"ਹੱਛਾ, ਜੇ ਏਹ ਗੱਲ ਏ," ਜ਼ਾਰ ਨੇ ਆਖਿਆ, " ਤਾਂ ਮੇਰੇ ਕੋਲ ਮੇਰੀ ਜਾਰਸ਼ਾਹੀ ਵਿਚ ਢੇਰ ਸਾਰੀਆਂ ਬੱਘੀਆਂ ਨੇ ਤੇ ਮੁੰਦਰੀਆਂ ਨੇ। ਉਹਨਾਂ ਵਿਚੋ ਜਿਹੜੀ ਮਰਜ਼ੀ ਏ ਚੁਣ ਲੈ। ਜੇ ਤੈਨੂੰ ਏਹਨਾਂ ਵਿਚੋ ਕੋਈ ਪਸੰਦ ਨਾ ਆਵੇ, ਤਾਂ ਅਸੀਂ ਦੂਤ ਭੇਜ ਕੇ ਸਮੁੰਦਰ ਪਾਰ ਮੰਗਵਾ ਸਕਦੇ ਆਂ।
"ਨਹੀਂ, ਹਜ਼ੂਰ, ਮੈਂ ਆਪਣੀ ਬੱਘੀ ਤੇ ਬਿਨਾਂ ਕਿਸੇ ਹੋਰ ਵਿਚ ਬਹਿਕੇ ਗਿਰਜੇ ਨਹੀਂ ਜਾਣਾ ਤੇ ਆਪਣੀ ਮੁੰਦਰੀ ਤੋਂ ਬਿਨਾਂ ਕੋਈ ਹੋਰ ਮੁੰਦਰੀ ਪਾਕੇ ਮੈਂ ਵਿਆਹ ਨਹੀ ਕਰਾਉਣਾ।"
ਸੋ ਜਾਰ ਨੇ ਪੁਛਿਆ:
'ਤੇ ਉਹ ਕਿਥੇ ਪਈਆਂ ਨੇ, ਤੇਰੀ ਬੱਘੀ ਤੇ ਤੇਰੀ ਮੁੰਦਰੀ ?"
"ਮੇਰੀ ਮੁੰਦਰੀ ਮੇਰੇ ਸਫਰ ਤੇ ਲਿਜਾਣ ਵਾਲੇ ਟਰੰਕ ਵਿਚ ਪਈ ਏ, ਸਫਰ ਤੇ ਲਿਜਾਣ ਵਾਲਾ ਟਰੰਕ ਮੇਰੀ ਬੱਘੀ ਵਿਚ ਤੋਂ ਮੇਰੀ ਬੱਘੀ ਬੂਯਾਨ ਟਾਪੂ ਦੇ ਨੇੜੇ, ਡੂੰਘੇ ਸਮੁੰਦਰ ਵਿਚ। ਓਥੇ ਪਈਆਂ ਮੇਰੀ ਬੱਘੀ ਤੇ ਮੇਰੀ ਵਿਆਹ ਦੀ ਮੁੰਦਰੀ। ਤੇ ਜਿੰਨਾ ਚਿਰ ਤੂੰ ਇਹ ਨਹੀਂ ਲਿਆਉਂਦਾ। ਓਨਾ ਚਿਰ ਵਿਆਹ ਦੀ ਗੱਲ ਨਾ ਕਰਨਾ ਹੀ ਚੰਗਾ।"
ਜਾਰ ਨੇ ਆਪਣਾ ਤਾਜ ਲਾਹਿਆ ਤੇ ਆਪਣੀ ਧੌਣ ਤੇ ਖੁਰਕਿਆ।
ਪਰ ਸਮੁੰਦਰ ਹੇਠੋਂ ਤੇਰੀ ਬੱਘੀ ਮੈਂ ਕਿਵੇਂ ਲਿਆਵਾਂ ? "
"ਏਹ ਗੱਲ ਮੇਰੇ ਸੋਚਣ ਦੀ ਨਹੀਂ। ਜਿਵੇਂ ਜੀਅ ਆਵੇ ਕਰੋ।"
ਤੇ ਉਹ ਹਵਾ ਵਾਂਗ ਆਪਣੇ ਕਮਰੇ ਵਿਚ ਚਲੀ ਗਈ।
ਤੇ ਜ਼ਾਰ ਇਕੱਲਾ ਬੈਠਾ ਰਹਿ ਗਿਆ। ਉਹ ਬੈਠਾ ਰਿਹਾ, ਬੈਠਾ ਰਿਹਾ ਤੇ ਸੋਚਦਾ ਰਿਹਾ, ਸੋਚਦਾ ਰਿਹਾ ਤੇ ਅਖੀਰ ਉਹਨੂੰ ਛੋਟੇ ਇਵਾਨ ਹੁਸ਼ਿਆਰ ਜਵਾਨ ਦਾ ਚੇਤਾ ਆਇਆ।
"ਏਹੋ ਬੰਦਾ ਏ ਜਿਹੜਾ ਮੈਨੂੰ ਮੁੰਦਰੀ ਤੋ ਬੱਘੀ ਲਿਆਕੇ ਦੇਵੇਗਾ !"
ਸੋ ਉਹਨੇ ਛੋਟੇ ਇਵਾਨ ਨੂੰ ਤੁਰਤ ਸੱਦ ਭੇਜਿਆ ਤੇ ਉਸ ਨੂੰ ਆਖਿਆ:
ਮੇਰੇ ਵਫਾਦਾਰ ਸੇਵਕ, ਛੋਟੇ ਇਵਾਨ ਹੁਸ਼ਿਆਰ ਜਵਾਨ, ਲੈ ਸੁਣ ਮੈਂ ਜੋ ਕਹਿੰਦਾ ਹਾਂ। ਆਪੇ - ਵਜਦੀ ਗੁਸਲੀ, ਨਚਣ ਵਾਲਾ ਹੰਸ ਤੇ ਗਾਉਣ ਵਾਲੀ ਬਿੱਲੀ ਮੈਨੂੰ ਤੇਰੇ ਬਿਨਾਂ ਕੋਈ ਨਾ ਲਿਆ ਕੇ ਦੇ ਸਕਿਆ। ਫੇਰ ਤੂੰ ਹੀ ਮੈਨੂੰ ਰੂਪਵੰਤੀ ਰਾਜਕੁਮਾਰੀ ਅਲੀਓਨਾ ਲਿਆਕੇ ਦਿੱਤੀ । ਹੁਣ ਇਕ ਹੋਰ ਤੀਜਾ ਕੰਮ ਵੀ ਕਰ— ਮੈਨੂੰ ਉਹਦੀ ਵਿਆਹ ਵਾਲੀ ਮੁੰਦਰੀ ਤੇ ਬੱਘੀ ਲਿਆ ਦੇ। ਇਹ ਮੁਦਰੀ ਉਹਦੇ ਸਫਰ ਤੇ ਲਿਜਾਣ ਵਾਲੇ ਟਰੰਕ ਵਿਚ ਪਈ ਏ, ਤੇ ਸਫਰ ਤੇ ਲਿਜਾਣ ਵਾਲਾ ਟਰੰਕ ਉਹਦੀ ਬੱਘੀ ਵਿਚ, ਤੇ ਉਹਦੀ ਬੱਘੀ- ਬੂਯਾਨ ਟਾਪੂ ਦੇ ਨੇੜੇ ਸਮੁੰਦਰ ਹੇਠਾਂ, ਤੇ ਇਹ ਸਭ ਚੀਜ਼ਾਂ ਤੈਨੂੰ ਮੇਰੀ ਖਾਤਰ ਲਿਆਉਣੀਆਂ ਪੈਣੀਆਂ ਨੇ । ਜੇ ਤੂੰ ਮੈਨੂੰ ਮੁੰਦਰੀ ਤੇ ਬੱਘੀ ਲਿਆ ਦਿੱਤੀ ਤਾਂ ਮੈਂ ਤੈਨੂੰ ਆਪਣੀ ਜਾਰਸਾਹੀ ਦੇ ਤੀਜੇ ਹਿੱਸੇ ਦਾ ਮਾਲਕ ਬਣਾ ਦਿਆਂਗਾ।"
ਛੋਟੇ ਇਵਾਨ ਹੁਸਿਆਰ ਜਵਾਨ ਨੇ ਆਖਿਆ: