ਕਰਵਾਇਆ ਪਰ ਤਾਕਤ ਨਾਲ ਵੀ ਉਹਨੂੰ ਜਿੱਤ ਨਾ ਸਕਿਆ। ਆਪਾਂ ਛੋਟੇ ਇਵਾਨ ਹੁਸ਼ਿਆਰ ਵਨ ਨੂੰ ਰੂਪਵੰਤੀ ਰਾਜਕੁਮਾਰੀ ਅਲੀਓਨਾ ਵੱਲ ਘਲਾਈਏ। ਇਕ ਵਾਰੀ ਉਹ ਗਿਆ, ਤਾਂ ਕਦੇ ਜੁੜਨ ਨਹੀਂ ਲਗਾ।"
ਨਵਾਬਾਂ ਤੇ ਮੰਤਰੀਆਂ ਨੇ ਹੌਸਲਾ ਕੀਤਾ, ਤੇ ਜਦੋਂ ਦਿਨ ਚੜ੍ਹਿਆ ਤਾਂ ਉਹ ਜ਼ਾਰ ਕੋਲ ਗਏ।
ਤੁਸੀਂ ਕੇਡੇ ਸਿਆਣੇ ਓ, ਹਜ਼ੂਰ, ਪਈ ਏਡਾ ਸਾਨਦਾਰ ਕੇਸਲਰ ਲਭ ਲਿਐ। ਜਿਹੜੇ ਉਹ ਲੈ ਕੇ ਆਇਆ ਏ, ਏਹਨਾਂ ਨੂੰ ਹਾਸਲ ਕਰਨਾ ਕੋਈ ਬੱਚਿਆਂ ਦੀ ਖੇਡ ਨਹੀਂ ਸੀ, ਹੁਣ ਉਹ ਫੜਾਂ ਮਾਰਦੈ ਕਿ ਉਹ ਤੁਹਾਨੂੰ ਰੂਪਵੰਤੀ ਰਾਜਕੁਮਾਰੀ ਅਲੀਓਨਾ ਲਿਆਕੇ ਦੇ ਸਕਦੈ।" –
ਜਦੋਂ ਜਾਰ ਨੇ ਰੂਪਵੰਤੀ ਰਾਜਕੁਮਾਰੀ ਅਲੀਓਨਾ ਦਾ ਨਾਂ ਸੁਣਿਆ ਤਾਂ ਉਹ ਆਰਾਮ ਨਾਲ ਭੈਣ ਨਾ ਰਹਿ ਸਕਿਆ, ਸਗੋਂ ਆਪਣੇ ਤਖਤ ਉਤੇ ਉਛਲਿਆ।
ਕੈਸਾ ਕਮਾਲ ਦਾ ਖਿਆਲ ਏ।" ਉਹ ਕੂਕਿਆ।" ਮੈਨੂੰ ਇਹ ਗੱਲ ਪਹਿਲੋਂ ਕਿਉਂ ਨਾ * ਰੂਪਵੰਤੀ ਰਾਜਕੁਮਾਰੀ ਅਲੀਓਨਾ ਦੇ ਮਗਰ ਭੇਜੇ ਜਾਣ ਵਾਲਾ ਠੀਕ ਉਹੋ ਹੀ ਆਦਮੀ ਏ।"
ਸੋ ਉਹਨੇ ਆਪਣੇ ਨਵੇਂ ਕੌਂਸਲਰ ਨੂੰ ਸੱਦਿਆ ਤੇ ਆਖਿਆ:
ਸੱਤਾਂ ਸਮੁੰਦਰਾਂ ਤੋਂ ਪਾਰ ਸਤਵੀਂ ਸ਼ਾਹੀ ਵਿਚ ਹੁਣੇ ਜਾ ਤੇ ਰੂਪਵੰਤੀ ਰਾਜਕੁਮਾਰੀ ਅਲੀਓਨਾ * ਲਿਆ ਕੇ ਦੇ।"
ਤੇ ਛੋਟੇ ਇਵਾਨ ਹੁਸ਼ਿਆਰ ਜਵਾਨ ਨੇ ਜਵਾਬ ਦਿੱਤਾ ।
ਪਰ . ਹਜ਼ੂਰ, ਉਹ ਕੋਈ ਆਪੇ-ਵਜਦੀ ਗੁਸਲੀ, ਜਾਂ ਨਚਣ ਵਾਲਾ ਹੰਸ ਜਾਂ ਗਾਉਣ ਵਾਲੀ ਬਣ ਤਾਂ ਨਹੀਂ। ਉਹਨੂੰ ਥੈਲੇ ਵਿਚ ਨਹੀਂ ਪਾਇਆ ਜਾ ਸਕਦਾ। ਤੇ ਨਾਲੇ, ਕੀ ਪਤੈ ਉਹ ਏਧਰ ਆਉਣਾ ਹੀ ਨਾ ਚਾਹੁੰਦੀ ਹੋਵੇ।"
ਪਰ ਜ਼ਾਰ ਨੇ ਆਪਣਾ ਪੈਰ ਧਰਤੀ ਤੇ ਮਾਰਿਆ। ਉਹਦੀ ਦਾੜ੍ਹੀ ਹਿੱਲੀ ਤੇ ਉਹਨੇ ਆਪਣੀਆਂ F ਹਵਾ ਵਿਚ ਲਹਿਰਾਈਆਂ।
ਤੂੰ ਮੇਰੀ ਗੱਲ ਮੰਨਦਾ ਨਹੀਂ ? ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ । ਜਿਵੇਂ ਮਰਜੀ ਆ ਉਹਨੂੰ ਤੇ ਕੇ ਆ। ਜੇ ਤੂੰ ਰੂਪਵੰਤੀ ਰਾਜਕੁਮਾਰੀ ਅਲੀਓਨਾ ਨੂੰ ਲੈ ਆਂਦਾ, ਤਾਂ ਮੈਂ ਤੈਨੂੰ ਇਕ ਸ਼ਹਿਰ ਦਾ ਰਾਜ ਦੇ ਦਿਆਂਗਾ, ਤੇ ਇਸ ਦੇ ਆਸ ਪਾਸ ਦੀ ਸਾਰੀ ਜ਼ਮੀਨ ਤੇ ਤੈਨੂੰ ਮੰਤਰੀ ਬਣਾ ਦਿਆਂਗਾ। = = ਲਿਆਂਦਾ - ਮੈਂ ਤੇਰਾ ਸਿਰ ਲਾਹ ਦਿਆਂਗਾ !"
ਜਦੋਂ ਉਹ ਜ਼ਾਰ ਕੋਲੋਂ ਆਇਆ ਤਾਂ ਛੋਟਾ ਇਵਾਨ ਉਦਾਸ ਸੋਚਾਂ ਵਿਚ ਡੁੱਬਾ ਹੋਇਆ ਸੀ। ਉਸ ਨੇ ਆਪਣੀ ਸੁਨਹਿਰੀ ਅਯਾਲ ਵਾਲੀ ਘੋੜੀ ਤੇ ਕਾਠੀ ਪਾਈ, ਤੇ ਘੋੜੀ ਨੇ ਉਹਨੂੰ ਪੁਛਿਆ :
ਮੇਰੇ ਮਾਲਕ, ਤੂੰ ਏਡਾ ਉਦਾਸ ਤੇ ਸੋਚਾਂ ਵਿਚ ਕਿਉਂ ਡੁੱਬਾ ਹੋਇਐ ? ਕੋਈ ਔਕੜ ਜਾਂ ਬਤ ਆ ਪਈ ਤੇਰੇ ਉਤੇ !"