ਗੋਰੀਨਿਚ ਦੋ ਰਾਤਾਂ ਤੇ ਸੁੱਤਾ ਨਹੀਂ ਸੀ ਤੋਂ ਚੰਹੀ ਕੁੱਟੀ ਉਡਦਾ ਫਿਰਿਆ ਸੀ ਤੇ ਚੰਗੀ ਤਰ੍ਹਾਂ ਥੱਕਾ ਟੁੱਟਾ ਘਰ ਮੁੜਿਆ ਸੀ। ਉਹਨੇ ਭੁੰਨਿਆ ਹੋਇਆ ਬੋਲਦ ਖਾਧਾ ਤੇ ਸ਼ਰਾਬ ਦੇ ਦੋ ਮੱਟ ਪੀਤੇ ਤੇ ਆਪਣੇ ਮਹਿਮਾਨ ਨੂੰ ਸੱਦਿਆ :
"ਬਹਿ ਜਾ, ਸੁਹਣਿਆ ਗਭਰੂਆ, ਤੇ ਮੈਂ ਹਾਰੀਆਂ ਬਾਜ਼ੀਆਂ ਜਿੱਤ ਲਵਾਂਗਾ।"
ਪਰ ਉਹ ਬਹੁਤ ਥੱਕਾ ਹੋਇਆ ਸੀ ਤੇ ਉਹਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ ਤੇ ਸੁਣੱਖੇ ਗਭਰੂ ਨੇ ਤੀਜੀ ਵਾਰ ਛੇਤੀ ਹੀ ਬਾਜ਼ੀ ਜਿੱਤ ਲਈ।
ਜਮੇਈ ਗੋਰੀਨਿਚ ਬੜਾ ਡਰ ਗਿਆ ਤੇ ਉਸ ਨੇ ਆਪਣੇ ਗੋਡੇ ਟੇਕ ਲਏ ਤੇ ਰਹਿਮ ਕਰਨ ਲਈ ਤਰਲੇ ਕਰਨ ਲਗਾ :
"ਛੋਟੇ ਇਵਾਨ ਹੁਸ਼ਿਆਰ ਜਵਾਨ, ਮੈਨੂੰ ਨਾ ਖਾ, ਮੈਨੂੰ ਨਾ ਮਾਰ। ਤੂੰ ਜੋ ਆਖੇ ਮੈਂ ਕੰਮ ਕਰਾਂਗਾ।" ਤੇ ਫੇਰ ਉਸ ਨੇ ਆਪਣੀ ਮਾਂ ਅੱਗੇ ਗੋਡੇ ਟੇਕੇ ਤੇ ਉਹਦਾ ਵੀ ਤਰਲਾ ਕੀਤਾ:
"ਮਾਂ, ਏਹਨੂੰ ਆਖ ਮੈਨੂੰ ਬਖਸ਼ ਦੇਵੇ।"
ਤੇ ਬਿਲਕੁਲ ਏਹੋ ਗੱਲ ਸੀ ਜੋ ਛੋਟਾ ਇਵਾਨ ਚਾਹੁੰਦਾ ਸੀ।
"ਠੀਕ ਏ, ਜ਼ਮੇਈ ਗੋਰੀਨਿਚ। ਮੈਂ ਤੇਰੇ ਕੋਲੋਂ ਤਿੰਨ ਬਾਜ਼ੀਆਂ ਜਿੱਤੀਆਂ ਨੇ, ਪਰ ਜੇ ਤੂੰ ਮੈਨੂੰ ਤਿੰਨ ਅਜੂਬੇ -ਆਪੇ-ਵਜਦੀ ਗੁਸਲੀ, ਨਚਣ ਵਾਲਾ ਹੰਸ ਤੇ ਗਾਉਣ ਵਾਲੀ ਬਿੱਲੀ- ਦੇ ਦੇਵੇ, ਤਾਂ ਆਪਣਾ ਸਮਝੌਤਾ ਹੋ ਸਕਦਾ ਏ।"
ਜ਼ਮੇਈ ਗੋਰੀਨਿਚ ਖੁਸ਼ੀ ਨਾਲ ਖਿੜ ਖਿੜਾ ਕੇ ਹਸਿਆ, ਤੇ ਉਹ ਆਪਣੇ ਮਹਿਮਾਨ ਨੂੰ ਅਤੇ ਆਪਣੀ ਬੁਢੀ ਮਾਂ ਬਾਬਾ-ਯਾਗਾ ਨੂੰ ਜੱਫੀਆਂ ਪਾਉਣ ਲਗ ਪਿਆ।
"ਬੜੀ ਖੁਸ਼ੀ ਨਾਲ !" ਉਹ ਚੀਕਿਆ।" ਮੈਂ ਆਪਣੇ ਵਾਸਤੇ ਏਹਨਾਂ ਨਾਲੋਂ ਚੰਗੀਆਂ ਚੀਜ਼ਾਂ ਲਿਆ ਸਕਦਾਂ।"
ਤੇ ਉਹਨਾਂ ਨੇ ਇਕ ਸ਼ਾਨਦਾਰ ਦਾਅਵਤ ਕੀਤੀ ਤੇ ਜ਼ਮੇਈ ਗੋਰੀਨਿਚ ਨੇ ਛੋਟੇ ਇਵਾਨ ਦੀ ਰੱਜ ਕੇ ਟਹਿਲ ਸੇਵਾ ਕੀਤੀ ਤੇ ਉਹਨੂੰ ਆਪਣਾ ਭਰਾ ਆਖਿਆ। ਉਸ ਨੇ ਇਹ ਪੇਸ਼ਕਸ਼ ਵੀ ਕੀਤੀ ਕਿ ਉਹ ਉਸ ਨੂੰ ਘਰ ਛਡ ਆਵੇਗਾ।
"ਤੂੰ ਕਿਉਂ ਐਵੇ ਲੱਤਾਂ ਮਾਰੇ ਅਤੇ ਆਪੇ-ਵਜਦੀ ਗੁਸਲੀ, ਨਚਣ ਵਾਲੇ ਹੰਸ ਤੇ ਗਾਉਣ ਵਾਲੀ ਬਿੱਲੀ ਨੂੰ ਚੁੱਕੀ ਫਿਰੇ ? ਜਿਥੇ ਆਖੇ ਮੈਂ ਤੈਨੂੰ ਅੱਖ ਪਲਕਾਰੇ ਵਿਚ ਲਿਜਾ ਸਕਦਾ।"
"ਇਹ ਠੀਕ ਗੱਲ ਏ, ਪੁਤਰਾ, " ਬਾਬਾ-ਯਾਗਾ ਨੇ ਕਿਹਾ। " ਆਪਣੇ ਮਹਿਮਾਨ ਨੂੰ ਮੇਰੀ ਸਭ ਤੋਂ ਛੋਟੀ ਭੈਣ ਆਪਣੀ ਮਾਸੀ, ਕੋਲ ਛਡ ਆ। ਤੇ ਮੁੜਦਾ ਹੋਇਆ ਆਪਣੀ ਦੂਜੀ ਮਾਸੀ ਨੂੰ ਵੀ ਮਿਲਣਾ ਨਾ ਭੁਲੀ। ਉਹਨਾਂ ਦੋਹਾਂ ਨੂੰ ਤੈਨੂੰ ਵੇਖਿਆਂ ਬੜਾ ਚਿਰ ਹੋ ਗਿਆ।"
ਦਾਅਵਤ ਖਤਮ ਹੋਈ, ਅਤੇ ਛੋਟੇ ਇਵਾਨ ਨੇ ਆਪਣੇ ਅਜੂਬੇ ਲਏ। ਫੇਰ ਉਸ ਨੇ ਬਾਬਾ-