


ਕਿਸਾਨ ਤੇ ਰਿੱਛ
ਇਕ ਕਿਸਾਨ ਜੰਗਲ ਵਿੱਚ ਗੋਗਲੂ ਬੀਜਣ ਗਿਆ। ਜਦੋਂ ਉਹ ਹੱਲ ਵਾਹ ਰਿਹਾ ਸੀ, ਇਕ ਰਿੱਛ ਉਹਦੇ ਕੋਲ ਆਇਆ ਤੇ ਆਖਣ ਲੱਗਾ :
ਕਿਸਾਨਾ, ਮੈਂ ਤੇਰੀਆਂ ਹੱਢੀਆਂ ਤੋੜ ਦੇਣੀਆਂ ਨੇ।"
" ਨਾ ਲਧੂਆ, ਮੇਰੀਆਂ ਹੱਢੀਆਂ ਨਾ ਤੋੜ। ਸਗੋਂ ਗੋਗਲੂ ਬੀਜਣ ਵਿਚ ਮੇਰਾ ਹਥ ਵਟਾ। ਮੈਂ ਆਪ ਜੜ੍ਹਾਂ, ਲੈ ਲਉਂ ਤੇ ਤੂੰ ਉਪਰਲਾ ਹਿੱਸਾ ਲੈ ਲਈ।"
"ਬਹੁਤ ਹੱਛਾ" ਰਿੱਛ ਨੇ ਆਖਿਆ।" ਪਰ ਜੇ ਮੇਰੇ ਨਾਲ ਠੱਗੀ ਕਰਦਾ ਏਂ, ਤਾਂ ਮੁੜਕੇ ਕਦੇ ਮੇਰੇ ਮੱਥੇ ਨਾ ਲੱਗੀ।"
ਏਨਾ ਆਖ ਕੇ ਉਹ ਹਰੇ ਭਰੇ ਜੰਗਲ ਵਿਚ ਚਲਾ ਗਿਆ।
ਗੋਗਲੂ ਵੱਡੇ ਹੋ ਗਏ। ਪਤਝੜ ਦੀ ਰੁਤ ਆਈ ਤਾਂ ਕਿਸਾਨ ਗੋਗਲੂ ਪੁਟਣ ਗਿਆ। ਤੇ ਹਰੇ ਭਰੇ ਜੰਗਲ ਵਿਚੋਂ ਰਿੱਛ ਵੀ ਆ ਗਿਆ ਤੇ ਆਖਣ ਲੱਗਾ :
ਆ ਕਿਸਾਨਾ, ਆਪਾਂ ਗੋਂਗਲੂ ਵੰਡ ਲਈਏ।"