

ਬੁਢਾ ਭੁੜਕ ਕੇ ਉਠਿਆ, ਉਹਨੇ ਆਪਣਾ ਟਕੂਆ ਵਗਾਹ ਕੇ ਰਿੱਛ ਨੂੰ ਮਾਰਿਆ ਤੇ ਉਹਦੀ ਇਕ ਲੱਤ ਵੱਢ ਸੁੱਟੀ। ਫੇਰ ਉਹ ਝਾੜੀਆਂ ਵਿਚ ਲੁਕ ਗਿਆ।
ਰਿੱਛ ਪੀੜ ਨਾਲ ਗੜਗੜਾਇਆ ਤੇ ਤਿੰਨਾਂ ਲੱਤਾਂ ਭਾਰ ਲੰਗ ਮਾਰਦਾ ਜੰਗਲ ਵਿਚ ਜਾ ਵੜਿਆ।
ਬੁਢੇ ਨੇ ਕੱਟੀ ਹੋਈ ਲੱਤ ਚੁੱਕੀ ਤੇ ਘਰ ਲੈ ਆਂਦੀ। "ਆਹ ਲੈ, ਭਲੀਏ ਲੋਕੇ," ਉਸ ਨੇ ਆਖਿਆ " ਰਿੰਨ੍ਹ ਪਕਾ ਲੈ ਇਹਨੂੰ।" ਬੁਢੜੀ ਨੇ ਰਿੱਛ ਦੀ ਲੱਤ ਉਤੋਂ ਖੱਲ ਲਾਹੀ ਤੇ ਉਹਨੂੰ ਉਬਲਣਾ ਰੱਖ ਦਿੱਤਾ। ਫੇਰ ਉਹਨੇ ਖੱਲ ਨਾਲੇ ਵਾਲ ਲਾਹੇ, ਖੱਲ ਦੇ ਉਤੇ ਬਹਿ ਗਈ ਤੇ ਉਨੇ ਕਤਣ ਲੱਗ ਪਈ।
ਓਧਰ ਰਿੱਛ ਨੇ ਆਪਣੇ ਵਾਸਤੇ ਲਕੜ ਦੀ ਲੱਤ ਬਣਵਾ ਲਈ ਅਤੇ ਬੁੱਢੀ ਬੁਢੇ ਤੋਂ ਆਪਣਾ ਬਦਲਾ ਲੈਣ ਤੁਰ ਪਿਆ।
ਜਦੋਂ ਉਹ ਤੁਰਦਾ ਤਾਂ ਉਹਦੀ ਲੱਕੜ ਦੀ ਲੱਤ ਠੱਕ ਠੱਕ ਕਰਦੀ ਸੀ ਤੇ ਉਹ ਆਪਣੇ ਆਪ ਨਾਲ ਹੀ ਬੁੜ ਬੁੜ ਕਰੀ ਜਾਂਦਾ ਸੀ :
"ਘੁਰ, ਘੁਰ, ਘੁਰ,
ਲੱਕੜ-ਲੱਤਾ ਰਿੱਛ ਘੁਰ ਘੁਰ
ਸੁੱਤੇ ਪਏ ਨੇ ਸਾਰੇ ਲੋਕ
ਇਕ ਬੁਢੜੀ ਨਾ ਲੈਂਦੀ ਝੋਕ
ਮੇਰੇ ਵਾਲਾਂ ਨੂੰ ਉਹ ਕੱਤਦੀ
ਉਨੰ ਦੀ ਨਿੱਘੀ ਤੰਦ ਲੱਬਦੀ
ਉਸ ਨੇ ਮੇਰਾ ਮਾਸ ਪਕਾਇਆ
ਘਰ ਵਾਲੇ ਨੂੰ ਉਸ ਖੁਆਇਆ।"
ਬੁੱਢੀ ਨੇ ਇਹ ਸੁਣਿਆ ਤੇ ਆਖਣ ਲੱਗੀ " ਭਲਿਆ ਲੋਕਾ, ਉਠਕੇ ਬਾਹਰ ਜਾ ਤੇ ਬੂਹੇ ਦੀ ਕੁੰਡੀ ਲਾ ਦੇ। ਰਿੱਛ ਆ ਰਿਹਾ ਈ।"
ਪਰ ਰਿੱਛ ਤਾਂ ਲਾਂਘੇ ਵਿਚ ਆ ਗਿਆ ਹੋਇਆ ਸੀ। ਉਹਨੇ ਬੂਹਾ ਖੋਹਲਿਆ ਤੇ ਬੁੜ ਬੁੜ ਕੀਤਾ-
"ਘੁਰ, ਘਰ, ਘੁਰ,
ਲੱਕੜ-ਲੱਤਾ ਰਿੱਛ ਘੁਰ ਘੁਰ