ਸੋ ਸੁਣੱਖੇ ਗਭਰੂ ਨੇ ਤਿੰਨ ਅਜੂਬੇ ਥੈਲੇ ਵਿਚ ਪਾ ਲਏ ਤੇ ਸਾਰੇ ਸ਼ਾਂਤ ਹੋ ਗਏ।
ਤੇ ਜਿਥੇ ਕਿਸੇ ਨੂੰ ਥਾਂ ਲੱਭੀ ਸਾਰੇ ਮਹਿਮਾਨ ਬਹਿ ਗਏ ਤੇ ਬੈਠੇ ਹੋਕਣ ਤੇ ਲੰਮੇ ਲੰਮੇ ਸਾਹ ਲੈਣ ਲੱਗੇ।
"ਕਿਉਂ ਪਿਆਰਿਓ, ਵੇਖੀਆਂ ਦਾਅਵਤਾਂ ਵੇਖੀਆਂ ਰੌਣਕਾਂ ? ਏਹੋ ਜਿਹਾ ਰੌਣਕ ਮੇਲਾ ਕਦੇ ਵੇਖਿਆ ਤੁਸੀਂ ?"
ਤੇ ਸਾਰੇ ਬਦੇਸੀ ਮਹਿਮਾਨਾਂ ਨੂੰ ਜ਼ਾਰ ਨਾਲ ਈਰਖਾ ਹੋਈ, ਤੇ ਜ਼ਾਰ ਆਪ ਏਨਾ ਖੁਸ਼ ਏਨਾ ਖੁਸ਼ ਜਿੰਨਾ ਖੁਸ਼ ਕੋਈ ਹੋ ਸਕਦੇ।
"ਹੁਣ ਸਾਰੇ ਜਾਰ ਤੇ ਸਾਰੇ ਰਾਜੇ ਈਰਖਾ ਦੀ ਅੱਗ ਵਿਚ ਸੜਨਗੇ। ਉਹਨਾਂ ਵਿਚੋਂ ਕਿਸੇ ਕੋਲ ਵੀ ਏਹੋ ਜਿਹੇ ਅਜੂਬੇ ਨਹੀਂ। " ਉਸ ਨੇ ਸੋਚਿਆ।
ਪਰ ਉਹਦੇ ਨਵਾਬ ਤੇ ਮੰਤਰੀ ਬੈਠੇ ਇਕ ਦੂਜੇ ਨਾਲ ਬੁੜਬੁੜ ਕਰਦੇ ਰਹੇ :
'' ਜੇ ਏਸ ਤਰ੍ਹਾਂ ਹੀ ਚਲਦਾ ਰਿਹਾ, ਤਾਂ ਛੇਤੀ ਹੀ ਏਸ ਗੰਵਾਰ ਨੇ ਜਾਰਸ਼ਾਹੀ ਵਿੱਚ ਪਹਿਲਾ ਆਦਮੀ ਬਣ ਜਾਣੈ, ਅਤੇ ਏਹਨੇ ਰਾਜ ਦੇ ਸਾਰੇ ਦਫਤਰਾਂ ਵਿਚ ਆਪਣੇ ਪੇਂਡੂ ਗੰਵਾਰ ਰਿਸ਼ਤੇਦਾਰ ਬਹਾਲ ਦੇਣੇ ਨੇ। ਤੇ ਜੇ ਅਸਾਂ ਏਹਦੇ ਤੋਂ ਖਹਿੜਾ ਨਾ ਛੁਡਾਇਆ ਤਾਂ ਸਾਨੂੰ, ਨਵਾਬਾਂ ਨੂੰ, ਏਸ ਮੌਤ ਦੇ ਮੂੰਹ ਵਿਚ ਧੱਕ ਦੇਣੇ।"
ਤੇ ਅਗਲੇ ਦਿਨ ਨਵਾਬ ਤੇ ਮੰਤਰੀ ਇਕੱਠੇ ਜੁੜ ਬੈਠੇ ਤੇ ਜ਼ਾਰ ਦੇ ਨਵੇਂ ਕੌਸਲਰ ਦਾ ਫਸਤਾ ਵਢਣ ਦੀਆਂ ਸਬੀਲਾਂ ਸੋਚਣ ਲੱਗੇ । ਉਹ ਸੋਚਦੇ ਰਹੇ, ਸੋਚਦੇ ਰਹੇ ਤੇ ਅਖੀਰ ਇਕ ਬੁਢੇ ਰਜਵਾੜੇ ਨੇ ਸਲਾਹ ਦਿੱਤੀ :
"ਆਪਾਂ ਸ਼ਰਾਬੀ ਪੁਲਸੀਏ ਨੂੰ ਸੱਦੀਏ, ਉਹ ਏਹੋ ਜਿਹੀਆਂ ਗੱਲਾਂ ਵਿਚ ਪੁਰਾਣਾ ਪਾਪੀ ਏ।"
ਅਤੇ ਸ਼ਰਾਬੀ ਆਇਆ ਤੇ ਉਹਨੇ ਝੁਕ ਕੇ ਸਲਾਮ ਕੀਤਾ ਤੇ ਆਖਿਆ :
"ਸ੍ਰੀਮਾਨ ਮੰਤਰੀ ਤੇ ਨਵਾਬ ਸਾਹਿਬਾਨ, ਮੈਨੂੰ ਪਤਾ ਏ ਕਿ ਤੁਸੀਂ ਮੈਥੋਂ ਕੀ ਚਾਹੁੰਦੇ ਓ। ਜੇ ਤੁਸੀਂ ਸ਼ਰਾਬ ਦਾ ਅੱਧਾ ਮੱਟ ਦੇਂਦੇ ਓ, ਤਾਂ ਮੈਂ ਦਸਦਾਂ ਕਿ ਜ਼ਾਰ ਦੇ ਨਵੇਂ ਕੇਸਲਰ ਨੂੰ ਕਿਵੇਂ ਗਲੇ ਲਾਹੁਣਾ ਏ।"
"ਬੋਲ ਬੋਲ," ਨਵਾਬਾਂ ਤੇ ਮੰਤਰੀਆਂ ਨੇ ਆਖਿਆ, ਤੇ ਅੱਧਾ ਮਿੰਟ ਤੇਰਾ ਹੋਇਆ।
ਸ਼ੁਰੂ ਕਰਨ ਲਈ ਉਹਨਾਂ ਨੇ ਇਕ ਪਿਆਲਾ ਭਰ ਕੇ ਉਹਨੂੰ ਫੜਾਇਆ ਅਤੇ ਪੁਲਸੀਏ ਨੇ ਪਿਆਲਾ ਪੀ ਲਿਆ ਤੇ ਉਸ ਆਖਿਆ:
"ਸਾਡੇ ਜ਼ਾਰ ਨੂੰ ਠੰਡਾ ਹੋਇਆ ਚਾਲੀ ਵਰ੍ਹੇ ਹੋ ਗਏ ਨੇ। ਓਦੋਂ ਤੋਂ ਹੀ ਉਹਨੇ ਰੂਪਵੰਤੀ ਰਾਜਕੁਮਾਰੀ ਅਲੀਓਨਾ ਨਾਲ ਇਸ਼ਕ ਲੜਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ, ਪਰ ਸਦਾ ਨਾਕਾਮ ਰਿਹਾ। ਤਿੰਨ ਵਾਰ ਉਹਨੇ ਉਸ ਦੀ ਜਾਰਸ਼ਾਹੀ ਉਤੇ ਹਮਲਾ ਕੀਤਾ ਤੋ ਸਦਾ ਆਪਣੀਆਂ ਫੌਜਾਂ ਦਾ ਘਾਣ