"ਘੁਟ ਕੇ ਹੱਥ ਮਛੀਏ ਪਾ,
ਸੁੱ ਕਰਕੇ ਬਾਹਰ ਆ ਜਾ !
ਘੁਟ ਕੇ ਹੱਥ ਮਛੀਏ ਪਾ,
ਸੁ ਕਰਕੇ ਬਾਹਰ ਆ ਜਾ ! "
ਅਤੇ ਲੂੰਬੜ ਬਘਿਆੜ ਦੇ ਆਸੇ ਪਾਸੇ ਫਿਰੀ ਜਾਵੇ ਤੇ ਗੁਣਗੁਣਾਈ ਜਾਵੇ :
"ਕਰੋ ਤਾਰਿਓ ਤਿਲਮਿਲ ਝਿਲਮਿਲ
ਯਖ ਕਰੋ ਬਘਿਆੜ ਦੀ ਪੂਛਲ !"
" ਤੂੰ ਕੀ ਬੁੜ ਬੁੜ ਕਰਦਾ ਏਂ, ਭਰਾਵਾ। ਬਘਿਆੜ ਨੇ ਲੂੰਬੜ ਨੂੰ ਪੁਛਿਆ।
"ਮੈਂ ਦੁਆ ਕਰ ਰਿਹਾ ਕਿ ਤੋਰੀ ਪੂਛ ਨਾਲ ਬਹੁਤ ਸਾਰੀਆਂ ਮੱਛੀਆਂ ਆ ਜਾਣ। ਲੂੰਬੜ ਨੇ ਆਖਿਆ, ਤੇ ਫੇਰ ਗੁਣਗੁਣਾਉਣ ਲਗ ਪਿਆ :
" ਕਰੋ ਤਾਰਿਓ ਝਿਲਮਿਲ ਤਿਲਮਿਲ
ਯਖ ਕਰੇ ਬਘਿਆੜ ਦੀ ਪੂਛਲ !"
ਬਘਿਆੜ ਸਾਰੀ ਰਾਤ ਬਰਫ ਦੇ ਮਘੇਰੇ ਕੋਲ ਬੈਠਾ ਰਿਹਾ ਅਤੇ ਯਕੀਨ ਜਾਣੇ ਉਹਦੀ ਪੂਛ ਜੰਮ ਕੇ ਬਰਫ ਹੋ ਗਈ। ਦਿਨ ਚੜਿਆ ਤਾਂ ਉਹਨੇ ਉਠਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਕੋਲੋਂ ਉਠਿਆ ਨਾ ਗਿਆ। " ਵਾਹ, ਕਿੰਨੀਆਂ ਮੱਛੀਆਂ ਮੈਂ ਫੜ ਲਈਆਂ।" ਉਹਨੇ ਸੋਚਿਆ। " ਮੈਥੋਂ ਤਾਂ ਇਹ ਬਾਹਰ ਨਹੀਂ ਖਿੱਚੀਆਂ ਜਾਂਦੀਆਂ।"
ਏਨੇ ਨੂੰ ਇਕ ਔਰਤ ਬਾਲਟੀਆਂ ਚੁੱਕੀ ਪਾਣੀ ਲੈਣ ਆ ਗਈ। "ਬਘਿਆੜ, ਬਘਿਆੜ !" ਉਹ ਚਾਂਗਰਾਂ ਮਾਰਨ ਲੱਗੀ । ਮਾਰੋ ਬਘਿਆੜ ਨੂੰ।"
ਬਘਿਆੜ ਨੇ ਬਥੇਰਾ ਜ਼ੋਰ ਲਾਇਆ ਪਰ ਉਹਦੇ ਕੋਲੋਂ ਆਪਣੀ ਪੂਛ ਬਾਹਰ ਨਾ ਖਿੱਚੀ ਗਈ। ਔਰਤ ਨੇ ਆਪਣੀਆਂ ਬਾਲਟੀਆਂ ਓਥੇ ਰੱਖੀਆਂ ਤੇ ਆਪਣੀ ਵਹਿੰਗੀ ਲੈਕੇ ਉਹਦੇ ਵੱਲ ਹੋ ਗਈ। ਔਰਤ ਨੇ ਬੀਘਆੜ ਨੂੰ ਕੁਟਣਾ ਸ਼ੁਰੂ ਕਰ ਦਿੱਤਾ। ਉਹ ਕੁਟਦੀ ਰਹੀ, ਕੁਟਦੀ ਰਹੀ ਤੇ ਬਘਿਆੜ ਦਾ ਆਪਣਾ ਆਪ ਧੂਹ ਧੂਹ ਕੇ ਸਾਹ ਚੜ੍ਹ ਗਿਆ। ਉਹ ਬੜਾ ਹਫ ਗਿਆ ਤੇ ਅਖੀਰ ਉਹਦੀ ਪੂਛ ਬਾਹਰ ਆ ਗਈ ਤੇ ਉਹ ਉਥੋਂ ਪਤੇਤੋੜ ਹੋ ਗਿਆ।