਚ ਆਈ। ਉਹਨੇ ਕੁੱਤੇ ਨੂੰ ਚੁੱਪ ਕਰਾਇਆ ਤੇ ਆਖਿਆ।

" ਆ ਜਾ, ਸੁਹਣਿਆ, ਮੈਂ ਸਭ ਕੁਝ ਜਾਣਦੀ ਆਂ ਤੇਰੇ ਬਾਰੇ। ਮੇਰੀ ਭੈਣ ਦਾ ਜਾਦੂ ਹਰਕਾਰਾ ਢੰਡਰ ਕਾਂ ਏਥੋਂ ਹੋ ਗਿਆ ਏ। ਤੇ ਮੈਂ ਤੇਰੀਆਂ ਮੁਸੀਬਤਾਂ ਤੇ ਲੋੜਾਂ ਵਿਚ ਮਦਦ ਕਰਨ ਦਾ ਰਾਹ ਲਭ ਲਵਾਂਗੀ। ਪਰ ਤੂੰ ਅੰਦਰ ਲੰਘ ਆ ਤੇ ਕੁਝ ਖਾ ਪੀ ਲੈ। ਪੈਡਾ ਕਰ ਕਰਕੇ ਤੂੰ ਬੱਕਿਆ ਹੋਵੇਗਾ ਤੇ ਤੈਨੂੰ ਭੁਖ ਲੱਗੀ ਹੋਣੀ ਏ।"

ਤੇ ਉਹ ਉਸ ਨੂੰ ਅੰਦਰ ਲੈ ਗਈ ਤੇ ਉਹਨੂੰ ਖੂਬ ਰੱਜਕੇ ਖਾਣ ਪੀਣ ਨੂੰ ਦਿੱਤਾ।

"ਹੁਣ ਤੈਨੂੰ ਲੁਕ ਜਾਣਾ ਚਾਹੀਦਾ ਏ-ਮੇਰਾ ਮੁੰਡਾ ਜ਼ਮੇਈ ਗੋਰੀਨਿਚ ਆਉਂਦਾ ਹੀ ਹੋਣਾ ਏ। ਉਹ ਜਦੋਂ ਘਰ ਮੁੜਦਾ ਏ ਤਾਂ ਸਦਾ ਖਿੜਿਆ ਹੋਇਆ ਤੇ ਭੁੱਖਾ ਹੁੰਦਾ ਏ, ਏਸ ਕਰਕੇ ਮੈਂ ਡਰਦੀ ਆਂ ਕਿਤੇ ਤੈਨੂੰ ਨਿਗਲ ਹੀ ਨਾ ਲਵੇ।"

ਤੇ ਉਹਨੇ ਭੋਰੇ ਦਾ ਬੂਹਾ ਖੋਹਲ ਦਿੱਤਾ ਤੇ ਆਖਿਆ:" ਭੋਰੇ ਵਿਚ ਵੜ ਜਾ, ਛੋਟੇ ਇਵਾਨ, ਤੇ ਜਿੰਨਾ ਚਿਰ ਮੈਂ ਵਾਜ ਨਾ ਦਿਆਂ ਏਥੇ ਹੀ ਬੈਠੀ।" ਤੋ ਉਹਨੇ ਭੋਰੇ ਦਾ ਬੂਹਾ ਮਸਾਂ ਬੰਦ ਕੀਤਾ ਹੀ ਸੀ ਕਿ ਇਕ ਭਿਆਨਕ ਹੰਗਾਮਾ ਤੇ ਰੋਲਾ ਮੱਚ ਗਿਆ। ਠਾਹ ਕਰਕੇ ਬੂਹਾ ਖੁਲ੍ਹਿਆ, ਤੇ ਜਮੇਈ ਗੋਰੀਨਿਚ ਇਉਂ ਦਗੜ ਦਗੜ ਕਰਦਾ ਅੰਦਰ ਵੜਿਆ ਕਿ ਮਕਾਨ ਦੀਆਂ ਕੰਧਾਂ ਹਿਲ ਗਈਆਂ।

"ਮੈਨੂੰ ਰੂਸੀ ਗੰਧ ਆਉਂਦੀ ਏ, " ਉਹ ਗਰਜਿਆ।

"ਨਹੀਂ ਪੁਤਰਾ, ਰੂਸੀ ਗੰਧ ਏਥੇ ਕਿਥੋਂ ਆਈ। ਇਸ ਗੱਲ ਨੂੰ ਕਈ ਵਰ੍ਹੇ ਹੋ ਗਏ ਜਦੋਂ ਇਕ ਬੱਗਾ ਬਘਿਆੜ ਏਥੇ ਆਇਆ ਸੀ ਜਾਂ ਇਕ ਸੁਣੱਖਾ ਸ਼ਿਕਰਾ। ਦੁਨੀਆਂ ਵਿਚ ਥਾਂ ਥਾਂ ਤੂੰ ਆਪ ਹੀ ਭੱਜਾ ਫਿਰਦਾ ਰਹਿੰਦਾ ਏ ਤੇ ਗੰਧਾਂ ਆਪਣੇ ਨਾਲ ਲੈ ਆਉਂਦਾ ਏ।"

ਉਸ ਏਨੀ ਗੱਲ ਆਖੀ ਤੇ ਮੇਜ਼ ਤੇ ਖਾਣਾ ਰਖਣ ਲਗ ਪਈ। ਉਸ ਨੇ ਤਿੰਨ ਵਰ੍ਹਿਆਂ ਦਾ ਇਕ ਬੋਲਦ ਸਟੋਵ ਵਿਚੋਂ ਭੁੰਨਿਆ ਹੋਇਆ ਕਢਿਆ ਤੇ ਰਸੋਈ ਦੇ ਸਟੋਰ ਵਿਚੋਂ ਸ਼ਰਾਬ ਦਾ ਇਕ

188 / 245
Previous
Next