


ਲਕੜ-ਲੱਤਾ ਰਿੱਛ
ਇਕ ਵਾਰ ਇਕ ਬੁਢਾ ਤੇ ਉਹਦੀ ਵਹੁਟੀ ਰਹਿੰਦੇ ਸਨ।
ਉਹਨਾਂ ਨੇ ਬੇੜੇ ਜਿਹੇ ਗੋਂਗਲੂ ਬੀਜੇ. ਤੇ ਇਕ ਚੰਦਰਾ ਰਿੱਛ ਉਹਨਾਂ ਦੀ ਚੋਰੀ ਕਰਨ ਲਗ ਪਿਆ। ਇਕ ਦਿਨ ਬੁਢਾ ਬਾਹਰ ਆਪਣੇ ਗੋਗਲੂਆਂ ਤੇ ਝਾਤੀ ਮਾਰਨ ਗਿਆ ਤੇ ਕੀ ਵੇਖਦਾ ਹੈ !-
ਕਿੰਨੇ ਸਾਰੇ ਗੋਗਲ੍ਹ ਪੁਟੇ ਹੋਏ ਨੇ ਤੇ ਥਾਂ ਥਾਂ ਖਿੰਡੇ ਹੋਏ ਨੇ।
ਉਹ ਘਰ ਆਇਆ ਤੇ ਆਕੇ ਸਾਰੀ ਗੱਲ ਬੁਢੀ ਨੂੰ ਦੱਸੀ।" ਇਹ ਕਾਰਾ ਭਲਾ ਕੀਹਦਾ ਹੋ ਸਕਦੈ ? " ਉਹ ਬੋਲੀ। ਜੇ ਗੋਗਲੂ ਪੁਟਣ ਵਾਲਾ ਕੋਈ ਆਦਮ ਜਾਤ ਦਾ ਹੁੰਦਾ, ਤਾਂ ਉਹ ਇਹਨਾਂ ਨੂੰ ਲੈ ਜਾਂਦਾ। ਹੋਵੇ ਨਾ ਹੋਵੇ ਤਾਂ ਇਹ ਰਿੱਛ ਦੀ ਸ਼ਰਾਰਤ ਏ। ਜਾ ਭਲਿਆ ਲੋਕਾ, ਚੋਰ ਚਕਾਰ ਦਾ ਧਿਆਨ ਰੱਖ।"
ਬੁਢੇ ਨੇ ਇਕ ਟਕੂਆ ਚੁਕਿਆ ਤੇ ਰਾਤ ਭਰ ਪਹਿਰਾ ਦੇਣ ਲਈ ਬਾਹਰ ਚਲਾ ਗਿਆ। ਉਹ ਟਹਿਣੀਆਂ ਦੀ ਵਾੜ ਦੇ ਕੋਲ ਕਰਕੇ ਪੈ ਗਿਆ ਤੇ ਚੂਹੇ ਵਾਂਗ ਦੜ ਵੱਟ ਰੱਖੀ। ਚਾਨਚੱਕ ਇਕ ਰਿੱਛ ਆਇਆ ਤੇ ਗੋਗਲੂ ਪੁਟਣ ਲੱਗ ਪਿਆ।
ਉਹਨੇ ਮਗਰਾ ਸਾਰਾ ਗੈਂਗਲੂ ਪੁਟ ਸੁੱਟੇ ਤੇ ਵਾੜ ਟਪ ਕੇ ਵਾਪਸ ਮੁੜ ਪਿਆ।