Back ArrowLogo
Info
Profile

'' ਕੋਈ ਵੱਡੀ ਔਕੜ ਤਾਂ ਨਹੀਂ, ਪਰ ਏਹ ਕੋਈ ਖੁਸ਼ ਹੋਣ ਵਾਲੀ ਗੱਲ ਵੀ ਨਹੀਂ। ਜਾਰ ਨੇ ਮੈਨੂੰ ਆਖਿਐ ਕਿ ਮੈਂ ਰੂਪਵੰਤੀ ਰਾਜਕੁਮਾਰੀ ਅਲੀਓਨਾ ਉਹਨੂੰ ਲਿਆ ਕੇ ਦੇਵਾਂ । ਆਪ ਉਹਨੇ ਉਹਦੇ ਨਾਲ ਇਸ਼ਕ ਲੜਾਉਣ ਵਿਚ ਤਿੰਨ ਸਾਲ ਗੁਜ਼ਾਰੇ ਤੇ ਨਾਕਾਮ ਰਿਹਾ। ਉਹਨੂੰ ਜਿਤਣ ਲਈ ਉਹਨੇ ਤਿੰਨ ਲੜਾਈਆਂ ਲੜੀਆਂ ਪਰ ਜਿੱਤ ਨਾ ਸਕਿਆ, ਤੇ ਮੈਨੂੰ ਉਹ ਭੇਜਦੈ ਉਹਨੂੰ ਲੈ ਆਉਣ ਵਾਸਤੇ ਕੱਲੇ ਨੂੰ ਹੀ।"

"ਖੈਰ ਕੋਈ ਨਹੀਂ, ਏਹ ਕੋਈ ਬਹੁਤ ਮੁਸ਼ਕਲ ਗੱਲ ਨਹੀਂ" ਸੁਨਹਿਰੀ ਅਯਾਲ ਵਾਲੀ ਘੋੜੀ ਨੇ ਆਖਿਆ। " ਮੈਂ ਤੇਰੀ ਮਦਦ ਕਰੂੰ ਤੇ ਕਿਵੇਂ ਨਾ ਕਿਵੇਂ ਅਸੀਂ ਕਰ ਲਵਾਂਗੇ ਏਹ ਕੰਮ।"

ਛੋਟੇ ਇਵਾਨ ਨੇ ਤਿਆਰ ਹੁੰਦਿਆਂ ਬਹੁਤਾ ਚਿਰ ਨਹੀਂ ਲਾਇਆ ਤੇ ਛੇਤੀ ਹੀ ਉਹ ਤੁਰ ਪਿਆ। ਉਹਨੂੰ ਲੋਕਾਂ ਨੇ ਘੋੜੀ ਚੜ੍ਹਦਿਆਂ ਵੇਖਿਆ। ਪਰ ਉਹਨੂੰ ਉਥੋਂ ਜਾਂਦਿਆਂ ਕਿਸੇ ਨਹੀਂ ਵੇਖਿਆ।

ਪਤਾ ਨਹੀਂ ਕਿੱਨਾ ਕੁ ਲੰਮਾ ਪੈਂਡਾ ਮਾਰਿਆ ਹੋਵੇ, ਪਰ ਅਖੀਰ ਉਹ ਸਤਵੀਂ ਸ਼ਾਹੀ ਵਿਚ ਪਹੁੰਚ ਗਿਆ ਤੇ ਇਕ ਮਜ਼ਬੂਤ ਜੰਗਲੇ ਨੇ ਉਹਦਾ ਰਾਹ ਰੋਕ ਲਿਆ। ਪਰ ਉਹਦੀ ਸੁਨਹਿਰੀ ਅਯਾਲ ਵਾਲੀ ਘੋੜੀ ਸੰਖਿਆਂ ਹੀ ਇਹ ਜੰਗਲਾ ਟੱਪ ਗਈ, ਤੇ ਸੁਣੱਖਾ ਗਭਰੂ ਜਾਰ ਦੇ ਵਰਜਿਤ ਬਾਗ ਵਿਚ ਆਣ ਪਹੁੰਚਾ। ਤੇ ਫੇਰ ਸੁਨਹਿਰੀ ਅਯਾਲ ਵਾਲੀ ਘੋੜੀ ਨੇ ਆਖਿਆ "

ਮੈਂ ਸੋਨੇ ਦੇ ਸਿਓਆਂ ਵਾਲੇ ਇਕ ਰੁਖ ਦਾ ਰੂਪ ਧਾਰ ਲਊਂ ਤੇ ਤੂੰ ਮੇਰੇ ਓਹਲੇ ਲੁਕ ਜਾਵੀਂ। ਭਲਕੇ ਰੂਪਵੰਤੀ ਰਾਜਕੁਮਾਰੀ ਅਲੀਓਨਾ ਸੈਰ ਕਰਨ ਆਵੇਗੀ ਤੇ ਉਹ ਸੋਨੇ ਦਾ ਸਿਓ ਤੋੜਨਾ ਚਾਹੇਗੀ। ਜਦੋਂ ਉਹ ਨੇੜੇ ਆਵੇ ਤਾਂ ਤੂੰ ਖਲੋਤਾ ਨਾ ਰਹੀ, ਸਗੋਂ ਉਹਨੂੰ ਜੱਫਾ ਮਾਰ ਲਵੀਂ ਤੇ ਮੈਂ ਤਿਆਰ ਖੜੀ ਹੋਵਾਂਗੀ। ਬਸ ਇਕ ਮਿੰਟ ਵੀ ਢਿਲ ਨਾ ਕਰੀ-ਪਲਾਕੀ ਮਾਰ ਕੇ ਮੇਰੇ ਉਤੇ ਬੈਠੀ ਤੇ ਅਸੀਂ ਹਵਾ ਹੋ ਜਾਵਾਂਗੇ। ਤੇ ਯਾਦ ਰੱਖ, ਜੇ ਤੂੰ ਕੋਈ ਗਲਤੀ ਕਰ ਬੈਠਾ ਤਾਂ ਅਸੀਂ ਦੇਵੇ ਮਾਰੇ ਜਾਵਾਂਗੇ।"

ਅਗਲੇ ਦਿਨ ਰੂਪਵੰਤੀ ਰਾਜਕੁਮਾਰੀ ਅਲੀਓਨਾ ਵਰਜਿਤ ਬਾਗ ਵਿਚ ਸੈਰ ਕਰਨ ਆਈ। ਤੇ ਉਹਨੇ ਸੋਨੇ ਦੇ ਮਿਓਆਂ ਵਾਲਾ ਰੁਖ ਵੇਖਿਆ ਤੇ ਉਹਨੇ ਆਪਣੀਆਂ ਸਖੀਆਂ ਤੇ ਬਾਂਦੀਆਂ ਨੂੰ ਚੀਕ ਕੇ ਆਖਿਆ: "

ਵੇਖੋ ਨੀਂ, ਕੀ ਸੁਹਣਾ ਸਿਓਆਂ ਦਾ ਬੂਟਾ! ਤੇ ਏਹਦੇ ਸਿਓ ਸਾਰੇ ਸੋਨੇ ਦੇ! ਰਤਾ ਏਥੇ ਖਲੋਕੇ ਉਡੀਕਿਓ, ਮੈਂ ਇਕ ਸਿਓ ਤੋੜ ਲਿਆਵਾਂ।"

ਉਹ ਭੱਜੀ ਭੱਜੀ ਬੂਟੇ ਕੋਲ ਆਈ, ਤੇ ਛੋਟਾ ਇਵਾਨ ਛਾਲ ਮਾਰ ਕੇ ਪਤਾ ਨਹੀਂ ਕਿਥੋਂ ਆ ਨਿਕਲਿਆ ਤੇ ਉਹਨੇ ਰੂਪਵੰਤੀ ਰਾਜਕੁਮਾਰੀ ਅਲੀਓਨਾ ਦੇ ਹੱਥ ਫੜ ਲਏ। ਤੇ ਓਸੇ ਵੇਲੇ ਸਿਓਆ ਦਾ ਬੂਟਾ ਫੇਰ ਸੁਨਹਿਰੀ ਅਯਾਲ ਵਾਲੀ ਘੋੜੀ ਬਣ ਗਿਆ ਤੇ ਉਹਨੇ ਜ਼ਮੀਨ ਉਤੇ ਆਪਣੇ ਖੁਰ

ਖਟਕਾਏ ਤੇ ਉਸ ਨੂੰ ਛੇਤੀ ਕਰਨ ਦਾ ਇਸ਼ਾਰਾ ਕੀਤਾ। ਤੇ ਸੁਣਖਾ ਗਭਰੂ ਪਲਾਕੀ ਮਾਰ ਕੇ ਕਾਠੀ ਏਤੇ ਜਾ ਬੈਠਾ ਤੇ ਇਸ ਤੋਂ ਮਗਰੋਂ ਸਖੀਆਂ ਤੇ ਬਾਂਦੀਆਂ ਨੂੰ ਉਹ ਵਿਖਾਈ ਹੀ ਨਹੀਂ ਦਿੱਤੇ।

ਔਰਤਾਂ ਚਾਂਗਰਾਂ ਮਾਰ ਉਠੀਆਂ ਪਹਿਰੇਦਾਰ ਭੱਜੇ ਆਏ, ਪਰ ਰਾਜਕੁਮਾਰੀ ਉਥੇ ਕਿਧਰੇ ਵੀ ਨਹੀਂ ਸੀ। ਜਦੋਂ ਜਾਰ ਨੇ ਇਹ ਗੱਲ ਸੁਣੀ ਤਾਂ ਉਹਨੇ ਆਪਣੇ ਘੋੜਸਵਾਰਾਂ ਨੂੰ ਹਰ ਪਾਸੇ ਉਹਨਾਂ ਦਾ ਪਿਛਾ ਕਰਨ ਭਜਾਇਆ। ਪਰ ਉਹ ਸਾਰੇ ਦੇ ਸਾਰੇ ਹੀ ਅਗਲੇ ਦਿਨ ਖਾਲੀ ਹੱਥ ਵਾਪਸ ਆ ਗਏ। ਉਹਨਾਂ ਨੇ ਆਪਣੇ ਘੋੜੇ ਭਜਾ ਭਜਾ ਕੇ ਮਾਰ ਛੱਡੋ ਸਨ ਪਰ ਰਾਜਕੁਮਾਰੀ ਤੇ ਉਸ ਨੂੰ ਉਧਾਲਣ ਵਾਲਾ ਉਹਨਾਂ ਨੂੰ ਕਿਤੇ ਨਜਰ ਨਾ ਆਏ।

ਓਧਰ ਛੋਟਾ ਇਵਾਨ ਹੁਸ਼ਿਆਰ ਜਵਾਨ ਕਈ ਧਰਤੀਆਂ ਪਾਰ ਕਰ ਆਇਆ ਤੇ ਕਈ ਝੀਲਾਂ ਤੇ ਦਰਿਆਵਾਂ ਨੂੰ ਆਪਣੇ ਪਿੱਛੇ ਛਡ ਆਇਆ।

ਪਹਿਲਾਂ ਤਾਂ ਰੂਪਵੰਤੀ ਰਾਜਕੁਮਾਰੀ ਅਲੀਓਨਾ ਨੇ ਆਪਣੇ ਆਪ ਨੂੰ ਛੁਡਾਉਣ ਲਈ ਹੱਥ ਪੈਰ -ਰੋ. ਪਰ ਫੇਰ ਉਸ ਨੇ ਇਹ ਸਭ ਬੰਦ ਕਰ ਦਿੱਤਾ ਤੇ ਰੋਣ ਲਗ ਪਈ। ਉਹ ਚਾਰ ਹੰਝੂ ਕੇਰਦੀ. ਤੇ ਫੇਰ ਉਸ ਜਵਾਨ ਵੱਲ ਵੇਖਦੀ ਫੇਰ ਰੋਣ ਲਗਦੀ, ਤੇ ਫੇਰ ਉਹਦੇ ਵੱਲ ਵੇਖਣ ਲਗ ਪੈਂਦੀ। ਦੂਜੇ ਦਿਨ ਉਹ ਉਹਦੇ ਨਾਲ ਗੱਲਾਂ ਕਰਨ ਲਗ ਪਈ-

ਦੱਸ ਖਾਂ ਮੈਨੂੰ ਪ੍ਰਦੇਸੀਆ, ਤੂੰ ਕੌਣ ਏ, ਤੇ ਕਿਥੋਂ ਆਇਆ ਏ ? ਤੇਰਾ ਆਪਣਾ ਦੇਸ ਕਿਹੜਾ ਏ, ਤੇ ਤੇਰੇ ਸਾਕ ਸੰਬੰਧੀ ਕੌਣ ਨੇ ਤੇ ਤੇਰਾ ਨਾਂ ਕੀ ਏ ?"

'ਮੇਰਾ ਨਾਂ ਇਵਾਨ ਏ, ਤੇ ਲੋਕ ਮੈਨੂੰ ਛੋਟਾ ਇਵਾਨ ਹੁਸ਼ਿਆਰ ਜਵਾਨ ਕਰਕੇ ਬੁਲਾਉਂਦੇ ਤੇ ਮੈਂ ਫਲਾਣੀ ਫਲਾਣੀ ਜ਼ਾਰਸ਼ਾਹੀ ਵਿਚੋਂ ਆਇਆ, ਤੇ ਮੇਰੇ ਮਾਪੇ ਕਿਸਾਨ ਨੇ।"

ਦੱਸ ਫੇਰ, ਛੋਟੇ ਇਵਾਨ ਹੁਸ਼ਿਆਰ ਜਵਾਨ ਮੈਨੂੰ ਤੂੰ ਆਪਣੇ ਆਪ ਉਧਾਲਿਐ ਜਾਂ ਕਿਸੇ ਦੇ ਹੁਕਮ ਨਾਲ ?"

ਮੈਨੂੰ ਜ਼ਾਰ ਨੇ ਹੁਕਮ ਦਿੱਤਾ ਸੀ ਕਿ ਤੈਨੂੰ ਚੁਕ ਲਿਆਵਾਂ।" ਉਹਨੇ ਆਖਿਆ। ਰੂਪਵੰਤੀ ਰਾਜਕੁਮਾਰੀ ਅਲੀਓਨਾ ਨੇ ਆਪਣੇ ਹੱਥਾਂ ਨੂੰ ਮਰੋੜਾ ਚਾੜਿਆ ਤੇ ਉਹ ਕੁਰਲਾ ਉਠੀ : "ਮੈਂ ਓਸ ਬੁਢੇ ਮੂਰਖ ਨਾਲ ਕਦੇ ਵਿਆਹ ਨਾ ਕਰਾਂ! ਉਹ ਤਿੰਨ ਵਰ੍ਹੇ ਮੇਰੇ ਉਤੇ ਡੇਰੇ ਸੁਟਦਾ ਰਿਹਾ ਤੇ ਮੇਰਾ ਦਿਲ ਨਾ ਜਿੱਤ ਸਕਿਆ। ਉਸ ਨੇ ਮੇਰੀ ਚਾਰਸ਼ਾਹੀ ਉਤੇ ਤਿੰਨ ਵਾਰ ਚੜ੍ਹਾਈ ਕੀਤੀ ਤੇ ਆਪਣੀਆਂ ਬੇਅੰਤ ਫੌਜਾਂ ਦਾ ਘਾਣ ਕਰਵਾਇਆ ਤੇ ਮੈਨੂੰ ਜਿੱਤ ਨਾ ਸਕਿਆ, ਤੇ ਉਹ ਹੁਣ ਵੀ ਮੈਨੂੰ ਪ੍ਰਾਪਤ ਨਹੀਂ ਕਰ ਸਕਣ ਲੱਗਾ।"

ਸੁਣੱਖਾ ਗਭਰੂ ਇਹ ਬੋਲ ਸੁਣਕੇ ਬੜਾ ਖੁਸ਼ ਹੋਇਆ, ਪਰ ਉਹ ਬੋਲਿਆ ਕੁਝ ਨਾ ਤੇ ਉਹਨੇ ਸਿਰਫ ਆਪਣੇ ਮਨ ਵਿਚ ਸੋਚਿਆ-

ਜੇ ਕਿਤੇ ਏਹੇ ਜਿਹੀ ਮੇਰੀ ਵਹੁਟੀ ਹੋਵੇ!"

194 / 245
Previous
Next