Back ArrowLogo
Info
Profile

ਲੈ ਆਈ। ਤੇ ਜਮੇਈ ਗੋਰੀਨਿਚ ਇਕੋ ਸਾਹੇ ਸਾਰਾ ਮੱਟ ਪੀ ਗਿਆ ਤੇ ਇਕੋ ਬੁਰਕੀ ਵਿਚ ਭੂਆ ਬੋਲਦ ਨਿਗਲ ਗਿਆ ਤੇ ਫੇਰ ਉਹ ਹੋਰ ਵੀ ਖਿੜ ਪੁੜ ਗਿਆ।

ਓਏ ਮਾਂ. ਹੁਣ ਮੈਂ ਕੀਹਦੇ ਨਾਲ ਹਸਾਂ ਖੇਡਾਂ. ਮੈਂ ਤਾਸ਼ ਕੀਹਦੇ ਨਾਲ ਖੇਡਾਂ ?"

ਮੈਂ ਤੈਨੂੰ ਕੋਈ ਲਿਆ ਤਾਂ ਦੇਵਾਂ ਜੀਹਦੇ ਨਾਲ ਤੂੰ ਹੱਸੇ ਖੇਡਾਂ, ਤਾਸ ਦੀਆਂ ਬਾਜ਼ੀਆਂ ਲਾਵੇ. ਪਰ ਮੈਨੂੰ ਡਰ ਲਗਦੈ ਕਿਤੇ ਤੂੰ ਉਹਨੂੰ ਕੁਝ ਆਖੇ ਨਾ।"

ਤਾਂ ਫੇਰ ਸੱਦ ਲਿਆ ਮਾਂ, ਡਰ ਨਾ। ਮੈਂ ਕਿਸੇ ਨੂੰ ਕੁਝ ਨਹੀਂ ਆਖਦਾ। ਮੇਰਾ ਤਾਸ਼ ਖੇਡਣ ਨੂੰ ਬੜਾ ਜੀਅ ਕਰਦੈ, ਕੋਈ ਮੰਜ ਮੇਲਾ ਕਰਨ ਨੂੰ।"

"ਠੀਕ ਏ, ਬੱਚਿਆ, ਆਪਣੀ ਗੱਲ ਯਾਦ ਰੱਖੀ, " ਬਾਬਾ-ਯਾਗਾ ਨੇ ਜਵਾਬ ਦਿੱਤਾ ਤੇ ਉਹ ਉਠ ਕੇ ਚਲੀ ਗਈ ਤੋਂ ਭੋਰੇ ਦਾ ਬੂਹਾ ਖੋਹਲ ਦਿੱਤਾ।

'ਉਪਰ ਆ ਜਾ, ਛੋਟੇ ਇਵਾਨ ਹੁਸ਼ਿਆਰ ਜਵਾਨ। ਆਪਣੇ ਮੇਜ਼ਬਾਨ ਕੋਲ ਬਹਿ ਤੇ ਉਹਦੇ ਨਾਲ ਤਾਸ਼ ਖੇਡ।"

ਤੇ ਉਹ ਮੇਜ਼ ਦੁਆਲੇ ਬਹਿ ਗਏ, ਅਤੇ ਜਮੇਈ ਗੋਰੀਨਿਚ ਨੇ ਆਖਿਆ :

"ਆਪਾਂ ਏਦਾਂ ਖੇਡੀਏ ਪਈ ਜਿਹੜਾ ਜਿੱਤ ਜਾਵੇ ਉਹ ਹਾਰਨ ਵਾਲੇ ਨੂੰ ਖਾ ਲਵੇ।"

ਸਾਰੀ ਰਾਤ ਉਹ ਖੇਡਦੇ ਰਹੇ ਤੇ ਬਾਬਾ-ਯਾਗਾ ਨੇ ਆਪਣੇ ਮਹਿਮਾਨ ਦੀ ਮਦਦ ਕੀਤੀ, ਤੇ ਪਹੁ ਫੁਟਣ ਵੇਲੇ ਛੋਟੇ ਇਵਾਨ ਨੇ ਬਾਜ਼ੀ ਜਿੱਤ ਲਈ।

ਤੇ ਫੇਰ ਜ਼ਮੇਈ ਗੋਰੀਨਿਚ ਨੇ ਉਹਦਾ ਤਰਲਾ ਕੀਤਾ :

"ਥੋੜਾ ਚਿਰ ਸਾਡੇ ਕੋਲ ਹੋਰ ਠਹਿਰ ਜਾ ਤੇ ਮੈਂ ਹਾਰੀ ਬਾਜ਼ੀ ਜਿੱਤ ਲਵਾਂ।" ਤੇ ਉਹ ਓਥੋਂ ਉਡ ਗਿਆ। ਏਧਰ ਛੋਟਾ ਇਵਾਨ ਹੁਸ਼ਿਆਰ ਜਵਾਨ ਘੂਕ ਸੁਤਾ ਤੇ ਬਾਬਾ- ਯਾਗਾ ਕੋਲੋ ਉਹਨੇ ਚੰਗਾ ਚੋਖਾ ਖਾਧਾ।

ਸੂਰਜ ਅਸਤੇ ਜਮੇਈ ਗੋਰੀਨਿਚ ਮੁੜ ਆਇਆ, ਤੇ ਉਹਨੇ ਇਕ ਭੁੰਨਿਆ ਹੋਇਆ ਬੋਲਦ ਖਾਧਾ ਅਤੇ ਡੇੜ ਮੱਟ ਸ਼ਰਾਬ ਦਾ ਪੀਤਾ ਤੇ ਫੇਰ ਆਖਿਆ:

"ਚਲ ਆ ਹੁਣ ਖੇਡੀਏ, ਤੇ ਮੈਂ ਆਪਣੀ ਹਾਰੀ ਬਾਜ਼ੀ ਜਿੱਤ ਲਵਾਂ।"

ਪਰ ਜ਼ਮੇਈ ਗੋਰੀਨਿਚ ਸਾਰੀ ਰਾਤ ਸੁੱਤਾ ਨਹੀਂ ਸੀ ਤੇ ਸਾਰੀ ਦਿਹਾੜੀ ਦੁਨੀਆਂ ਵਿਚ ਉਡਦਾ ਫਿਰਿਆ ਸੀ। ਇਸ ਕਰਕੇ ਛੇਤੀ ਹੀ ਉਹ ਉੱਘਣ ਲਗ ਪਿਆ। ਅਤੇ ਛੋਟੇ ਇਵਾਨ ਨੇ ਬਾਬਾ- ਯਾਗਾ ਦੀ ਮਦਦ ਨਾਲ ਬਾਜ਼ੀ ਫੇਰ ਜਿੱਤ ਲਈ। ਤੇ ਜ਼ਮੇਈ ਗੋਰੀਨਿਚ ਫੇਰ ਆਖਣ ਲੱਗਾ :

"ਹੁਣ ਮੈਨੂੰ ਕੰਮ ਧੰਦੇ ਲਈ ਉਡ ਜਾਣਾ ਚਾਹੀਦੈ, ਪਰ ਤ੍ਰਿਕਾਲਾਂ ਨੂੰ ਆਪਾਂ ਤੀਜੀ ਬਾਜੀ ਖੇਡਾਂਗੇ।"

ਛੋਟੇ ਇਵਾਨ ਹੁਸ਼ਿਆਰ ਜਵਾਨ ਨੇ ਚੰਗੀ ਤਰ੍ਹਾਂ ਆਰਾਮ ਕੀਤਾ ਅਤੇ ਸੁਤਾ ਰਿਹਾ ਤੇ ਜਮੋਈ

189 / 245
Previous
Next