


ਜਨੌਰਾਂ ਦਾ ਸਿਆਲ-ਨਿਵਾਸ
ਇਕ ਸੀ ਬੁਢਾ ਤੇ ਇਕ ਸੀ ਉਹਦੀ ਵਹੁਟੀ। ਉਹਨਾਂ ਕੋਲ ਇਕ ਬੋਲਦ, ਇਕ ਭੇਡੂ, ਇਕ ਹੰਸ, ਇਕ ਕੁਕੜ ਅਤੇ ਇਕ ਸੂਰ ਸੀ।
ਬੁਢੇ ਨੇ ਆਪਣੀ ਵਹੁਟੀ ਨੂੰ ਆਖਿਆ :
ਕੁਕੜ ਨੂੰ ਕਾਹਦੇ ਲਈ ਸਾਂਭ ਛਡੀਏ ਭਲੀਏ ਲੋਕੇ? ਚਲ ਏਹਨੂੰ ਤਿਓਹਾਰ ਵਾਸਤੇ ਝਟਕਾ ਸੁਟੀਏ।"
ਠੀਕ ਏ, ਝਟਕਾ ਸੁਟਦੇ ਆਂ," ਬੁੱਢੀ ਨੇ ਆਖਿਆ।
ਕੁਕੜ ਨੇ ਇਹ ਗੱਲ ਸੁਣ ਲਈ, ਤੇ ਜਦੋ ਰਾਤ ਪਈ ਤਾਂ ਉਹ ਜੰਗਲ ਵਿਚ ਭੱਜ ਗਿਆ। ਅਗਲੀ ਸਵੇਰ ਬੁਢੇ ਨੇ ਏਧਰ ਓਧਰ ਹੇਠਾਂ ਉਤੇ ਸਭ ਥਾਂ ਲਭਿਆ, ਪਰ ਕੁਕੜ ਕਿਤੇ ਨਾ ਦਿਸਿਆ।
ਤ੍ਰਿਕਾਲਾਂ ਨੂੰ ਉਹਨੇ ਆਪਣੀ ਵਹੁਟੀ ਨੂੰ ਆਖਿਆ " ਕੁਕੜ ਤਾਂ ਮੈਨੂੰ ਲਭਾ ਨਹੀਂ ਕਿਤੋਂ, ਮੈਂ ਸੂਰ ਨੂੰ ਹੀ ਸੀਖ ਚੋਭ ਦੇਂਦਾ ਆਂ।"
ਚੰਗਾ ਸੂਰ ਨੂੰ ਚੋਭ ਦੇ, " ਬੁਢੀ ਨੇ ਆਖਿਆ।