ਲੂੰਬੜ ਤੇ ਬਘਿਆੜ
ਇਕ ਸੀ ਬੁਢਾ ਤੇ ਇਕ ਸੀ ਉਹਦੀ ਵਹੁਟੀ। ਬੁਢੇ ਨੇ ਆਪਣੀ ਵਹੁਟੀ ਨੂੰ ਆਖਿਆ: "ਮੈਨੂੰ ਥੋੜੇ ਜਿਹੇ ਪੂੜੇ ਪਕਾ ਦੇ, ਭਲੀਏ ਲੋਕੇ, ਤੇ ਮੈਂ ਬਰਫ-ਗੱਡੀ ਨੂੰ ਘੋੜਾ ਜੋੜ ਲਵਾਂ। ਮੈਂ ਮੱਛੀਆਂ ਫੜਨ ਚਲਿਆਂ।"
ਬੁਢੇ ਨੇ ਢੇਰ ਸਾਰੀਆਂ ਮੱਛੀਆਂ ਫੜੀਆਂ। ਉਹਦੀ ਸਾਰੀ ਗੱਡੀ ਮੱਛੀਆਂ ਨਾਲ ਭਰ ਗਈ। ਘਰ ਨੂੰ ਮੁੜਦਿਆਂ ਅਚਾਨਕ ਉਹਦੀ ਨਜ਼ਰ ਇਕ ਲੂੰਬੜ ਤੇ ਪਈ ਜਿਹੜਾ ਗੇਂਦ ਵਾਂਗ ਕੱਠਾ ਹੋਇਆ ਰਾਹ ਵਿਚ ਪਿਆ ਸੀ।
ਬੁੱਢਾ ਆਪਣੀ ਬਰਫ-ਗੱਡੀ ਤੋਂ ਉਤਰਿਆ ਤੇ ਲੂੰਬੜ ਕੋਲ ਗਿਆ, ਪਰ ਲੂੰਬੜ ਟਸ ਤੋਂ ਮਸ ਨਹੀਂ ਹੋਇਆ। ਉਹ ਇਉਂ ਪਿਆ ਸੀ ਜਿਵੇ ਮੁਰਦਾ ਹੋਵੇ। ''ਕਮਾਲ ਦੀ ਚੀਜ਼ ਲਭ ਪਈ! ਹੁਣ ਮੇਰੀ ਘਰਵਾਲੀ ਆਪਣੇ ਗਰਮ ਕੋਟ ਨੂੰ ਕਾਲਰ ਲਵਾ ਲਏਗੀ।"
ਸੋ ਉਹਨੇ ਲੂੰਬੜ ਨੂੰ ਚੁਕਿਆ ਤੇ ਬਰਫ-ਗੱਡੀ ਉਤੇ ਰਖ ਲਿਆ, ਤੇ ਆਪ ਉਹ ਘੋੜੇ ਦੇ ਨਾਲ ਨਾਲ ਪੈਦਲ ਤੁਰ ਪਿਆ।