- ਨੂੰ ਅਲਵਿਦਾ ਆਖੀ, ਅਤੇ ਜ਼ਮੇਈ ਗੋਰੀਨਿਚ ਨੇ ਉਸ ਨੂੰ ਚੁਕਿਆ ਤੇ ਨੀਲੇ ਅਸਮਾਨ ਵਿਚ ਵੁੱਡ ਪਿਆ। ਇਕ ਘੰਟਾ ਵੀ ਨਹੀਂ ਬੀਤਿਆ ਹੋਣਾ ਕਿ ਉਹ ਸਭ ਤੋਂ ਛੋਟੀ ਬਾਬਾ-ਯਾਗਾ ਦੀ ਤੂੰਝ ਦੇ ਲਾਗੇ ਆ ਲੱਥਾ। ਝੁੱਗੀ ਦੀ ਮਾਲਕਣ ਭੱਜੀ ਭੱਜੀ ਡਿਉੜੀ ਵਿਚ ਆਈ, ਤੇ ਉਹਨਾਂ ਨੂੰ ਵੇਖ ਕੇ ਉਹ ਬੇਹੱਦ ਖੁਸ਼ ਹੋਈ।
ਛੋਟੇ ਇਵਾਨ ਹੁਸ਼ਿਆਰ ਜਵਾਨ ਨੇ ਕੋਈ ਵਕਤ ਜਾਇਆ ਨਹੀਂ ਕੀਤਾ ਸਗੋਂ ਓਸੇ ਵੇਲੇ ਆਪਣੀ ਸੁਨਹਿਰੀ ਅਯਾਲ ਵਾਲੀ ਘੋੜੀ ਉਤੇ ਕਾਠੀ ਪਾ ਲਈ। ਤੇ ਫੇਰ ਉਸ ਨੇ ਸਭ ਤੋਂ ਛੋਟੀ ਬਾਬਾ- ਕਰ ਤੇ ਉਹਦੇ ਭਣੇਵੇਂ ਜ਼ਮੇਈ ਗੋਰੀਨਿਚ ਤੋਂ ਵਿਦਾ ਲਈ ਤੇ ਆਪਣੀ ਜ਼ਾਰਸ਼ਾਹੀ ਨੂੰ ਵਾਪਸ ਮੁੜ ਪਿਆ।
ਕੁਝ ਚਿਰ ਮਗਰੋਂ ਛੋਟਾ ਇਵਾਨ ਘਰ ਆ ਗਿਆ ਤੇ ਸਾਰੇ ਅਜੂਬੇ ਸਹੀ ਸਲਾਮਤ ਲੈ ਆਇਆ। - ਵੇਲੇ ਜਾਰ ਦੇ ਘਰ ਮਹਿਮਾਨ ਆਏ ਹੋਏ ਸਨ : ਤਿੰਨ ਚਾਰ ਤੇ ਉਹਨਾਂ ਦੇ ਚਾਰਜਾਦੇ, ਤਿੰਨ -- ਤੇ ਉਹਨਾਂ ਦੇ ਰਾਜਕੁਮਾਰ ਅਤੇ ਨਾਲ ਮੰਤਰੀ ਤੇ ਨਵਾਬ।
ਸੁਣੱਖਾ ਗਭਰੂ ਕਮਰੇ ਵਿਚ ਆਇਆ ਤੇ ਉਸ ਨੇ ਆਪੇ-ਵਜਦੀ ਗੁਸਲੀ, ਨਚਣ ਵਾਲਾ ਸ ਤੇ ਗਾਉਣ ਵਾਲੀ ਬਿੱਲੀ ਜ਼ਾਰ ਦੇ ਹੱਥ ਫੜਾਏ। ਤੇ ਜ਼ਾਰ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਵਾਹ. ਛੋਟੇ ਇਵਾਨ, ਹੁਸ਼ਿਆਰ ਜਵਾਨ, ਇਸ ਵਾਰ ਤੂੰ ਮੇਰਾ ਬਹੁਤ ਚੰਗਾ ਕੰਮ ਸਵਾਰਿਐ। ਹਦੇ ਲਈ ਮੈਂ ਤੇਰੀ ਪ੍ਰਸੰਸਾ ਕਰਦਾ ਤੇ ਤੈਨੂੰ ਇਨਾਮ ਦੇਂਦਾ ਹਾਂ। ਹੁਣ ਤਾਈਂ ਤੂੰ ਮੇਰਾ ਵੱਡਾ ਸਾਈਸ ਹੈ ਅੱਜ ਤੋਂ ਤੂੰ ਮੇਰਾ ਕੋਂਸਲਰ ਹੋਇਓਂ।"
ਪਰ ਮੰਤਰੀਆਂ ਤੇ ਨਵਾਬਾਂ ਨੇ ਆਪਣੇ ਨੱਕ ਮੂੰਹ ਵੱਟੇ ਤੇ ਇਕ ਦੂਜੇ ਨਾਲ ਬੁੜਬੁੜ ਕੀਤੀ-
ਸਾਈਸ ਹੁਣ ਸਾਡੇ ਵਿਚ ਬੈਠਿਆ ਕਰੂ ! ਅਜਿਹੀ ਨਿਰਾਦਰੀ ! ਜ਼ਾਰ ਨੂੰ ਸਮਝ ਨਹੀਂ ਆਉਂਦੀ ਤੂੰਹ ਕੀ ਕਰ ਰਿਹੈ ?"
ਪਰ ਏਨੇ ਨੂੰ ਆਪੇ-ਵਜਦੀ ਗੁਸਲੀ ਤੇ ਇਕ ਧੁਨ ਛਿੜ ਪਈ. ਗਾਉਣ ਵਾਲੀ ਬਿੱਲੀ ਨੇ ਠਾਉਣਾ ਸ਼ੁਰੂ ਕੀਤਾ ਅਤੇ ਨਚਣ ਵਾਲੇ ਹੰਸ ਨੇ ਨਾਚ ਛੋਹ ਲਿਆ। ਤੇ ਅਜਿਹਾ ਰਾਗ ਰੰਗ ਛਿੜਿਆ ਤੇ ਨਵਾਬ ਮਹਿਮਾਨਾਂ ਵਿਚੋਂ ਕੋਈ ਵੀ ਬੈਠਾ ਨਾ ਰਹਿ ਸਕਿਆ ਸਗੋਂ ਸਾਰੇ ਨਚਣ ਲਗ ਪਏ।
ਵਕਤ ਬੀਤਦਾ ਗਿਆ, ਪਰ ਉਹ ਹਾਲੇ ਵੀ ਨੱਚੀ ਗਏ। ਨੱਚੀ ਗਏ। ਰਾਜਿਆਂ ਤੇ ਜ਼ਾਰਾਂ ਦੇ ਤਾਜ ਇਕ ਪਾਸੇ ਨੂੰ ਤਿਲਕ ਗਏ, ਤੇ ਉਹਨਾਂ ਦੇ ਰਾਜਕੁਮਾਰ ਤੇ ਜਾਰਜ਼ਾਦੇ ਨਾਚ ਵਿਚ ਭੁਆਟਣੀਆਂ ਤੇ ਭੁਆਟਣੀਆਂ ਲੈ ਰਹੇ ਸਨ। ਨਵਾਬਾਂ ਤੇ ਮੰਤਰੀਆਂ ਦੇ ਮੁੜ੍ਹਕੇ ਚੇਅ ਪਏ ਤੇ - ਚੜ੍ਹ ਗਏ, ਪਰ ਨਚਣੇ ਕੋਈ ਹਟ ਨਾ ਸਕਿਆ। ਤੇ ਅਖੀਰ ਜ਼ਾਰ ਨੇ ਆਪਣਾ ਹੱਥ ਹਿਲਾਇਆ = ਤਰਲਾ ਕੀਤਾ :
ਬੰਦ ਕਰ, ਛੋਟੇ ਇਵਾਨ, ਹੁਸ਼ਿਆਰ ਜਵਾਨ। ਬਥੇਰਾ ਹੋ ਗਿਆ। ਅਸੀਂ ਥੱਕ ਗਏ ਆਂ!"