Back ArrowLogo
Info
Profile

ਰਤਾ ਸਹਾਰਾ ਕਰ, ਭਰਾਵਾ ਲੂੰਬੜਾ, " ਉਹਨੇ ਆਪਣੇ ਆਪ ਨੂੰ ਆਖਿਆ, " ਤੈਨੂੰ ਕੀਤੀ ਦਾ ਫਲ ਚਖਾਉਂ।"

ਹੁਣ ਕੀ ਹੋਇਆ ਕਿ ਲੂੰਬੜ ਦੱਬੇ ਪੈਰੀਂ ਉਸ ਝੁੱਗੀ ਵਿਚ ਜਾ ਵੜਿਆ ਜਿਥੇ ਇਹ ਔਰਤ ਰਹਿੰਦੀ ਸੀ। ਉਹਦੀ ਪਰਾਤ ਵਿਚੋਂ ਢਿੱਡ ਭਰਕੇ ਉਹਦੀ ਤੌਣ ਖਾ ਲਈ, ਕੁਝ ਗੁੰਨ੍ਹਿਆ ਆਟਾ ਸਿਰ ਮੂੰਹ ਤੇ ਮਲ ਲਿਆ ਤੇ ਫੇਰ ਭਜ ਗਿਆ, ਜਾ ਕੇ ਸੜਕ ਤੇ ਟੇਢਾ ਹੋ ਗਿਆ ਤੇ ਲੰਮਾ ਪਿਆ। ਹੂੰਘਣ ਲਗ ਪਿਆ।

ਓਧਰੋ ਬਘਿਆੜ ਆ ਗਿਆ ਤੇ ਆਖਣ ਲੱਗਾ: '' ਚੰਗੀ ਜਾਚ ਦੱਸੀ ਤੂੰ ਮੱਛੀਆਂ ਫੜਨ ਦੀ, ਭਰਾਵਾ ਲੂੰਬੜਾ? ਵੇਖ, ਮੇਰਾ ਅੰਗ ਅੰਗ ਨੀਲਾ ਕਾਲਾ ਹੋਇਆ ਪਿਐ।"

ਤੇ ਲੂੰਬੜ ਨੇ ਆਖਿਆ: "ਓਹ, ਭਰਾਵਾ ਤੇਰੀ ਤਾਂ ਪੂਛ ਹੀ ਗਈ, ਪਰ ਤੇਰਾ ਸਿਰ ਤਾਂ ਬਚਿਆ ਰਿਹਾ, ਮੇਰਾ ਤਾਂ ਕਚੂਮਰ ਨਿਕਲ ਗਿਆ। ਵੇਖ, ਮਾਰ ਮਾਰ ਕੇ ਮੇਰੀ ਮਿੱਡ ਕੱਢ ਛਡੀ ਉਹਨਾਂ ਨੇ, ਤੇ ਮੈਂ ਤਾਂ ਹੁਣ ਆਖਰੀ ਸਾਹਾਂ ਤੇ ਆਂ।

"ਇਹ ਗੱਲ ਏ ਭਰਾਵਾ," ਬਘਿਆੜ ਨੇ ਆਖਿਆ।" ਚੜ੍ਹ ਮੇਰੇ ਕੰਧਾੜੇ ਤੇ ਮੈਂ ਤੈਨੂੰ ਲੈ ਚਲਦਾਂ, ਵਿਚਾਰਿਆ।"

ਲੂੰਬੜ ਬਘਿਆੜ ਦੇ ਕੰਧਾੜੇ ਚੜ੍ਹ ਬੈਠਾ ਤੇ ਉਹ ਤੁਰ ਪਏ।

ਲੂੰਬੜ ਬਘਿਆੜ ਦੇ ਕੰਧਾੜੇ ਚੜਿਆ ਜਾਂਦਾ ਸੀ ਅਤੇ ਗੁਣਗੁਣਾਈ ਜਾਂਦਾ ਸੀ :

ਇਕ ਰੋਗੀ ਦੀ ਕੰਡ ਦੇ ਉਤੇ

ਤੰਦਰੁਸਤ ਨੇ ਕਾਠੀ ਪਾਈ,

ਇਕ ਰੋਗੀ ਦੀ ਕੰਡ ਦੇ ਉਤੇ

ਤੰਦਰੁਸਤ ਨੇ ਕਾਠੀ ਪਾਈ !"

" ਇਹ ਕੀ ਬੁੜ ਬੁੜ ਕਰਦਾ ਏ, ਭਰਾਵਾ ? " ਬਘਿਆੜ ਨੇ ਪੁਛਿਆ।

"ਇਹ ਭਰਾਵਾ ਟੂਣਾ ਏ ਤੇਰੀ ਪੀੜ ਖਿਚਣ ਦਾ, " ਲੂੰਬੜ ਨੇ ਆਖਿਆ, ਅਤੇ ਫੇਰ ਗੁਣਗੁਣਾਉਣ ਲਗ ਪਿਆ :

"ਇਕ ਰੋਗੀ ਦੀ ਕੰਡ ਦੇ ਉਤੇ

ਤੰਦਰੁਸਤ ਨੇ ਕਾਠੀ ਪਾਈ,

ਇਕ ਰੋਗੀ ਦੀ ਕੰਡ ਦੇ ਉਤੇ

ਤੰਦਰੁਸਤ ਨੇ ਕਾਠੀ ਪਾਈ ! "

22 / 245
Previous
Next