

"ਬਹੁਤ ਹੱਛਾ, ਲਧੂਆ। ਉਪਰਲੇ ਹਿੱਸੇ ਤੇਰੇ ਤੇ ਜੜ੍ਹਾਂ ਮੇਰੀਆਂ।"
ਅਤੇ ਕਿਸਾਨ ਨੇ ਸਾਰੇ ਪੱਤੇ ਰਿੱਛ ਨੂੰ ਦੇ ਦਿੱਤੇ। ਗੋਗਲੂ ਉਹਨੇ ਆਪ ਆਪਣੇ ਗੱਡੇ ਤੇ ਲੱਦ ਲਏ ਅਤੇ ਸ਼ਹਿਰ ਵੇਚਣ ਤੁਰ ਪਿਆ।
ਰਾਹ ਵਿਚ ਉਹਨੂੰ ਰਿੱਛ ਆ ਮਿਲਿਆ। "
ਕਿਥੇ ਚਲਿਆ ਏ ?" ਰਿੱਛ ਨੇ ਪੁਛਿਆ। "
ਸ਼ਹਿਰ ਚਲਿਆਂ, ਲਧੂਆ, ਜੜ੍ਹਾਂ ਵੇਚਣ।"
"ਵਖਾ ਖਾਂ ਭਲਾ, ਤੇਰੀਆਂ ਜੜ੍ਹਾਂ ਦਾ ਕਿਹੋ ਜਿਹਾ ਸਵਾਦ ਏ।"
ਕਿਸਾਨ ਨੇ ਉਹਨੂੰ ਇਕ ਗੋਗਲੂ ਦੇ ਦਿੱਤਾ। ਜਿਉਂ ਹੀ ਰਿੱਛ ਨੇ ਉਹਦਾ ਸਵਾਦ ਚੱਖਿਆ ਉਹ ਗੁਰਾਇਆ : " ਅੱਛਾ ! ਤੂੰ ਮੇਰੇ ਨਾਲ ਠੱਗੀ ਕੀਤੀ ਏ ! ਤੇਰੀਆਂ ਜੜ੍ਹਾਂ ਮੇਰੇ ਪੱਤਿਆਂ ਨਾਲੋਂ ਕਿਤੇ ਵਧ ਮਿੱਠੀਆਂ ਨੇ। ਮੁੜਕੇ ਕਦੇ ਬਾਲਣ ਲਈ ਲਕੜਾਂ ਲੈਣ ਮੇਰੇ ਜੰਗਲ ਵਿਚ ਆਉਣ ਦੀ ਹਿੰਮਤ ਨਾ ਕਰੀਂ, ਨਹੀਂ ਤੇ ਮੈਂ ਤੇਰੀਆਂ ਹੱਢੀਆਂ ਤੋੜ ਦੇਣੀਆਂ ਨੇ।"
ਅਗਲੇ ਸਾਲ ਕਿਸਾਨ ਨੇ ਉਸੇ ਥਾਂ ਰਾਈ ਬੀਜ ਦਿੱਤੀ । ਜਦੋਂ ਉਹ ਵੱਢਣ ਵਾਸਤੇ ਆਇਆ, ਤਾਂ ਰਿੱਛ ਬੈਠਾ ਉਹਨੂੰ ਉਡੀਕ ਰਿਹਾ ਸੀ।
"ਐਤਕੀਂ ਨਾ ਤੂੰ ਮੇਰੇ ਨਾਲ ਠੱਗੀ ਕਰੀਂ ਜਣਿਆ" ਰਿੱਛ ਨੇ ਆਖਿਆ।" ਮੇਰਾ ਹਿੱਸਾ ਮੈਨੂੰ ਦੇ ਦੇ!"
ਅਤੇ ਕਿਸਾਨ ਨੇ ਕਿਹਾ
"ਏਦਾਂ ਹੀ ਹੋਵੇਗਾ। ਐਤਕੀਂ ਜੜ੍ਹਾਂ ਤੋਰੀਆਂ ਹੋਈਆਂ, ਲਧੂਆ ਤੇ ਮੈਂ ਉਪਰਲੇ ਹਿੱਸੇ ਨਾਲ ਹੀ ਸਬਰ ਕਰ ਲਉਂ।"
ਉਹਨਾਂ ਰਾਈ ਕੱਠੀ ਕੀਤੀ। ਕਿਸਾਨ ਨੇ ਜੜ੍ਹਾਂ ਰਿੱਛ ਨੂੰ ਦੇ ਦਿੱਤੀਆਂ। ਦਾਣੇ ਆਪਣੇ ਗੱਡੇ ਤੇ ਲੱਦੇ ਤੇ ਘਰ ਲੈ ਆਂਦੇ।
ਰਿੱਛ ਨੇ ਜੜ੍ਹਾਂ ਦਾ ਬੁਰਕ ਮਾਰਿਆ ਪਰ ਇਉਂ ਸਵਾਦ ਆਇਆ ਜਿਵੇ ਕੋਈ ਲਕੜ ਖਾਂਦਾ ਹੋਵੇ।
ਇਸ ਗੱਲ ਤੋਂ ਉਹ ਕਿਸਾਨ ਨਾਲ ਬਹੁਤ ਗੁੱਸੇ ਹੋ ਗਿਆ। ਉਹ ਦਿਨ ਗਿਆ ਤੇ ਆਹ ਦਿਨ ਆਇਆ ਰਿੱਛ ਤੇ ਕਿਸਾਨ ਦੀ ਦੁਸ਼ਮਣੀ ਚਲੀ ਆਉਂਦੀ ਹੈ।