


ਲੂੰਬੜ ਤੇ ਸਾਰਸ
ਲੂੰਬੜ ਤੇ ਸਾਰਸ ਦੀ ਗੂੜ੍ਹੀ ਦੋਸਤੀ ਹੋ ਗਈ।
ਇਕ ਦਿਨ ਲੂੰਬੜ ਨੇ ਸਾਰਸ ਨੂੰ ਰੋਟੀ ਦਾ ਸੱਦਾ ਦੇਣ ਦਾ ਫੈਸਲਾ ਕੀਤਾ।
"ਆ, ਮੇਰੇ ਘਰ ਰੋਟੀ ਖਾ, ਪਿਆਰੇ ਦੋਸਤ, " ਉਸ ਨੇ ਆਖਿਆ। "ਮੈਂ ਤੈਨੂੰ ਸ਼ਾਨਦਾਰ ਦਾਅਵਤ ਦਿਆਂਗਾ।"
ਸੋ ਸਾਰਸ ਦਾਅਵਤ ਖਾਣ ਚਲਾ ਗਿਆ। ਲੂੰਬੜ ਨੇ ਥੋੜਾ ਜਿਹਾ ਦਲੀਆ ਚਾੜਿਆ ਹੋਇਆ ਸੀ ਜਿਹੜਾ ਉਸ ਨੇ ਇਕ ਪਲੇਟ ਵਿਚ ਪਾ ਲਿਆ। ਉਸ ਨੇ ਪਲੇਟ ਰੱਖੀ ਤੇ ਆਪਣੇ ਪ੍ਰਾਹੁਣੇ ਨੂੰ ਪਿਆਰ ਨਾਲ ਆਖਿਆ : "ਮੈਨੂੰ ਆਸ ਏ ਕਿ ਤੈਨੂੰ ਸਵਾਦ ਲਗੂ, ਦੋਸਤ। ਮੈਂ ਆਪਣੇ ਹੱਥੀਂ ਪਕਾਇਐ।"
ਸਾਰਸ ਨੇ ਆਪਣੀ ਤਿੱਖੀ ਚੁੰਝ ਨਾਲ ਪਲੇਟ ਵਿੱਚ ਠੱਗੇ ਮਾਰੇ, ਪਰ ਉਹ ਇਕ ਬੁਰਕੀ ਵੀ ਦਲੀਆ ਨਾ ਖਾ ਸਕਿਆ।
ਓਧਰ ਲੂੰਬੜ ਓਨਾ ਚਿਰ ਦਲੀਆ ਚੱਟੀ ਗਿਆ ਜਿੰਨਾ ਚਿਰ ਉਹ ਸਾਰਾ ਮੁਕ ਨਹੀ ਗਿਆ।