

ਸੁੱਤੇ ਪਏ ਨੇ ਸਾਰੇ ਲੋਕ
ਇਕ ਬੁਢੜੀ ਨਾ ਲੈਂਦੀ ਝੋਕ
ਮੇਰੇ ਵਾਲਾਂ ਨੂੰ ਉਹ ਕੱਤਦੀ
ਉਨੰ ਦੀ ਨਿੱਘੀ ਤੰਦ ਲੱਥਦੀ
ਉਸ ਨੇ ਮੇਰਾ ਮਾਸ ਪਕਾਇਆ
ਘਰ ਵਾਲੇ ਨੂੰ ਉਸ ਖੁਆਇਆ।"
ਬੁੱਢੇ ਤੇ ਬੁੱਢੀ ਦਾ ਡਰ ਨਾਲ ਤ੍ਰਾਹ ਨਿਕਲ ਗਿਆ। ਬੁੱਢਾ ਪੱੜਛਤੀ ਉਤੇ ਟੱਪ ਹੇਠਾਂ ਲੁਕ ਗਿਆ ਤੇ ਬੁੱਢੀ ਸਟੋਵ ਉਤੇ ਲੁਕ ਗਈ।
ਰਿੱਛ ਮਕਾਨ ਅੰਦਰ ਆਇਆ ਤੇ ਬੁੱਢੇ ਬੁੱਢੀ ਨੂੰ ਲਭਣ ਲਗ ਪਿਆ। ਪਰ ਉਸ ਚੋਰ ਦਰਵਾਜ਼ੇ ਵਿਚ ਪੈਰ ਧਰ ਲਿਆ ਤੇ ਹੇਠਾਂ ਭੋਰੇ ਵਿਚ ਜਾ ਡਿੱਗਾ।
ਫੇਰ ਗੁਆਂਢੀ ਭੱਜੇ ਆਏ ਤੇ ਉਹਨਾਂ ਰਿੱਛ ਨੂੰ ਮਾਰ ਦਿੱਤਾ।