ਪਰ ਲੂੰਬੜ ਆਪਣੇ ਮੌਕੇ ਦੀ ਤਾੜ ਵਿਚ ਸੀ ਤੇ ਉਹ ਚੁਪ ਚਾਪ ਮੱਛੀਆਂ ਨੂੰ ਇਕ ਇਕ ਕਰਕੇ, ਬਰਫ-ਗੱਡੀ ਵਿਚੋ ਹੇਠਾਂ ਸੁੱਟਣ ਲਗ ਪਿਆ।
ਜਦੋਂ ਉਹਨੇ ਸਾਰੀਆਂ ਮੱਛੀਆਂ ਹੇਠਾਂ ਸੁੱਟ ਲਈਆਂ, ਉਹ ਆਪ ਵੀ ਮਲਕੜੇ ਜਿਹੇ ਖਿਸਕ ਗਿਆ।
ਬੁਢੇ ਨੇ ਜਿਵੇਂ ਹੀ ਘਰ ਵਿਚ ਪੈਰ ਪਾਇਆ ਉਹਨੇ ਆਪਣੀ ਵਹੁਟੀ ਨੂੰ ਵਾਜ ਮਾਰੀ:
ਭਲੀਏ ਲੋਕੇ, ਮੈਂ ਤੇਰੇ ਗਰਮ ਕੋਟ ਵਾਸਤੇ ਇਕ ਵਧੀਆ ਕਾਲਰ ਲੈ ਆਇਆਂ ।"
ਬੁਢੜੀ ਬਰਫ-ਗੱਡੀ ਕੋਲ ਪਹੁੰਚੀ, ਪਰ ਉਥੇ ਕੱਖ ਵੀ ਨਹੀਂ ਸੀ— ਨਾ ਕੋਈ ਮੱਛੀ ਨਾ ਕਾਲਰ, ਕੱਖ ਵੀ ਨਾ। ਉਹ ਬੁਢੇ ਨੂੰ ਡਾਂਟਣ ਲਗ ਪਈ।
ਤੂੰ ਉਤਾ ! ਤੂੰ ਝੁਡੂਆ ਕਿਸੇ ਥਾਂ ਦਿਆ! ਤੂੰ ਮੈਨੂੰ ਝੇਡਾਂ ਕਰਦਾ ਏ !"
ਫੇਰ ਬੁਢੇ ਨੂੰ ਸਮਝ ਆ ਗਈ ਕਿ ਲੂੰਬੜ ਮਰਿਆ ਹੋਇਆ ਬਿਲਕੁਲ ਨਹੀਂ ਸੀ। ਉਹ ਬੜਾ ਦੁਖੀ ਹੋਇਆ, ਪਰ ਜੋ ਹੋ ਗਿਆ ਸੀ ਉਸ ਨੂੰ ਹੁਣ ਬਦਲਿਆ ਨਹੀਂ ਸੀ ਜਾ ਸਕਦਾ।
ਉਧਰ ਲੂੰਬੜ ਨੇ ਸੜਕ ਤੋਂ ਸਾਰੀਆਂ ਮੱਛੀਆਂ ਕੱਠੀਆਂ ਕਰਕੇ ਇਕ ਢੇਰ ਲਾ ਲਿਆ ਤੇ ਰਾਤ ਦਾ ਖਾਣਾ ਖਾਣ ਬਹਿ ਗਿਆ। ਓਧਰੋਂ ਇਕ ਬਘਿਆੜ ਆ ਗਿਆ।
" ਬੜੀ ਭੁਖ ਲਗੀ ਆ ਭਰਾਵਾ। ਮੇਰੀ ਜਾਚੇ, ਤੂੰ ਵੀ ਖਾ ਹੀ ਰਿਹਾ ਏ।"
ਮੇਰੇ ਕੋਲ ਜੋ ਖਾਣ ਨੂੰ ਏ, ਮੇਰੀ ਆਪਣੀ ਖਾਤਰ ਏ। ਤੇ ਮੈਂ ਇਹ ਕੱਲਾ ਹੀ ਖਾਉਂ, ਤੂੰ ਕਿਰਪਾ ਕਰ।"
ਮੈਨੂੰ ਇਕ ਨਿੱਕੀ ਜਿਹੀ ਮੱਛੀ ਵੀ ਨਹੀਂ ਦਏਗਾ ?"
"ਨਹੀਂ, ਬਿਲਕੁਲ ਨਹੀਂ। ਆਪ ਜਾ ਕੇ ਫੜ ਲੈ ਮੱਛੀਆਂ।"
"ਪਰ ਮੈਨੂੰ ਤਾਂ ਮੱਛੀਆਂ ਫੜਨ ਦੀ ਜਾਚ ਨਹੀਂ ਆਉਂਦੀ।"
"ਵਾਹ, ਜੇ ਮੈਂ ਫੜ ਸਕਦਾਂ, ਤੂੰ ਜ਼ਰੂਰ ਹੀ ਫੜ ਸਕਦੇ। ਦਰਿਆ ਤੇ ਚਲਾ ਜਾ. ਭਰਾਵਾ ਬਰਵ ਵਿੱਚ ਮਘੋਰਾ ਕਰਕੇ ਆਪਣੀ ਪੂਛ ਅੰਦਰ ਲਮਕਾ ਦੇ ਤੇ ਆਖੀ ਜਾ ਂ ਘੁਟ ਕੇ ਹੱਥ ਮਛੀਏ ਪਾ, ਸੁ ਕਰਕੇ ਬਾਹਰ ਆ ਜਾ ! ਘੁਟ ਕੇ ਹੱਥ ਮੱਛੀਏ ਪਾ, ਸ੍ਵੈ ਕਰਕੇ ਬਾਹਰ ਆ ਜਾ !' ਤੇ ਮੱਛੀ ਤੇਰੀ ਪੂਛ ਨੂੰ ਘੁਟ ਕੇ ਫੜ ਲਵੇਗੀ । ਜਿੰਨਾ ਬਹੁਤਾ ਚਿਰ ਬੈਠਾ ਰਹੇਗਾ, ਓਨੀਆਂ ਬਹੁਤੀਆਂ ਮੱਛੀਆਂ ਫੜ ਲਵੇਗਾ।"
ਸੋ ਬਘਿਆੜ ਦਰਿਆ ਤੇ ਚਲਾ ਗਿਆ। ਉਹਨੇ ਆਪਣੀ ਪੂਛ ਬਰਫ ਦੇ ਮਘੇਰੇ ਵਿਚ ਲਮਕਾ ਦਿੱਤੀ ਤੇ ਉਥੇ ਬਹਿ ਗਿਆ। ਉਹ ਮੁੜ ਮੁੜ ਕੇ ਏਹੋ ਆਖੀ ਜਾ ਰਿਹਾ ਸੀ :