

ਫੇਰ ਉਹ ਬੋਲਿਆ: "ਮੈਨੂੰ ਅਫਸੋਸ ਏ, ਪਿਆਰੇ, ਮੇਰੇ ਕੋਲ ਹੋਰ ਕੁਝ ਵੀ ਨਹੀਂ ਤੇਰੇ ਅੱਗੇ ਰਖਣ ਨੂੰ।"
ਤੇ ਸਾਰਸ ਨੇ ਜਵਾਬ ਦਿੱਤਾ : '' ਫਿਰ ਵੀ ਤੇਰਾ ਸੁਕਰੀਆ। ਬਥੇਰਾ ਖਾ ਲਿਐ ਮੈਂ। ਹੁਣ ਤੂੰ ਆਵੀਂ ਮੇਰੇ ਘਰ ਰੋਟੀ ਖਾਣ।"
ਅਗਲੇ ਦਿਨ ਲੂੰਬੜ ਸਾਰਸ ਦੇ ਘਰ ਗਿਆ। ਸਾਰਸ ਨੇ ਖਾਣ ਵਾਸਤੇ ਥੋੜਾ ਜਿਹਾ ਸੂਪ ਬਣਾਇਆ ਸੀ ਜਿਹੜਾ ਉਸ ਨੇ ਤੰਗ ਮੂੰਹ ਵਾਲੇ ਇਕ ਜੱਗ ਵਿੱਚ ਪਰੋਸ ਦਿੱਤਾ। ਸਾਰਸ ਨੇ ਆਖਿਆ :
ਹਿੰਮਤ ਕਰ, ਦੋਸਤ। ਮੈਨੂੰ ਅਫਸੋਸ ਏ ਦਸਦਿਆਂ ਕਿ ਮੇਰੇ ਕੋਲ ਏਹੋ ਕੁਝ ਹੀ ਏ।"
ਲੂੰਬੜ ਨੇ ਜੱਗ ਨਾਲ ਆਪਣਾ ਨੱਕ ਰਗੜਿਆ, ਜੱਗ ਨੂੰ ਚੱਟਿਆ ਤੇ ਇਸ ਨੂੰ ਸੁਰੜ ਸੁਰੜ ਕਰਕੇ ਸੰਘਿਆ, ਪਰ ਉਹ ਇਕ ਭੋਰਾ ਵੀ ਸੂਪ ਨਾ ਖਾ ਸਕਿਆ। ਉਹਦਾ ਨੱਕ ਏਡਾ ਵੱਡਾ ਸੀ ਕਿ ਜੱਗ ਵਿਚ ਉਹ ਮੂੰਹ ਨਹੀ ਸੀ ਮਾਰ ਸਕਦਾ।
ਪਰ ਸਾਰਸ ਚੁੰਝਾਂ ਮਾਰੀ ਗਿਆ ਤੇ ਅਖੀਰ ਉਸ ਨੇ ਸਾਰਾ ਸੂਪ ਚਟਮ ਕਰ ਲਿਆ।
ਅਫਸੋਸ ਏ, ਦੋਸਤਾ। ਪਰ ਮੇਰੇ ਕੋਲ ਹੋਰ ਕੁਝ ਹੈ ਨਹੀਂ ਤੇਰੇ ਅੱਗੇ ਰਖਣ ਨੂੰ।"
ਲੂੰਬੜ ਬੜਾ ਨਾਰਾਜ਼ ਸੀ। ਉਹ ਸੋਚ ਕੇ ਆਇਆ ਸੀ ਕਿ ਅੱਜ ਉਹ ਏਨਾ ਖਾ ਲਵੇਗਾ ਜੋ ਹਫਤਾ ਭਰ ਖਾਣ ਦੀ ਲੋੜ ਨਾ ਪਵੇ, ਪਰ ਹੁਣ ਉਹ ਪਹਿਲਾਂ ਨਾਲੋਂ ਵੀ ਬਹੁਤਾ ਭੁਖਾ ਵਾਪਸ ਆਇਆ ਸੀ। ਇਹਨੂੰ ਕਹਿੰਦੇ ਨੇ ਇੱਟ ਦਾ ਜਵਾਬ ਪੱਥਰ।
ਅਤੇ ਇਹਦੇ ਨਾਲ ਹੀ ਲੂੰਬੜ ਤੇ ਸਾਰਸ ਦੀ ਦੋਸਤੀ ਦਾ ਭੋਗ ਪੈ ਗਿਆ।