ਕੁਝ ਚਿਰ ਹੋਰ ਲੰਘਿਆ ਤਾਂ ਉਹਦੇ ਆਪਣੇ ਦੇਸ਼ ਦੀ ਧਰਤੀ ਨਜ਼ਰ ਆਉਣ ਲੱਗੀ। ਬੁਢੇ ਜ਼ਾਰ ਨੇ ਇਹ ਸਾਰੇ ਦਿਨ ਬਾਰੀ ਵਿਚ ਹੀ ਬਿਤਾਏ ਤੋ ਛੋਟੇ ਇਵਾਨ ਨੂੰ ਆਉਂਦਿਆਂ ਵੇਖਦਾ ਰਿਹਾ।
ਜਿਵੇਂ ਹੀ ਸੁਣੱਖਾ ਗਭਰੂ ਸ਼ਹਿਰ ਦੇ ਨੇੜੇ ਆਇਆ, ਜ਼ਾਰ ਪਹਿਲਾਂ ਹੀ ਮਹਿਲ ਦੇ ਵੱਡੇ ਬਾਹਰਲੇ ਬੂਹੇ ਅੱਗੇ ਉਹਦੀ ਉਡੀਕ ਵਿਚ ਖੜਾ ਸੀ। ਅਜੇ ਉਸ ਵਿਹੜੇ ਵਿਚ ਕਦਮ ਰਖਿਆ ਹੀ ਸੀ ਕਿ ਜਾਰ ਤੇਜ਼ੀ ਨਾਲ ਪੌੜੀਆਂ ਉਤਰਿਆ ਤੇ ਰੂਪਵੰਤੀ ਰਾਜਕੁਮਾਰੀ ਅਲੀਓਨਾ ਨੂੰ ਕਾਠੀ ਤੋਂ ਉਤਾਰਿਆ ਤੇ ਉਹਦੇ ਗੋਰੇ ਗੋਰੇ ਹੱਥਾਂ ਨੂੰ ਫੜ ਲਿਆ। "
ਏਨੇ ਵਰ੍ਹੇ ਮੈਂ ਤੇਰੀ ਮੁਹੱਬਤ ਹਾਸਲ ਕਰਨ ਲਈ ਆਪਣੇ ਬੰਦੇ ਭੇਜਦਾ ਰਿਹਾ ਤੇ ਆਪ ਜਾਂਦਾ ਰਿਹਾ, " ਉਸ ਨੇ ਆਖਿਆ, " ਤੇ ਤੂੰ ਸਦਾ ਇਨਕਾਰ ਹੀ ਕੀਤਾ। ਪਰ ਹੁਣ ਤਾਂ ਤੈਨੂੰ ਮੇਰੇ ਨਾਲ ਵਿਆਹ ਕਰਨਾ ਹੀ ਪਉ । '
ਅਲੀਓਨਾ ਨਿੰਮ੍ਹਾ ਨਿੰਮ੍ਹਾ ਮੁਸਕਾਈ ਤੇ ਜਵਾਬ ਵਿਚ ਬੋਲੀ :
ਹਜ਼ੂਰ, ਮੈਨੂੰ ਸਫਰ ਦਾ ਬੇਕਵਾਂ ਲਾਹੁਣ ਦਿਓ, ਤੇ ਫੇਰ ਵਿਆਹ ਦੀਆਂ ਗੱਲਾਂ ਛੇੜਿਓ।"
" ਸੋ ਜ਼ਾਰ ਭੱਜਾ ਭੱਜਾ ਗਿਆ ਤੇ ਉਹਨੇ ਸੇਵਕਾਵਾਂ, ਦਾਸੀਆਂ ਤੇ ਨੌਕਰਾਣੀਆਂ ਨੂੰ ਵਾਜਾਂ ਮਾਰੀਆਂ।
"ਮੇਰੀ ਪਿਆਰੀ ਮਹਿਮਾਨ ਦੇ ਕਮਰੇ ਵਿਚ ਸਭ ਕੁਝ ਤਿਆਰ, ਠੀਕ ਠਾਕ ਏ ?"
'ਚਿਰੋਕਣਾ ਈ, ਹਜ਼ੂਰ।"
"ਠੀਕ ਏ, ਸਮਝ ਲਓ ਫੇਰ ਉਸ ਨੇ ਤੁਹਾਡੀ ਰਾਣੀ ਬਣਨਾ ਏ, ਸੋ ਉਹਦੇ ਹਰ ਹੁਕਮ ਦਾ ਪਾਲਣ ਕਰੋ ਤੇ ਉਹਨੂੰ ਕਿਸੇ ਚੀਜ਼ ਦਾ ਵਿਗੋਚਾ ਨਾ ਆਵੇ !"
ਫੇਰ ਸੇਵਕਾਵਾਂ, ਦਾਸੀਆਂ ਤੇ ਨੌਕਰਾਣੀਆਂ ਨੇ ਰਾਜਕੁਮਾਰੀ ਨੂੰ ਬਾਹੇ ਫੜਿਆ ਤੇ ਉਹਦੇ ਕਮਰੇ ਵਿਚ ਲੈ ਗਈਆਂ। ਤੇ ਜਾਰ ਨੇ ਛੋਟੇ ਇਵਾਨ ਹੁਸ਼ਿਆਰ ਜਵਾਨ ਨੂੰ ਆਖਿਆ :
"ਸ਼ਾਬਾਸ਼, ਇਵਾਨ ! ਏਸ ਸੇਵਾ ਬਦਲੇ ਤੂੰ ਮੇਰਾ ਪ੍ਰਧਾਨ ਮੰਤਰੀ ਬਣੇਗਾ ਅਤੇ ਮੈਂ ਤਿੰਨ ਸ਼ਹਿਰ ਤੇ ਉਹਨਾਂ ਦੇ ਆਸ ਪਾਸ ਦੀ ਜ਼ਮੀਨ ਤੈਨੂੰ ਇਨਾਮ ਵਿਚ ਦੇਵਾਂਗਾ।"
ਇਕ ਦਿਨ ਬੀਤਿਆ, ਦੋ ਦਿਨ ਬੀਤੇ ਤੇ ਜਾਰ ਹੋਰ ਵੀ ਬੇਚੈਨ ਰਹਿਣ ਲੱਗਾ। ਉਹ ਤਾਂ ਵਿਆਹ ਕਰਾਉਣ ਲਈ ਸਧਰਾਇਆ ਹੋਇਆ ਸੀ। ਇਸ ਕਰਕੇ ਰੂਪਵੰਤੀ ਰਾਜਕੁਮਾਰੀ ਅਲੀਓਨਾ ਕੋਲ ਆਇਆ ਤੇ ਉਸ ਨੂੰ ਆਖਿਆ:
"ਕਿਹੜੇ ਦਿਨ ਅਸੀਂ ਮਹਿਮਾਨਾਂ ਨੂੰ ਬੁਲਾਵਾਂਗੇ, ਕਿਹੜੇ ਦਿਹਾੜੇ ਅਸੀਂ ਗਿਰਜੇ ਚਲਾਂਗੇ ?" ਪਰ ਉਹਨੇ ਜਵਾਬ ਦਿੱਤਾ :
" ਪਰ ਮੈਂ ਕਿਵੇਂ ਕਰਵਾ ਸਕਦੀ ਆਂ ਵਿਆਹ ਜਦੋਂ ਮੇਰੇ ਕੋਲ ਮੇਰੀ ਵਿਆਹ ਦੀ ਮੁੰਦਰੀ ਨਹੀਂ ਅਤੇ ਮੇਰੀ ਆਪਣੀ ਬੱਘੀ ਨਹੀਂ ?"